ਕੱਪੜੇ ਦਾ ਮਾਸਕ ਇਕ ਸਾਲ ਤੱਕ ਹੋ ਸਕਦੈ ਅਸਰਦਾਰ : ਅਧਿਐਨ
Friday, Sep 10, 2021 - 07:27 PM (IST)
ਵਾਸ਼ਿੰਗਟਨ-ਕੱਪੜੇ ਦਾ ਮਾਸਕ ਇਕ ਸਾਲ ਤੱਕ ਅਸਰਦਾਰ ਹੋ ਸਕਦਾ ਹੈ ਕਿਉਂਕਿ ਵਾਰ-ਵਾਰ ਧੋਣ ਅਤੇ ਸੁਕਾਉਣ ਨਾਲ ਇਨਫੈਕਸ਼ਨ ਫੈਲਣ ਵਾਲੇ ਕਣਾਂ ਨੂੰ ਫਿਲਟਰ ਕਰਨ ਦੀ ਉਨ੍ਹਾਂ ਦੀ ਸਮਰਥਾ ਘੱਟ ਹੁੰਦੀ ਹੈ। ਇਕ ਅਧਿਐਨ 'ਚ ਇਹ ਕਿਹਾ ਗਿਆ ਹੈ। 'ਏਰੋਸੋਲ ਐਂਡ ਏਅਰ ਕੁਆਲਿਟੀ ਰਿਸਰਚ' ਖੋਜ ਮੈਗਜ਼ੀਨ 'ਚ ਪ੍ਰਕਾਸ਼ਿਤ ਖੋਜ ਪਿਛਲੇ ਅਧਿਐਨਾਂ ਦੀ ਵੀ ਪੁਸ਼ਟੀ ਕਰਦਾ ਹੈ ਕਿ ਸਰਜਿਕਲ ਮਾਸਕ ਦੇ ਉੱਤੇ ਸੂਤੀ ਕੱਪੜੇ ਦਾ ਮਾਸਕ ਲਾਉਣਾ, ਕੱਪੜੇ ਦੇ ਇਕ ਮਾਸਕ ਦੀ ਤੁਲਨਾ 'ਚ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : 2015 ਦੇ ਪੈਰਿਸ ਹਮਲਾ ਮਾਮਲੇ 'ਚ 20 ਦੋਸ਼ੀਆਂ ਵਿਰੁੱਧ ਸੁਣਵਾਈ ਸ਼ੁਰੂ
ਅਮਰੀਕਾ 'ਚ ਕੋਲੋਰਾਡੋ ਬੋਲਡ ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਅਤੇ ਅਧਿਐਨ ਮੁਖੀ ਲੇਖਿਕਾ ਮਰੀਨ ਵੈਂਸ ਨੇ ਕਿਹਾ ਕਿ ਵਾਤਾਵਰਣ ਦੇ ਲਿਹਾਜ਼ ਨਾਲ ਵੀ ਇਹ ਵਧੀਆ ਖਬਰ ਹੈ। ਉਹ ਕਾਟਨ ਮਾਸਕ ਜਿਸ ਨੂੰ ਤੁਸੀਂ ਧੋਂਦੇ ਹੋ, ਸੁਕਾਉਂਦੇ ਅਤੇ ਦੁਬਾਰਾ ਇਸਤੇਮਾਲ ਕਰਦੇ ਆ ਰਹੇ ਹੋ। ਇਹ ਸ਼ਾਇਦ ਅਜੇ ਵੀ ਠੀਕ ਹੈ। ਇਸ ਨੂੰ ਜਲਦੀ ਸੁੱਟਣ ਦੀ ਜ਼ਰੂਰਤ ਨਹੀਂ ਹੈ। ਖੋਜਕਰਤਾਵਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸ਼ੁਰੂ ਤੋਂ ਬਾਅਦ ਰੋਜ਼ਾਨਾ ਅਨੁਮਾਨਿਤ ਤੌਰ 'ਤੇ 7,200 ਟਨ ਮੈਡੀਕਲ ਰਹਿੰਦ-ਖੂੰਹਦ ਹੋਈ ਜਿਨ੍ਹਾਂ 'ਚ ਇਕ ਵਾਰ ਇਸਤੇਮਾਲ ਤੋਂ ਬਾਅਦ ਸੁੱਟ ਦੇਣ ਵਾਲੇ ਮਾਸਕ ਵੀ ਹਨ।
ਇਹ ਵੀ ਪੜ੍ਹੋ : ਹੁਣ ਤਾਲਿਬਾਨ ਦਾ ਕੀ ਕਰੀਏ, ਸਮਝਣ ’ਚ ਅਸਮਰੱਥ ਚੀਨ, ਪਾਕਿਸਤਾਨ ’ਤੇ ਰੂਸ : ਬਾਈਡੇਨ
ਵੈਂਸ ਨੇ ਕਿਹਾ ਕਿ ਅਸੀਂ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਬਾਹਰ ਜਾਂਦੇ ਸਮੇਂ ਇੱਧਰ-ਉੱਧਰ ਸੁੱਟੇ ਗਏ ਮਾਸਕ ਨੂੰ ਦੇਖ ਕੇ ਪ੍ਰੇਸ਼ਾਨ ਸੀ। ਖੋਜਕਰਤਾਵਾਂ ਨੇ ਕਾਟਨ ਦੀਆਂ ਦੋ ਪਰਤਾਂ ਬਣਾਈਆਂ, ਉਨ੍ਹਾਂ ਨੂੰ ਇਕ ਸਾਲ ਤੱਕ ਵਾਰ-ਵਾਰ ਧੋਣ ਅਤੇ ਸੁਕਾਉਣ ਦੇ ਰਾਹੀਂ ਪਰਖਿਆ ਅਤੇ ਲਗਭਗ ਹਰ ਸੱਤ ਵਾਰ ਦੀ ਸਫਾਈ ਦੌਰਾਨ ਉਨ੍ਹਾਂ ਦੀ ਜਾਂਚ ਕੀਤੀ ਗਈ। ਖੋਜਕਰਤਾਵਾਂ ਨੇ ਵੱਖ-ਵੱਖ ਤਰੀਕੇ ਨਾਲ ਮਾਸਕ ਦੇ ਅਸਰਦਾਰ ਹੋਣ ਦੀ ਜਾਂਚ ਕੀਤੀ। ਕਪਾਹ ਦੇ ਰੇਸ਼ੇ ਵਾਰ-ਵਾਰ ਧੋਣ ਅਤੇ ਸੁਕਾਉਣ ਤੋਂ ਬਾਅਦ ਟੁੱਟਣ ਲੱਗੇ ਪਰ ਖੋਜਕਰਤਾਵਾਂ ਨੇ ਪਾਇਆ ਕਿ ਇਸ ਨਾਲ ਕੱਪੜੇ ਦੇ ਬਾਰੀਕ ਕਣਾਂ ਨੂੰ ਫਿਲਟਰਕਰਨ ਦੀ ਸਮਰੱਥਾ 'ਤੇ ਕੋਈ ਖਾਸ ਅਸਰ ਨਹੀਂ ਪਿਆ। ਹਾਲਾਂਕਿ, ਅਧਿਐਨ 'ਚ ਦੇਖਿਆ ਗਿਆ ਕਿ ਕੁਝ ਸਮੇਂ ਬਾਅਦ ਇਸ ਤਰ੍ਹਾਂ ਦੇ ਮਾਸਕ ਨਾਲ ਸਾਹ ਲੈਣ 'ਚ ਥੋੜੀ ਮੁਸ਼ਕਲ ਹੋਣ ਲੱਗੀ।
ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਨਿਊਜਰਸੀ ਤੇ ਨਿਊਯਾਰਕ 'ਚ ਲਿਆ ਤੂਫਾਨ ਇਡਾ ਦੇ ਨੁਕਸਾਨ ਦਾ ਜਾਇਜ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।