ਪਾਕਿਸਤਾਨ 1 ਹਜ਼ਾਰ ਵਿਦਿਆਰਥੀਆਂ ਨੂੰ ਖੇਤੀਬਾੜੀ ਸਿਖਲਾਈ ਲਈ ਭੇਜੇਗਾ ਚੀਨ
Sunday, Jun 09, 2024 - 03:50 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਖੇਤੀਬਾੜੀ ਖੇਤਰ ਵਿਚ ਆਧੁਨਿਕ ਸਿਖਲਾਈ ਲੈਣ ਲਈ ਇਕ ਹਜ਼ਾਰ ਵਿਦਿਆਰਥੀਆਂ ਨੂੰ ਚੀਨ ਭੇਜਿਆ ਜਾਵੇਗਾ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਸ਼ਰੀਫ ਨੇ ਸ਼ਨੀਵਾਰ ਨੂੰ ਚੀਨੀ ਸ਼ਹਿਰ ਸ਼ਿਆਨ 'ਚ 'ਐਗਰੀਕਲਚਰ ਡੈਮੋਸਟ੍ਰੇਸ਼ਨ ਬੇਸ' ਦੇ ਦੌਰੇ ਦੌਰਾਨ ਇਹ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਸਰਕਾਰ ਦੀ ਮਜਬੂਰੀ, ਖਾਣਾਂ ਦੀ ਸੁਰੱਖਿਆ ਲਈ ਅੱਤਵਾਦੀਆਂ ਨੂੰ ਦੇ ਰਹੀ 'ਹਫ਼ਤਾ'
ਪ੍ਰਧਾਨ ਮੰਤਰੀ ਚੀਨ ਦੇ ਪੰਜ ਦਿਨਾਂ ਦੌਰੇ 'ਤੇ ਸਨ। ਸ਼ਰੀਫ਼ ਨੇ ਚੀਨ ਦੀ ਨਾਰਥਵੈਸਟ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਫੋਰੈਸਟਰੀ ਨੂੰ ਪਾਕਿਸਤਾਨ ਵਿੱਚ ਆਪਣਾ ਕੈਂਪਸ ਖੋਲ੍ਹਣ ਦਾ ਸੱਦਾ ਵੀ ਦਿੱਤਾ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਉਸਨੇ ਚੀਨ ਵਿੱਚ ਪਾਕਿਸਤਾਨ ਦੇ ਰਾਜਦੂਤ ਅਤੇ ਸਬੰਧਤ ਅਧਿਕਾਰੀਆਂ ਨੂੰ ਚੀਨੀ ਅਧਿਕਾਰੀਆਂ ਨਾਲ ਇਸ ਸਬੰਧ ਵਿੱਚ ਮਾਮਲਿਆਂ ਨੂੰ ਅੰਤਿਮ ਰੂਪ ਦੇਣ ਦੇ ਨਿਰਦੇਸ਼ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ-ਗਰਮੀ ਦਾ ਕਹਿਰ : ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ 6 ਪ੍ਰਵਾਸੀਆਂ ਦੀ ਮੌਤ
ਸ਼ਰੀਫ ਨੇ ਚੀਨੀ ਅਧਿਕਾਰੀਆਂ ਨੂੰ ਕਿਹਾ, “ਪਾਕਿਸਤਾਨ ਆਪਣੇ ਖੇਤੀਬਾੜੀ ਸੈਕਟਰ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਫਸਲਾਂ ਦਾ ਪ੍ਰਤੀ ਏਕੜ ਝਾੜ ਵਧਾਇਆ ਜਾ ਸਕੇ। ਖੇਤੀ ਨਿਰਯਾਤ ਨੂੰ ਵਧਾਉਣਾ ਸਾਡੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ।” ਬਾਅਦ 'ਚ ਸ਼ਰੀਫ ਆਪਣੇ ਉੱਚ ਪੱਧਰੀ ਵਫਦ ਨਾਲ ਦੇਸ਼ ਪਰਤ ਗਏ। ਸ਼ਰੀਫ ਨੇ ਪੰਜ ਦਿਨਾਂ ਸਰਕਾਰੀ ਦੌਰੇ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।