ਕੋਰੋਨਾ : ਅਮਰੀਕਾ 'ਚ ਕਈ ਦਿਨ ਪਹਿਲਾਂ ਹੋਈ ਸੀ ਪਹਿਲੀ ਮੌਤ, ਬੱਚ ਸਕਦੀਆਂ ਸਨ ਕਈ ਜਾਨਾਂ

04/22/2020 11:21:54 PM

ਕੈਲੀਫੋਰਨੀਆ (ਏਜੰਸੀ)- ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ 29 ਫਰਵਰੀ ਤੋਂ ਕਈ ਦਿਨ ਪਹਿਲਾਂ ਹੀ ਹੋ ਗਈ ਸੀ। ਇਸ ਦੀ ਵਜ੍ਹਾ ਫਰਵਰੀ ਦੀ ਸ਼ੁਰੂਆਤ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਕਰਵਾਏ ਗਏ ਟੈਸਟ ਵਿਚ ਉਸ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਕੋਰੋਨਾ ਨਾਲ ਪਹਿਲੀ ਮੌਤ 29 ਫਰਵਰੀ ਨੂੰ ਹੋਈ ਸੀ। ਮੈਡੀਕਲ ਅਧਿਕਾਰੀਆਂ ਨੇ ਅਜਿਹਾ ਦਾਅਵਾ ਕੀਤਾ ਕਿ ਦੇਸ਼ ਵਿਚ ਕੋਰੋਨਾ ਨਾਲ ਪਹਿਲੀ ਮੌਤ 6 ਫਰਵਰੀ ਨੂੰ ਹੋਈ ਸੀ। ਹਾਲਾਂਕਿ ਉਦੋਂ ਇਹ ਨਹੀਂ ਸੋਚਿਆ ਗਿਆ ਸੀ ਕਿ ਇਹ ਕੋਵਿਡ-19 ਨਾਲ ਹੋਈ ਮੌਤ ਹੈ। ਜੇਕਰ ਇਹ ਗੱਲ ਪਹਿਲਾਂ ਪਤਾ ਲੱਗਦੀ ਤਾਂ ਸ਼ਾਇਦ ਅਮਰੀਕਾ ਕੋਰੋਨਾ ਨਾਲ ਲੜਣ ਲਈ ਹੋਰ ਬਿਹਤਰ ਤਿਆਰੀ ਕਰਦੀ ਜਿੱਥੇ ਹੁਣ ਤੱਕ 44 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਿਊਜ਼ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਸਾਂਟਾ ਕਲਾਰਾ ਕਾਉਂਟੀ ਦੇ ਮੈਡੀਕਲ ਅਧਿਕਾਰੀਆਂ ਨੇ ਮੰਗਲਵਾਰ ਨੂੰ ਅਜਿਹੇ ਸੰਕੇਤ ਦਿੱਤੇ ਹਨ ਕਿ ਕੋਰੋਨਾ ਨਾਲ ਪਹਿਲੀ ਮੌਤ ਅਧਿਕਾਰਤ ਐਲਾਨ ਤੋਂ ਕੁਝ ਹਫਤੇ ਪਹਿਲਾਂ ਹੀ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਨਾਲ ਪਹਿਲੀ ਮੌਤ 6 ਅਤੇ ਦੂਜੀ 17 ਫਰਵਰੀ ਨੂੰ ਹੋਈ ਹੈ। ਮੈਡੀਕਲ ਐਗਜ਼ਾਮੀਨਰ ਕੋਰੋਨਰ ਨੇ ਬਿਆਨ ਵਿਚ ਕਿਹਾ ਕਿ ਸਾਨੂੰ ਸੀ.ਡੀ.ਸੀ. ਤੋਂ ਸੂਚਨਾ ਮਿਲੀ ਹੈ ਕਿ ਦੋਹਾਂ ਕੇਸਾਂ ਵਿਚ ਟਿਸ਼ੂ ਸੈਂਪਲ ਸਾਰਸ ਕੋਵ-2 ਪਾਜ਼ੇਟਿਵ ਮਿਲੇ ਹਨ।

ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 44 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਲੱਖ ਤੋਂ ਜ਼ਿਆਦਾ ਇਨਫੈਕਟਿਡ ਹਨ। ਇਕੱਲੇ ਕੈਲੀਫੋਰਨੀਆ ਵਿਚ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਵਿਚ ਇਨਫੈਕਸ਼ਨ ਪਾਇਆ ਗਿਆ ਅਤੇ 1288 ਦੀ ਮੌਤ ਹੋਈ ਹੈ। ਓਧਰ ਅਧਿਕਾਰੀਆਂ ਨੇ ਕਿਹਾ ਕਿ ਦੋ ਮੌਤਾਂ ਫਰਵਰੀ ਅਤੇ ਇਕ 9 ਮਾਰ ਨੂੰ ਹੋਈ ਸੀ ਜਿਸ ਨੂੰ ਪਹਿਲਾਂ ਕੋਰੋਨਾ ਨਾਲ ਮਰਿਆ ਹੋਇਆ ਨਹੀਂ ਮੰਨਿਆ ਜਾ ਰਿਹਾ ਸੀ ਕਿਉਂਕਿ ਘਰ 'ਚ ਮੌਤ ਹੋਈ ਸੀ ਅਤੇ ਟੈਸਟਿੰਗ ਦੀ ਸਹੂਲਤ ਵੀ ਘੱਟ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਸੀ.ਡੀ.ਸੀ. ਸਿਰਫ ਉਨ੍ਹਾਂ ਨੂੰ ਟੈਸਟਿੰਗ ਕਰ ਰਿਹਾ ਸੀ ਜਿਨ੍ਹਾਂ ਦੀ ਟ੍ਰੈਵਲ ਹਿਸਟਰੀ ਸੀ ਅਤੇ ਜਿਨ੍ਹਾਂ ਨੂੰ ਖਾਸ ਲੱਛਣ ਨੂੰ ਲੈ ਕੇ ਮੈਡੀਕਲ ਕੇਅਰ ਦੀ ਮੰਗ ਕੀਤੀ ਹੋਵੇ। ਅਮਰੀਕਾ ਵਿਚ ਹੁਣ ਟੈਸਟਿੰਗ ਵਿਚ ਤੇਜ਼ੀ ਆਈ ਹੈ। 


Sunny Mehra

Content Editor

Related News