ਜਰਮਨੀ ਤੇ ਯੂਰਪੀ ਸੰਘ ''ਚ ਨਵੇਂ ਸਾਲ ਤੋਂ ਸ਼ੁਰੂ ਹੋ ਸਕਦੈ ਕੋਰੋਨਾ ਟੀਕਾਕਰਨ

Monday, Dec 14, 2020 - 01:46 AM (IST)

ਜਰਮਨੀ ਤੇ ਯੂਰਪੀ ਸੰਘ ''ਚ ਨਵੇਂ ਸਾਲ ਤੋਂ ਸ਼ੁਰੂ ਹੋ ਸਕਦੈ ਕੋਰੋਨਾ ਟੀਕਾਕਰਨ

ਬਰਲਿਨ - ਜਰਮਨੀ ਅਤੇ ਯੂਰਪੀ ਸੰਘ ਵਿਚ ਕੋਰੋਨਾ ਵੈਕਸੀਨ ਨੂੰ ਦਸੰਬਰ ਦੇ ਆਖਿਰ ਦੇ ਤੱਕ ਰੈਗੂਲੇਟਰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਕੁਝ ਹੀ ਦਿਨ ਬਾਅਦ (ਨਵੇਂ ਸਾਲ ਤੱਕ) ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ। ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨੇ ਐਤਵਾਰ ਨੂੰ ਕਿਹਾ ਕਿ ਸਾਡੇ ਕੋਲ ਵੈਕਸੀਨ ਸੁਰੱਖਿਆ ਦਾ ਅੰਦਾਜ਼ਾ ਲਾਉਣ ਲਈ ਯੂਰਪੀ ਮੈਡੀਕਲ ਏਜੰਸੀ (ਈ. ਐੱਮ. ਏ.) ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਪੂਰੀ ਤਰ੍ਹਾਂ ਨਾਲ ਸਿਆਸੀ ਦਬਾਅ ਦੇ ਬਿਨਾਂ ਕੀਤਾ ਜਾਵੇ।

ਈ. ਐੱਮ. ਏ. ਨੇ ਆਖਿਆ ਕਿ ਵੈਕਸੀਨ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ 29 ਦਸੰਬਰ ਤੋਂ ਪਹਿਲਾਂ ਕੀਤਾ ਜਾਵੇਗਾ। ਅੱਜ 14 ਦਸੰਬਰ ਹੈ, ਇਸ ਲਈ ਸਾਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ। ਇਹ ਸੰਭਵ ਹੈ ਕਿ ਇਹ ਥੋੜਾ ਪਹਿਲਾਂ ਹੀ ਹੋ ਜਾਵੇ ਪਰ 29 ਦਸੰਬਰ ਤੋਂ ਬਾਅਦ ਨਹੀਂ ਹੋਵੇਗਾ। ਉਸ ਤੋਂ ਤੁਰੰਤ ਬਾਅਦ ਸਾਰੇ ਯੂਰਪੀ ਦੇਸ਼ਾਂ ਵਿਚ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਜਨਵਰੀ ਵਿਚ ਟੀਕਾਕਰਨ ਸ਼ੁਰੂ ਕਰਨ ਦਾ ਮੌਕਾ ਹੋਵੇਗਾ। ਮਰਕੇਲ ਨੇ ਆਖਿਆ ਕਿ ਵੈਕਸੀਨ ਨੂੰ ਪ੍ਰਵਾਨਗੀ ਮਿਲਣ ਤੋਂ ਕੁਝ ਦਿਨਾਂ ਬਾਅਦ ਟੀਕਾਕਰਨ ਸ਼ੁਰੂ ਹੋ ਜਾਵੇਗਾ।
 


author

Khushdeep Jassi

Content Editor

Related News