ਕੋਰੋਨਾ ਵਾਇਰਸ ਲਾਕਡਾਊਨ ਕਾਰਨ ਦੱਖਣ-ਪੱਛਮੀ ਲੰਡਨ ''ਚ ਘਟੇ ਅਪਰਾਧ
Monday, May 04, 2020 - 01:02 PM (IST)

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਮੈਟਰੋਪੋਲੀਟਨ ਪੁਲਸ ਵਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ ਦੱਖਣੀ-ਪੱਛਮੀ ਲੰਡਨ ਵਿਚ ਹੋ ਰਹੇ ਜੁਰਮਾਂ ਦੀ ਗਿਣਤੀ ਲਾਕਡਾਊਨ ਦੌਰਾਨ ਘੱਟ ਗਈ ਹੈ।
ਮਾਰਚ 2020 ਵਿਚ, ਵੈਂਡਸਵਰਥ ਵਿਚ ਪਿਛਲੇ ਮਹੀਨੇ ਦੇ ਮੁਕਾਬਲੇ ਔਸਤਨ 12% ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਕਿੰਗਸਟਨ ਵਿਚ 15 ਫੀਸਦੀ ਅਤੇ ਰਿਚਮੰਡ, ਜਿੱਥੇ ਪਿਛਲੇ ਮਹੀਨੇ ਦੇ ਮੁਕਾਬਲੇ ਅਪਰਾਧਾਂ ਵਿਚ ਵੀ 8.70% ਦੀ ਗਿਰਾਵਟ ਆਈ ਹੈ। ਪਿਛਲੇ ਹਫ਼ਤੇ ਪੁਲਸ ਨੇ ਦੱਸਿਆ ਕਿ ਲੰਡਨ ਵਿਚ ਸਾਲ-ਦਰ-ਸਾਲ ਗਿਰਾਵਟ ਵੇਖੀ ਗਈ ਹੈ, ਜਿਸ ਵਿੱਚ ਕੁੱਲ ਅਪਰਾਧ 32 ਫੀਸਦੀ ਘੱਟ ਗਏ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਅਜਿਹੇ ਮਾਮਲਿਆਂ ਵਿਚ ਕਾਫੀ ਕਮੀ ਦੇਖੀ ਗਈ ਹੈ।