ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਅੰਤਰਰਾਸ਼ਟਰੀ ਸਮਾਗਮ ਕਰਵਾਇਆ

Sunday, Aug 12, 2018 - 08:29 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਸਾਲਾਨਾ 17ਵਾਂ ਵਿਸ਼ਾਲ ਗੁਰੂ ਰਵਿਦਾਸ ਕੌਮਾਂਤਰੀ ਧਾਰਮਿਕ ਸਮਾਗਮ ਹਰ ਸਾਲ ਦੀ ਤਰ੍ਹਾਂ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਰੋਮ ਵਿਖੇ ਰਹਿੰਦਿਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨੂੰ ਸਿਰਜਣ ਵਾਲੇ ਅਵਤਾਰਾਂ ਤੇ ਮਹਾਂਪੁਰਖਾਂ ਦੇ ਜੀਵਨਕਾਲ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ ਤੇ ਉਪਦੇਸ਼ ਨੂੰ ਧਿਆਨ ਹਿੱਤ ਰੱਖਦਿਆ ਵਿਚਾਰਾਂ ਕੀਤੀਆਂ ਗਈਆਂ।

ਇਸ ਮੌਕੇ ਗੋਲਡ ਮੈਡਲਿਸਟ ਢਾਡੀ ਮਨਦੀਪ ਸਿੰਘ ਹੀਰਾਂਵਾਲੀ ਦੇ ਜੱਥੇ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ। ਉਨ੍ਹਾਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚੋ ਅਨਮੋਲ ਖਜ਼ਾਨਾ ਹੈ, ਜਿਸ ਤੋ ਸਿੱਖਿਆ ਲੈਕੇ ਇਕ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ।

ਉਨ੍ਹਾਂ ਸੰਗਤ ਨੂੰ ਦੱਸਿਆ ਕਿ ਗ੍ਰੰਥ ਸਾਹਿਬ ਵਿਚ ਮਹਾਂਪੁਰਸ਼ਾਂ, ਅਵਤਾਰਾਂ ਦੀ ਗੁਰਬਾਣੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਗੁਰੂ ਸਾਹਿਬ ਬਹੁਤ ਸਾਲ ਪਹਿਲਾਂ ਹੀ ਊਚ-ਨੀਚ ਦੇ ਭੇਵਭਾਦ ਨੂੰ ਖਤਮ ਕਰਕੇ ਇਕ ਰਹਿਣ ਦਾ ਉਪਦੇਸ਼ ਦੇ ਗਏ ਸਨ। ਪ੍ਰਬੰਧਕ ਕਮੇਟੀ ਵਲੋ ਆਏ ਹੋਏ ਜੱਥਿਆਂ ਅਤੇ ਬੁਲਾਰਿਆਂ ਨੂੰ ਵਿਸ਼ੇਸ਼ ਤੌਰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਦੱਸਣਯੋਗ ਹੈ ਕਿ ਸੰਗਤ ਵਲੋਂ ਹਰ ਸਾਲ ਕੌਮਾਂਤਰੀ ਧਾਰਮਿਕ ਸਮਾਗਮ ਕਰਵਾਕੇ ਸਹਾਹਣਯੋਗ ਉਪਰਾਲਾ ਕੀਤਾ ਜਾਂਦਾ ਹੈ।


Related News