ਚੀਨ ਨੇ ਸਿੱਕਮ ਤੋਂ 150 ਕਿਲੋਮੀਟਰ ਦੂਰ ਤਾਇਨਾਤ ਕੀਤੇ ਲੜਾਕੂ ਜਹਾਜ਼
Monday, Jun 10, 2024 - 01:04 PM (IST)
ਬੀਜਿੰਗ (ਇੰਟ.) : ਚੀਨ ਨੇ ਭਾਰਤ ਦੇ ਸਿੱਕਮ ਨੇੜੇ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਤੋਂ ਲਗਭਗ 150 ਕਿਲੋਮੀਟਰ ਦੀ ਦੂਰੀ ’ਤੇ ਆਪਣੇ ਸਭ ਤੋਂ ਆਧੁਨਿਕ ਜੇ-20 ‘ਮਾਈਟੀ ਡ੍ਰੈਗਨ’ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ, ਜੋ ਸਟੀਲਥ ਸਮਰੱਥਾ ਨਾਲ ਲੈਸ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਭੂ-ਸਥਾਨਕ ਖੁਫੀਆ ਜਾਣਕਾਰੀ ’ਤੇ ਨਜ਼ਰ ਰੱਖਣ ਵਾਲੀ ਇਕ ਫਰਮ ਆਲਸੋਰਸਿਜ਼ ਐਨਾਲਿਸਿਸ ਨੇ ਉਪਗ੍ਰਹਿ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ, ਜਿਸ ’ਚ ਤਿੱਬਤ ਦੇ ਸ਼ਿਗਾਤਸੇ ’ਚ ਦੋਹਰੀ ਵਰਤੋਂ ਵਾਲੇ ਫੌਜੀ-ਸਿਵਲੀਅਨ ਹਵਾਈ ਅੱਡੇ ’ਤੇ 6 ਚੀਨੀ ਹਵਾਈ ਫੌਜ ਦੇ ਜੇ-20 ਸਟੀਲਥ ਲੜਾਕੂ ਜਹਾਜ਼ਾਂ ਦੀ ਮੌਜੂਦਗੀ ਦਿਖਾਈ ਗਈ।
ਇਹ ਵੀ ਪੜ੍ਹੋ - ਨਾ ਕੋਈ ਦਵਾਈ, ਨਾ ਡਾਈਟ ਪਲਾਨ! ਸ਼ੂਗਰ ਨੂੰ ਕੰਟਰੋਲ 'ਚ ਕਰਨ ਲਈ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਹੋਵੇਗਾ ਫ਼ਾਇਦਾ
ਆਲਸੋਰਸ ਐਨਾਲਿਸਿਸ ਵੱਲੋਂ ਸ਼ੇਅਰ ਕੀਤੀ ਗਈ ਪੋਸਟ ’ਚ ਕਿਹਾ ਗਿਆ ਹੈ ਕਿ ਚੀਨ ਦੇ ਸ਼ਿਗਾਤਸੇ ਏਅਰਬੇਸ ’ਤੇ ਇਕੱਠੀਆਂ ਕੀਤੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਭਾਰਤੀ ਸਰਹੱਦ ਨੇੜੇ 6 ਸੰਭਾਵਿਤ ਜੇ-20 ਸਟੀਲਥ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ 27 ਮਈ ਦੌਰਾਨ ਕਈ ਤਸਵੀਰਾਂ ਇਕੱਠੀਆਂ ਕੀਤੀਆਂ ਗਈਆਂ ਸਨ, ਜੋ ਦਰਸਾਉਂਦੀਆਂ ਹਨ ਕਿ ਇਹ ਜੇ-20 ਜਹਾਜ਼ ਉਸੇ ਦਿਨ ਏਅਰਬੇਸ ’ਤੇ ਪਹੁੰਚੇ ਸਨ, ਜਿਸ ਤੋਂ ਪਹਿਲਾਂ ਜ਼ਮੀਨੀ ਅਮਲੇ ਅਤੇ ਸਹਾਇਤਾ ਉਪਕਰਨਾਂ ਦੀ ਸੰਭਾਵਤ ਤਾਇਨਾਤੀ ਲਈ ਵਾਈ-20 ਟਰਾਂਸਪੋਰਟ ਜਹਾਜ਼ ਆਇਆ ਸੀ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8