ਦਾਜ ਦੇ ਮਾਮਲੇ ’ਚ ਪਤੀ ਤੇ ਸੱਸ ਵਿਰੁੱਧ ਕੇਸ ਦਰਜ

Saturday, Jun 15, 2024 - 06:30 PM (IST)

ਦਾਜ ਦੇ ਮਾਮਲੇ ’ਚ ਪਤੀ ਤੇ ਸੱਸ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)- ਦਾਜ ਦੇ ਮਾਮਲੇ ਵਿਚ ਥਾਣਾ ਫਤਿਹਗੜ੍ਹ ਚੂੜੀਆ ਦੀ ਪੁਲਸ ਨੇ ਪਤੀ ਅਤੇ ਸੱਸ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਪੀੜਤਾ ਮਨਪ੍ਰੀਤ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਵ੍ਹੀਲਾ ਤੇਜਾ ਨੇ ਦੱਸਿਆ ਹੈ ਕਿ ਉਸਦਾ ਵਿਆਹ ਅਗਸਤ 2022 ਵਿਚ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਮਨਦੀਪ ਸਿੰਘ ਵਾਸੀ ਰੁਪਨਪੁਰ, ਜ਼ਿਲ੍ਹਾ ਕਪੂਰਥਲਾ ਨਾਲ ਹੋਇਆ ਸੀ ਅਤੇ ਵਿਆਹ ਦੌਰਾਨ ਮਾਪਿਆਂ ਵਲੋਂ ਉਸ ਨੂੰ ਹੈਸੀਅਤ ਮੁਤਾਬਕ ਬਣਦਾ ਦਾਜ-ਦਹੇਜ ਦਾ ਸਾਰਾ ਘਰੇਲੂ ਵਰਤੋਂ ਵਾਲਾ ਸਮਾਨ ਦਿੱਤਾ ਸੀ, ਪਰ ਉਸਦੇ ਸਹੁਰੇ ਪਰਿਵਾਰ ਦਾ ਲਾਲਚ ਵਧਦਾ ਗਿਆ ਅਤੇ ਦਾਜ ਵਿਚ ਗੱਡੀ ਲਿਆਉਣ ਦੀ ਮੰਗ ਕੀਤੀ, ਜੋ ਪੂਰੀ ਨਾ ਹੋਣ ’ਤੇ ਸਹੁਰੇ ਪਰਿਵਾਰ ਨੇ ਉਸਦੀ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਬਾਰੇ ਮੋਹਤਬਰਾਂ ਨੇ ਕਈ ਵਾਰ ਰਾਜੀਨਾਮਾ ਵੀ ਕਰਵਾਇਆ, ਪਰ ਸਹੁਰਾ ਪਰਿਵਾਰ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਇਆ।

ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਖੁਸ਼ਬੀਰ ਕੌਰ ਵਲੋਂ ਜਾਂਚ ਕਰਨ ਉਪਰੰਤ ਏ.ਐੱਸ.ਆਈ ਸੁਖਰਾਜ ਸਿੰਘ ਨੇ ਕਾਰਵਾਈ ਕਰਦਿਆਂ ਪੀੜਤਾ ਦੇ ਬਿਆਨ ’ਤੇ ਇਸਦੀ ਪਤੀ ਮਨਦੀਪ ਸਿੰਘ ਸਮੇਤ ਇਸਦੀ ਸੱਸ ਸੁਖਵਿੰਦਰ ਕੌਰ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਕੇਸ ਦਰਜ ਕਰ ਦਿੱਤਾ ਹੈ।


author

Shivani Bassan

Content Editor

Related News