ਕੋਰੋਨਾ ਖਿਲਾਫ ਜੰਗ ਜਿੱਤਣ ਨੇੜੇ ਇਟਲੀ, ਇਕ ਦਿਨ ''ਚ ਠੀਕ ਹੋਏ 2099 ਲੋਕ

04/09/2020 3:30:36 PM

ਰੋਮ(ਕੈਂਥ)- ਕੋਰੋਨਾਵਾਇਰਸ ਦੁਨੀਆਂ ਦੇ ਬੇਤਾਜ ਬਾਦਸ਼ਾਹ ਕਹਾਉਣ ਵਾਲੇ ਦੇਸ਼ ਅਮਰੀਕਾ ਨੂੰ ਆਪਣੀ ਦਹਿਸ਼ਤੀ ਤਬਾਹੀ ਨਾਲ ਦਿਨੋ-ਦਿਨ ਝੰਬਦਾ ਹੀ ਜਾ ਰਿਹਾ ਤੇ ਅਮਰੀਕਾ ਦੇ ਹੁਣ ਤੱਕ 4 ਲੱਖ ਤੋਂ ਵਧੇਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ, ਜਿਹਨਾਂ ਵਿਚੋਂ 13,000 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੇ ਕੁਦਰਤੀ ਕਹਿਰ ਕੋਰੋਨਾਵਾਇਰਸ ਨੇ ਪਿਛਲੇ ਡੇਢ-ਦੋ ਮਹੀਨਿਆਂ ਤੋਂ ਇਟਲੀ ਨੂੰ ਜਿਸ ਤਰ੍ਹਾਂ ਆਪਣੇ ਪੰਜੇ ਵਿਚ ਜਕੜ ਕੇ ਉਜਾੜਨਾ ਸ਼ੁਰੂ ਕੀਤਾ ਉਸ ਨਾਲ ਇਟਲੀ ਦੀ ਰੂਹ ਕੰਬ ਉੱਠੀ।

PunjabKesari

ਕੋਰੋਨਾਵਾਇਰਸ ਨੇ ਥੋੜੇ ਜਿਹੇ ਸਮੇਂ ਵਿਚ ਇਟਲੀ ਦੇ ਕਈ ਸ਼ਹਿਰਾਂ ਤੇ ਪਿੰਡਾਂ ਨੂੰ ਸ਼ਮਸ਼ਾਨ ਬਣਾ ਦਿੱਤਾ। ਲਮਬਾਰਦੀਆ ਸੂਬੇ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿੱਥੇ ਕੋਰੋਨਾਵਾਇਰਸ ਕਾਰਨ ਕਿਸੇ ਦੀ ਅਰਥੀ ਨਾ ਉੱਠੀ ਹੋਵੇ। ਇਟਲੀ ਹੁਣ ਤੱਕ ਕੋਰੋਨਾਵਾਇਰਸ ਕਾਰਨ 17,669 ਲੋਕਾਂ ਦੀ ਜਿੰਦਗੀ ਗੁਆ ਚੁੱਕਾ ਹੈ ਜਦੋਂ ਕਿ 1,39,422 ਲੋਕ ਕੋਰੋਨਾਵਾਇਰਸ ਨਾਲ ਸਿਹਤਯਾਬੀ ਦੀ ਲੜਾਈ ਲੜ ਰਹੇ ਹਨ। ਪਰ ਇਸ ਸਭ ਦੇ ਵਿਚਾਲੇ ਇਟਲੀ ਲਈ ਇਕ ਬਹੁਤ ਚੰਗੀ ਖਬਰ ਹੈ ਕਿ ਦੇਸ਼ ਨੇ ਵਾਇਰਸ ਖਿਲਾਫ ਲੜਾਈ ਵਿਚ ਜਿੱਤ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ।

PunjabKesari

ਇਟਲੀ ਦੇ ਸਿਵਲ ਸੁਰੱਖਿਆ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਟਲੀ ਦੇ ਡਾਕਟਰਾਂ ਨੇ ਕੋਰੋਨਾਵਾਇਰਸ ਨਾਲ ਚੱਲ ਰਹੀ ਜੰਗ ਨੂੰ ਜਿੱਤਣਾ ਸ਼ੁਰੂ ਕਰ ਦਿੱਤਾ ਹੈ। ਇਟਲੀ ਭਰ ਵਿਚ ਕੋਰੋਨਾਵਾਇਰਸ ਦੇ ਕੁੱਲ ਮਰੀਜ਼ਾਂ ਵਿਚੋਂ ਸਿਰਫ 3693 ਮਰੀਜ਼ ਅਜਿਹੇ ਹਨ ਜਿਹੜੇ ਕਿ ਗੰਭੀਰ ਹਾਲਤ ਦੇ ਹਨ ਬਾਕੀ ਸਭ ਮਰੀਜ਼ਾਂ ਦੀ ਹਾਲਤ ਸਥਿਰ ਹੈ ਤੇ ਉਹ ਹੌਲੀ-ਹੌਲੀ ਸਿਹਤਯਾਬੀ ਵੱਲ ਵਧ ਰਹੇ ਹਨ। ਸਿਵਲ ਸੁਰੱਖਿਆ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਹੀ 2099 ਲੋਕ ਕੋਰੋਨਾਵਾਇਰਸ ਨੂੰ ਹਰਾਉਣ ਵਿਚ ਸਫਲ ਹੋਏ ਹਨ, ਜਿਹੜੀ ਇਕ ਵੱਡੀ ਜਿੱਤ ਸਮਝੀ ਜਾ ਰਹੀ ਹੈ। ਆਸ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਜਲਦ ਹੀ ਕੋਰੋਨਾਵਾਇਸ ਨੂੰ ਹਰਾਕੇ ਲੋਕਾਂ ਦੀ ਜਿੰਦਗੀ ਦੀ ਜੰਗ ਜਿੱਤ ਲਏਗਾ। ਇਸ ਲੜਾਈ ਵਿਚ ਇਟਲੀ ਸਰਕਾਰ, ਪੁਲਸ ਪ੍ਰਸ਼ਾਸ਼ਾਨ ਤੇ ਡਾਕਟਰ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ ਤੇ ਹੁਣ ਤੱਕ ਇਸ ਲੜਾਈ ਵਿਚ 100 ਦੇ ਕਰੀਬ ਡਾਕਟਰਾਂ ਦੀ ਮੌਤ ਵੀ ਹੋ ਚੁੱਕੀ ਹੈ ਜਦੋਂ ਕਿ ਹਜ਼ਾਰਾਂ ਲੋਕ ਹੋਰਾਂ ਦੀਆਂ ਜਾਨਾਂ ਬਚਾਉਂਦੇ ਹੋਏ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਹਨ।


Baljit Singh

Content Editor

Related News