ਕੋਰੋਨਾਵਾਇਰਸ ''ਤੇ ਉੱਡੀ ਅਜਿਹੀ ਅਫਵਾਹ ਕਿ ''ਕੰਡੋਮ'' ਖਰੀਦਣ ਭੱਜ ਪਏ ਲੋਕ!

Friday, Feb 14, 2020 - 07:32 PM (IST)

ਕੋਰੋਨਾਵਾਇਰਸ ''ਤੇ ਉੱਡੀ ਅਜਿਹੀ ਅਫਵਾਹ ਕਿ ''ਕੰਡੋਮ'' ਖਰੀਦਣ ਭੱਜ ਪਏ ਲੋਕ!

ਸਿੰਗਾਪੁਰ- ਕੋਰੋਨਾਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 1500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਵਿਚ ਡਰ ਇਸ ਤਰ੍ਹਾਂ ਫੈਲ ਗਿਆ ਹੈ ਕਿ ਉਹ ਕਿਸੇ ਵੀ ਚੀਜ਼ ਨੂੰ ਛੋਹਣ ਤੋਂ ਝਿਜਕ ਰਹੇ ਹਨ। ਚੀਨ ਤੋਂ ਬਾਅਦ ਸਿੰਗਾਪੁਰ ਵਿਚ ਕੋਰੋਨਾਵਾਇਰਸ ਨੇ ਆਪਣੇ ਡੇਰਾ ਜਮਾ ਲਿਆ ਹੈ, ਇਥੋਂ ਤੱਕ ਕਿ ਸਰਕਾਰ ਨੇ ਕੋਰੋਨਾਵਾਇਰਸ 'ਤੇ ਓਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ।

ਸਿੰਗਾਪੁਰ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਹੋਣ ਤੋਂ ਬਾਅਦ ਇਥੋਂ ਦੀਆਂ ਮਾਰਕੀਟਾਂ ਵਿਚ ਮਾਸਕ ਖਰੀਦਣ ਦੇ ਲਈ ਲੋਕ ਭੱਜ ਪਏ ਤੇ ਜਦੋਂ ਮਾਸਕ ਖਤਮ ਹੋ ਗਏ ਤਾਂ ਇਸ ਦੌਰਾਨ ਇਹ ਅਫਵਾਹ ਉਡਾ ਦਿੱਤੀ ਗਈ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਕੰਡੋਮ ਕਾਰਗਰ ਹਨ। ਇਸ ਤੋਂ ਬਾਅਦ ਲੋਕਾਂ ਨੇ ਕੰਡੋਮ ਖਰੀਦਣੇ ਸ਼ੁਰੂ ਕਰ ਦਿੱਤੇ। ਹੁਣ ਮਾਹੌਲ ਇਹ ਹੈ ਕਿ ਸਿੰਗਾਪੁਰ ਦੀਆਂ ਮੈਡੀਕਲ ਦੁਕਾਨਾਂ ਵਿਚ ਕੰਡੋਮ ਖਤਮ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਲੋਕ ਕੰਡੋਮ ਨਾਲ ਕੋਰੋਨਾਵਾਇਰਸ ਦੇ ਬਚਾਅ ਦਾ ਸਭ ਤੋਂ ਕਾਰਗਰ ਤਰੀਕਾ ਦੱਸ ਰਹੇ ਹਨ। ਲਿਫਟ ਦਾ ਬਟਨ ਦੱਬਣਾ ਹੋਵੇ ਜਾਂ ਬਿਲਡਿੰਗ ਦਾ ਦਰਵਾਜ਼ਾ ਖੋਲ੍ਹਣਾ ਹੋਵੇ ਲੋਕ ਕੰਡੋਮ ਹੱਥਾਂ 'ਤੇ ਪਾ ਕੇ ਹੀ ਉਹਨਾਂ ਨੂੰ ਖੋਲ੍ਹ ਰਹੇ ਹਨ।

ਸਿੰਗਾਪੁਰ ਦੀ ਮੀਡੀਆ ਰਿਪੋਰਟ ਮੁਤਾਬਕ ਸਿੰਗਾਪੁਰ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਖੌਫ ਉਦੋਂ ਹੋਰ ਵਧ ਗਿਆ ਜਦੋਂ ਇਥੋਂ ਦੇ ਪ੍ਰਧਾਨ ਮੰਤਰੀ ਲੀ ਹਿਸੇਨ ਨੇ 9 ਮਿੰਟ ਦਾ ਰਾਸ਼ਟਰ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਕੋਰੋਨਾਵਾਇਰਸ ਨੂੰ ਲੈ ਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ। ਫਿਰ ਕੀ ਸੀ, ਕੋਰੋਨਾਵਾਇਰਸ ਨੂੰ ਲੈ ਕੇ ਪੂਰੇ ਸਿੰਗਾਪੁਰ ਵਿਚ ਅਜਿਹਾ ਮਾਹੌਲ ਬਣਿਆ ਕਿ ਮੈਡੀਕਲ ਦੀਆਂ ਦੁਕਾਨਾਂ 'ਤੇ ਲੋਕਾਂ ਦੀ ਭੀੜ ਭੱਜ ਪਈ ਤੇ ਲੋਕ ਸੈਨੀਟਾਈਜ਼ਰ, ਮਾਸਕ ਵੱਡੀ ਗਿਣਤੀ ਵਿਚ ਲੋਕ ਖਰੀਦ ਕੇ ਆਪਣੇ ਘਰ ਲੈ ਗਏ।

ਸੈਨੀਟਾਈਜ਼ਰ, ਮਾਸਕ ਦੀ ਕਮੀ ਹੋਣ 'ਤੇ ਲੋਕਾਂ ਨੇ ਕੰਡੋਮ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਦੇਖਦੇ ਹੀ ਦੇਖਦੇ ਕਈ ਮੈਡੀਕਲ ਸਟੋਰ ਖਾਲ੍ਹੀ ਹੋ ਗਏ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਕਾਰਨ ਚੀਨ ਤੋਂ ਬਾਅਦ ਸਿੰਗਾਪੁਰ ਵਿਚ ਲੋਕ ਸਭ ਤੋਂ ਜ਼ਿਆਦਾ ਇੰਫੈਕਟਡ ਪਾਏ ਗਏ ਹਨ। 


author

Baljit Singh

Content Editor

Related News