ਸ਼ੁਰੂ ਹੋਇਆ ਸੰਘਣੀ ਧੁੰਦ ਦਾ ਸਿਲਸਿਲਾ, ਠੰਢ ਵੱਧਣ ਦੇ ਬਣੇ ਅਸਾਰ
Sunday, Dec 14, 2025 - 06:44 PM (IST)
ਜਲਾਲਾਬਾਦ (ਬਜਾਜ)– ਅੱਜ ਸੰਘਣੀ ਧੁੰਦ ਦੇ ਆਉਣ ਨਾਲ ਠੰਢ ਦਾ ਪ੍ਰਕੋਪ ਵੱਧ ਗਿਆ ਹੈ। ਜਿਸ ਨਾਲ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਕੇ ਰਹਿ ਗਿਆ। ਸੜਕੀ ਆਵਾਜਾਈ ’ਚ ਵੀ ਸੰਘਣੀ ਧੁੰਦ ਦੇ ਕਾਰਨ ਰੁਕਾਵਟ ਆਈ ਅਤੇ ਵਹਾਨ ਚਾਲਕਾਂ ਨੂੰ ਲਾਇਟਾਂ ਦਾ ਸਹਾਰਾ ਲੈ ਕੇ ਚੱਲਣਾ ਪਿਆ। ਸੰਘਣੀ ਦੇ ਨਾਲ ਕੋਹਰਾ ਪੈਣ ਦੇ ਅਸਾਰ ਬਣ ਗਏ ਹਨ। ਕੋਹਰਾ ਅਤੇ ਠੰਢ ਦੇ ਵੱਧਣ ਨਾਲ ਕਣਕ ਦੀ ਫਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਧ ਕੋਹਰਾ ਪਵੇਗਾ, ਕਣਕ ਦੀ ਫਸਲ ਵੱਧ ਫੋਟ ਕਰੇਗੀ।
ਦੂਜੇ ਪਾਸੇ ਸੰਘਣੀ ਧੁੰਦ ਦੇ ਆਉਣ ਨਾਲ ਬੇਸਹਾਰਾ ਪਸ਼ੂ ਸੜਕਾਂ ’ਤੇ ਠਰਦੇ ਵੇਖੇ ਗਏ। ਮਜ਼ਦੂਰ ਵਰਗ ਲਈ ਧੁੰਦ ਦੇ ਮੌਸਮ ’ਚ ਰੋਜ਼ਾਨਾ ਦੀ ਦਿਹਾੜੀ ਮਿਲਣਾ ਔਖਾ ਹੋ ਜਾਵੇਗਾ। ਧੁੰਦ ਅਤੇ ਕੋਹਰੇ ਦੇ ਪ੍ਰਕੋਪ ਨਾਲ ਹਰੀਆਂ ਸਬਜ਼ੀਆਂ ਨੂੰ ਬਚਾਉਣਾ ਔਖਾ ਹੋ ਗਿਆ ਹੈ। ਅੱਜ ਧੁੰਦ ਸਵੇਰ ਤੋਂ ਦੁਪਹਿਰ ਤੱਕ ਛਾਈ ਹੋਈ ਸੀ ਅਤੇ ਲੋਕ ਆਪਣੇ ਘਰਾਂ ਵਿਚ ਹੀ ਬੈਠੇ ਰਹੇ। ਇਥੋਂ ਤੱਕ ਕਿ ਅੱਜ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਪਾਉਣ ’ਚ ਲੋਕਾਂ ਨੇ ਰੁਚੀ ਨਹੀਂ ਦਿਖਾਈ।
