ਕੋਰੋਨਾਵਾਇਰਸ : ਸ਼ਰਾਬ ਕੰਪਨੀ ਦੀ ਅਨੌਖੀ ਪਹਿਲ, ਹੈਂਡ ਸੈਨੇਟਾਈਜ਼ਰ ਦਾ ਸ਼ੁਰੂ ਕੀਤਾ ਉਤਪਾਦਨ

03/24/2020 9:06:11 PM

ਬੀਜਿੰਗ-ਚੀਨ 'ਚ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਬਹੁਤ ਕੁਝ ਬਦਲ ਚੁੱਕਿਆ ਹੈ। ਸਭ ਤੋਂ ਪਹਿਲਾਂ ਚੀਨ ਤੋਂ ਹੀ ਕੋਰੋਨਾਵਾਇਰਸ ਦਾ ਪ੍ਰਭਾਵ ਪੂਰੀ ਦੁਨੀਆ 'ਚ ਫੈਲਿਆ। ਪਰ ਇਹ ਗੱਲ ਵੀ ਸੱਚ ਹੈ ਕਿ ਦੁਨੀਆ 'ਚ ਸਭ ਤੋਂ ਪਹਿਲਾਂ ਉਸ ਨੇ ਹੀ ਇਸ 'ਤ ਕਾਬੂ ਪਾਇਆ। ਇਸ ਦੇ ਲਈ ਚੀਨ ਨੂੰ ਕੀ ਕੁਝ ਕਰਨਾ ਪਿਆ, ਇਸ ਨੂੰ ਤੁਸੀਂ ਸਮਝ ਸਕਦੇ ਹੋ ਕਿ ਚੀਨ ਦੀ ਸਭ ਤੋਂ ਮਸ਼ਹੂਰ ਸ਼ਰਾਬ ਬਣਾਉਣ ਵਾਲੀ ਕੰਪਨੀ ਇਨ੍ਹਾਂ ਦਿਨੀਂ ਹੈਂਡ ਸੈਨੇਟਾਈਜ਼ਰ ਬਣਾ ਰਹੀ ਹੈ।

PunjabKesari

ਚੀਨ ਦੀ ਇਕ ਵੈੱਬਸਾਈਟ ਮੁਤਾਬਕ ਉੱਥੇ ਦੀ ਮਸ਼ਹੂਰ ਕੰਪਨੀ ਬੈਜਿਓ ਸ਼ਰਾਬ ਬਣਾਉਣਾ ਛੱਡ ਹੈਂਡ ਸੈਨੇਟਾਈਜ਼ਰ ਬਣਾ ਰਹੀ ਹੈ। ਚੀਨ 'ਚ ਜਿਵੇਂ ਹੀ ਕੋਰੋਨਾਵਾਰਸ ਦਾ ਕਹਿਰ ਫੈਲਿਆ ਅਤੇ ਹੈਂਡ ਸੈਨੇਟਾਈਜ਼ਰ ਦੀ ਕਮੀ ਹੋਣੀ ਸ਼ੁਰੂ ਹੋ ਗਈ। ਬੈਜਿਓ ਕੰਪਨੀ ਨੇ ਸ਼ਰਾਬ ਬਣਾਉਣਾ ਛੱਡ ਕੇ ਹੈਂਡ ਸੈਨੇਟਾਈਜ਼ਰ ਬਣਾਉਣ ਲੱਗੀ। ਕੋਰੋਨਾਵਾਇਰਸ ਦਾ ਪ੍ਰਭਾਵ ਪੂਰੀ ਦੁਨੀਆ 'ਚ ਫੈਲਣ ਤੋਂ ਬਾਅਦ ਹਰ ਜਗ੍ਹਾ ਹੈਂਡ ਸੈਨੇਟਾਈਜ਼ਰ ਦੀ ਕਮੀ ਦੀ ਖਬਰਾਂ ਆ ਰਹੀਆਂ ਹਨ। ਅਜਿਹੇ 'ਚ ਕੰਪਨੀ ਨੇ ਇਸ ਨੂੰ ਇਕ ਮੌਕੇ ਦੇ ਤੌਰ 'ਤੇ ਲਿਆ ਅਤੇ ਸ਼ਰਾਬ ਬਣਾਉਣ ਦੀ ਜਗ੍ਹਾ ਆਪਣੀਆਂ ਫੈਕਟਰੀਆਂ ਤੋਂ ਸੈਨੇਟਾਈਜ਼ਰ ਬਣਵਾਉਣ ਲੱਗੀ।

PunjabKesari

ਬੈਜਿਓ ਚੀਨ ਦੀ ਮਸ਼ਹੂਰ ਸ਼ਰਾਬ ਕੰਪਨੀ ਹੈ। ਕੋਰੋਨਾਵਾਇਰਸ ਦੇ ਫੈਲਦੇ ਹੀ ਕੰਪਨੀ ਨੇ ਆਪਣੀ 30 ਫੀਸਦੀ ਕਰਮਚਾਰੀਆਂ ਨੂੰ ਹੈਂਡ ਸੈਨੇਟਾਈਜ਼ਰ ਬਣਾਉਣ ਦੇ ਕੰਮ 'ਚ ਲੱਗਾ ਦਿੱਤਾ। ਇਸ ਦੇ ਨਾਲ ਹੀ ਕੰਪਨੀ ਨੇ 800 ਹੋਰ ਲੋਕਾਂ ਦੀ ਭਰਤੀ ਕੀਤੀ। ਹੈਂਡ ਸੈਨੇਟਾਈਜ਼ਰ ਦੀ ਵਧਦੀ ਡਿਮਾਂਡ ਨੂੰ ਪੂਰਾ ਕਰਨ ਲਈ ਕੰਪਨੀ ਨੇ 6 ਪ੍ਰੋਡਕਸ਼ਨ ਯੂਨਿਟ ਲੱਗਾ ਦਿੱਤੇ।

PunjabKesari


Karan Kumar

Content Editor

Related News