ਪਾਕਿ ਦੇ ਕਰੀਬੀ ਦੋਸਤ ਚੀਨ ਨੇ ਕੀਤੀ ਠੱਗੀ, ਅੰਡਰਵੇਅਰ ਨਾਲ ਬਣੇ ਮਾਸਕ ਕੀਤੇ ਸਪਲਾਈ

04/04/2020 9:10:53 PM

ਇਸਲਾਮਾਬਾਦ — ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਪਾਕਿਸਤਾਨ ਨੂੰ ਉਸ ਦੇ ਸਦਾਬਹਾਰ ਦੋਸਤ ਚੀਨ ਨੇ ਹੀ 'ਧੋਖਾ' ਦੇ ਦਿੱਤਾ ਹੈ। ਦਰਅਸਲ ਚੀਨ ਨੇ ਮੈਡੀਕਲ ਸਪਲਾਈ ਭੇਜਣ ਦਾ ਵਾਅਦਾ ਕੀਤਾ ਸੀ ਅਤੇ ਜਦੋਂ ਚੀਨ ਤੋਂ ਆਏ ਸਾਮਾਨਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਐੱਨ-95 ਮਾਸਕ ਦੀ ਥਾਂ ਅੰਡਰਵੇਅਰ ਨਾਲ ਬਣੇ ਮਾਸਕ ਪਾਕਿਸਤਾਨ ਨੂੰ ਭੇਜਿਆ ਹੈ। ਯੂਰੋਪ ਦੇ ਕਈ ਦੇਸ਼ਾਂ ਨੇ ਵੀ ਇਸ ਤੋਂ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਚੀਨ ਤੋਂ ਭੇਜੇ ਗਏ ਮਾਸਕ ਅਤੇ ਕਿੱਟ ਖਰਾਬ ਗੁਣਵੱਤਾ ਦੇ ਹਨ। ਸਪੇਨ ਦੇ ਕਈ ਦੇਸ਼ਾਂ ਨੇ ਵੀ ਇਸ ਤੋਂ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਚੀਨ ਤੋਂ ਭੇਜੇ ਗਏ ਮਾਸਕ ਅਤੇ ਕਿੱਟ ਖਰਾਬ ਗੁਣਵੱਤਾ ਦੇ ਹਨ। ਸਪੇਨ ਤੇ ਨੀਦਰਲੈਂਡ ਨੇ ਤਾਂ ਮੈਡੀਕਲ ਸਪਲਾਈ ਵਾਪਸ ਕਰਨ ਦਾ ਵੀ ਫੈਸਲਾ ਕਰ ਲਿਆ।

ਚੀਨ ਨੇ ਪਿਛਲੇ ਦਿਨੀਂ ਪਾਕਿਸਤਾਨ ਨੂੰ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਐੱਨ-95 ਮਾਸਕ ਭੇਜੇਗਾ। ਪਾਕਿ ਪੀ.ਐੱਮ. ਇਮਰਾਨ ਖਾਨ ਆਏ ਦਿਨ ਕੋਰੋਨਾ ਵਾਇਰਸ ਨਾਲ ਲੜਨ ਦੀ ਤਿਆਰੀਆਂ ਨੂੰ ਲੈ ਕੇ ਆਪਣੇ ਭਾਸ਼ਣਾਂ 'ਚ ਚੀਨ ਦੀ ਵਡਿਆਈ ਕਰਦੇ ਨਜ਼ਰ ਆਂਦੇ ਹਨ, ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਵਡਿਆਈ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਪਾਕਿ ਮੀਡੀਆ ਮੁਤਾਬਕ ਜਦੋਂ ਚੀਨ ਤੋਂ ਮੈਡੀਕਲ ਸਪਲਾਈ ਪਾਕਿਸਤਾਨ ਪਹੁੰਚੀ ਤਾਂ ਮੈਡੀਕਲ ਸਟਾਫ ਉਸ ਨੂੰ ਖੋਲ੍ਹ ਕੇ ਹੈਰਾਨ ਰਹਿ ਗਿਆ ਕਿਉਂਕਿ ਇਹ ਅੰਡਰਵੇਅਰ ਨਾਲ ਬਣੇ ਮਾਸਕ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸਿੰਧ ਦੀ ਸੂਬਾ ਸਰਕਾਰ ਨੇ ਬਿਨਾਂ ਜਾਂਚ ਕੀਤੇ ਹੀ ਹਸਪਤਾਲਾਂ 'ਚ ਇਹ ਮਾਸਕ ਵੀ ਭੇਜ ਦਿੱਤੇ।

ਇਸ ਤੋਂ ਪਹਿਲਾਂ ਚੀਨ ਨੇ ਅੱਗੇ ਵਧ ਕੇ ਮੈਡੀਕਲ ਸਪਲਾਈ ਭੇਜਣ ਲਈ ਗਿਲਗਿਤ-ਬਾਲਟੀਸਤਾਨ ਨਾਲ ਲੱਗੀ ਸਰਹੱਦ ਨੂੰ ਖੋਲ੍ਹਣ ਦੀ ਅਪੀਲ ਕੀਤੀ ਸੀ। ਚੀਨੀ ਦੂਤਘਰ ਨੇ ਪਾਕਿ ਵਿਦੇਸ਼ ਮੰਤਰਾਲਾ ਦੇ ਨਾਂ ਚਿੱਠੀ 'ਚ ਕਿਹਾ ਸੀ ਕਿ ਸ਼ਿਜਿਆਂਗ ਉਇਗਰ ਖੁਦਮੁਖਤਿਆਰੀ ਖੇਤਰ ਪਾਕਿਸਤਾਨ ਨੂੰ ਮੈਡੀਕਲ ਸਪਲਾਈ ਭੇਜਣਾ ਚਾਹੁੰਦਾ ਹੈ। ਇਸ ਅਪੀਲ 'ਤੇ ਪਾਕਿ ਵੀ ਬਹੁਤ ਖੁਸ਼ ਹੋਇਆ ਪਰ ਉਸ ਨੇ ਇਹ ਨਹੀਂ ਪਤਾ ਸੀ ਕਿ ਚੀਨ ਉਸ ਨਾਲ ਠੱਗੀ ਕਰ ਲਵੇਗਾ। ਵਿਦੇਸ਼ ਮੰਤਰਾਲਾ ਦੇ ਨਾਂ ਚਿੱਠੀ 'ਚ ਚੀਨ ਨੇ ਲਿੱਖਿਆ ਸੀ ਕਿ ਉਸ ਉਸ ਨੂੰ 2 ਲੱਖ ਆਮ ਮਾਸਕ, 2 ਹਜ਼ਾਰ ਐੱਨ-95 ਮਾਸਕ, ਪੰਜ ਵੈਂਟੀਲੇਟਰ ਅਤੇ ਹਜ਼ਾਰ ਟੈਸਟਿੰਗ ਕਿੱਟ ਭੇਜੇਗਾ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਾਸਕ ਤੋਂ ਇਲਾਵਾ ਕਿਸੇ ਹੋਰ ਮੈਡੀਕਲ ਸਪਲਾਈ 'ਚ ਕੋਈ ਕਮੀ ਪਾਈ ਗਈ ਹੈ ਜਾਂ ਨਹੀਂ।

 


Inder Prajapati

Content Editor

Related News