ਹੁਣ ਚੀਨ ਹੀ ਰਹਿ ਗਿਆ ਪਾਕਿ ਦਾ ਇਕਲੌਤਾ ਸਹਾਰਾ

Monday, Sep 07, 2020 - 11:52 PM (IST)

ਹੁਣ ਚੀਨ ਹੀ ਰਹਿ ਗਿਆ ਪਾਕਿ ਦਾ ਇਕਲੌਤਾ ਸਹਾਰਾ

ਇਸਲਾਮਾਬਾਦ (ਏ.ਐੱਨ.ਆਈ.)- ਅਮਰੀਕਾ ਦੇ ਨਾਲ ਸਬੰਧਾਂ ਵਿਚ ਆਈ ਗਿਰਾਵਟ ਤੋਂ ਬਾਅਦ ਪਾਕਿਸਤਾਨ ਦੇ ਲਈ ਹੁਣ ਚੀਨ ਹੀ ਇਕਲੌਤਾ ਸਹਾਰਾ ਬਚਿਆ ਹੈ, ਜੋ ਉਸ ਨੂੰ ਆਰਥਿਕ ਦੇ ਨਾਲ ਹੋਰ ਖੇਤਰਾਂ ਵਿਚ ਵੀ ਮਦਦ ਦੇ ਸਕਦਾ ਹੈ। ਖਾਸ ਕਰਕੇ ਕੋਵਿਡ-19 ਮਹਾਮਾਰੀ ਤੋਂ ਬਾਅਦ ਬਣੇ ਹਾਲਾਤ ਵਿਚ ਇਹ ਪੁਖਤਾ ਜਿਹਾ ਹੋ ਗਿਆ ਹੈ। ਇਹ ਗੱਲ ਪਾਕਿਸਤਾਨ ਦੀ ਰੱਖਿਆ ਮਾਮਲਿਆਂ ਦੀ ਵਿਸ਼ਲੇਸ਼ਕ ਤੇ ਦੱਖਣੀ ਏਸ਼ੀਆ ਮਾਮਲਿਆਂ ਦੀ ਜਾਣਕਾਰ ਆਇਸ਼ਾ ਸਿੱਦੀਕੀ ਨੇ ਇਕ ਇੰਟਰਵਿਊ ਵਿਚ ਕਹੀ ਸੀ।

ਸਿੱਦੀਕੀ ਨੇ ਕਿਹਾ ਕਿ ਦੁਨੀਆ ਦੇ ਤੇਜ਼ੀ ਨਾਲ ਬਦਲਦੇ ਸਮੀਕਰਣ ਵਿਚ ਜਿਥੇ ਅਮਰੀਕਾ, ਭਾਰਤ ਤੇ ਸਾਊਦੀ ਅਰਬ ਇਕ ਪਾਲੇ ਵਿਚ ਆ ਗਏ ਹਨ, ਉਥੇ ਹੀ ਪਾਕਿਸਤਾਨ ਅਮਰੀਕਾ ਤੋਂ ਦੂਰ ਜਾ ਕੇ ਚੀਨ, ਰੂਸ ਤੇ ਈਰਾਨ ਦੇ ਪਾਲੇ ਵਿਚ ਆ ਗਿਆ ਹੈ। ਹਾਲ ਦੇ ਮਹੀਨਿਆਂ ਵਿਚ ਅਮਰੀਕਾ ਨਾਲ ਪਾਕਿਸਤਾਨ ਦੇ ਸਬੰਧਾਂ ਵਿਚ ਭਾਰੀ ਬਦਲਾਅ ਆਇਆ ਹੈ।


author

Gurdeep Singh

Content Editor

Related News