ਚੀਨ ''ਚ 2017 ਦੌਰਾਨ ਦਰਜ ਕੀਤੇ ਪੋਰਨੋਗ੍ਰਾਫੀ ਦੇ 10 ਹਜ਼ਾਰ ਤੋਂ ਵਧ ਮਾਮਲੇ

01/08/2018 9:50:24 PM

ਪੇਈਚਿੰਗ— ਚੀਨ 'ਚ ਪਿਛਲੇ ਸਾਲ ਪੋਰਨੇਗ੍ਰਾਫੀ ਤੇ ਗੈਰ-ਕਾਨੂੰਨੀ ਪ੍ਰਕਾਸ਼ਨ ਦੇ 10 ਹਾਜ਼ਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ ਤੇ ਇਕ ਲੱਖ ਤੋਂ ਜ਼ਿਆਦਾ ਵੈੱਬਸਾਈਟਾਂ ਨੂੰ ਨਿਯਮਾਂ ਦੇ ਉਲੰਘਣ ਲਈ ਬੰਦ ਕਰ ਦਿੱਤਾ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਪੋਰਨੋਗ੍ਰਾਫੀ ਤੇ ਗੈਰ-ਕਾਨੂੰਨੀ ਪ੍ਰਕਾਸ਼ਨਾਂ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦੀਆਂ 1,21,000 ਰਿਪੋਰਟਾਂ ਮਿਲੀਆਂ ਸਨ, ਜਿਨ੍ਹਾਂ ਨਾਲ ਵੱਡੇ ਕੇਸਾਂ ਸਬੰਧੀ ਵੀ ਮਦਦ ਮਿਲੀ। ਅਧਿਕਾਰੀਆਂ ਨੇ ਕਿਹਾ ਕਿ 1,28,000 ਤੋਂ ਜ਼ਿਆਦਾ ਵੈੱਬਸਾਈਟਾਂ ਨੂੰ ਬੰਦ ਕਰ ਦਿੱਤੀਆਂ ਗਈਆਂ, 4.55 ਮਿਲੀਅਨ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਗਿਆ ਜਦਕਿ 30.9 ਮਿਲੀਅਨ ਪ੍ਰਕਾਸ਼ਨਾਂ ਨੂੰ ਜ਼ਬਤ ਕੀਤਾ ਗਿਆ। ਚੀਨ ਦੀ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਦਫਤਰ 147 ਵੱਡੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ ਤੇ ਜ਼ਬਤ ਸਮਗਰੀ ਨਾਲ ਉਨ੍ਹਾਂ ਨੂੰ ਮਦਦ ਮਿਲ ਸਕਦੀ ਹੈ।


Related News