ਚੀਨ ਨੇ ਨੇਪਾਲ ਨੂੰ ਚੂਨਾ ਲਾਉਣਾ ਕੀਤਾ ਸ਼ੁਰੂ, ਮੰਗਵਾਈਆਂ ਸੀ 512 ਵਸਤਾਂ ਪਰ ਭੇਜੇਗਾ ਸਿਰਫ 188

Monday, Oct 05, 2020 - 02:33 AM (IST)

ਚੀਨ ਨੇ ਨੇਪਾਲ ਨੂੰ ਚੂਨਾ ਲਾਉਣਾ ਕੀਤਾ ਸ਼ੁਰੂ, ਮੰਗਵਾਈਆਂ ਸੀ 512 ਵਸਤਾਂ ਪਰ ਭੇਜੇਗਾ ਸਿਰਫ 188

ਕਾਠਮੰਡੂ - ਚੀਨ ਅਤੇ ਨੇਪਾਲ ਵਿਚਾਲੇ ਟ੍ਰੇਡ ਡੀਲ 'ਤੇ ਵੀ ਵਿਵਾਦ ਹੋ ਗਿਆ ਹੈ। 2 ਸਾਲ ਪਹਿਲਾਂ ਹੋਈ ਡੀਲ ਮੁਤਾਬਕ, ਚੀਨ ਨੂੰ ਨੇਪਾਲ ਤੋਂ 512 ਵਸਤਾਂ ਦਾ ਆਯਾਤ ਕਰਨਾ ਸੀ। ਪਰ ਹੁਣ ਚੀਨ ਦੀ ਸ਼ੀ ਜਿਨਪਿੰਗ ਸਰਕਾਰ ਇਸ ਤੋਂ ਪਲਟ ਗਈ ਹੈ। ਚੀਨ ਨੇ ਨੇਪਾਲ ਨੂੰ ਇੰਪੋਰਟ ਲਿਸਟ ਭੇਜੀ ਹੈ। ਪਰ ਇਸ ਵਿਚ 512 ਦੀ ਬਜਾਏ ਸਿਰਫ 188 ਵਸਤਾਂ ਦੇ ਆਯਾਤ ਦਾ ਭਰੋਸਾ ਦਿਵਾਇਆ ਗਿਆ ਹੈ। ਛੋਟੇ ਅਤੇ ਗਰੀਬ ਦੇਸ਼ ਨੇਪਾਲ ਲਈ ਇਹ ਆਰਥਿਕ ਤੌਰ 'ਤੇ ਬਹੁਤ ਵੱਡਾ ਘਾਟਾ ਹੋਵੇਗਾ।

ਨੇਪਾਲ ਦੇ ਕਾਰੋਬਾਰੀਆਂ ਨੂੰ ਘਾਟਾ
ਨੇਪਾਲ ਦੀ ਅਖਬਾਰ 'ਮਾਯ ਰਿਪਬਲਿਕਾ' ਨੇ ਚੀਨ ਦੀ ਇਸ ਧੋੜਾਧੜੀ ਨੂੰ ਇਕ ਰਿਪੋਰਟ ਵਿਚ ਉਜਾਗਰ ਕੀਤਾ ਹੈ। ਅਖਬਾਰ ਮੁਤਾਬਕ, ਚੀਨ ਨੇਪਾਲ ਖਿਲਾਫ ਅਜੀਬ ਤਰ੍ਹਾਂ ਦੀ ਰਣਨੀਤੀ ਅਪਣਾ ਰਿਹਾ ਹੈ। ਚੀਨ ਦੀਆਂ ਨੀਤੀਆਂ ਨਾਲ ਨੇਪਾਲ ਦੇ ਕਾਰੋਬਾਰੀਆਂ ਨੂੰ ਵੱਡੀ ਗਿਣਤੀ ਘਾਟਾ ਹੋ ਰਿਹਾ ਹੈ। ਚੀਨ ਨੇ 512 ਵਸਤਾਂ ਦੇ ਆਯਾਤ ਦਾ ਕਰਾਰ ਕੀਤਾ ਸੀ। ਹੁਣ ਸਿਰਫ 188 ਵਸਤਾਂ ਦੀ ਇੰਪੋਰਟ ਲਿਸਟ ਭੇਜੀ ਹੈ। ਇਨ੍ਹਾਂ ਦੇ ਨਿਰਯਾਤ ਵਿਚ ਵੀ ਚੀਨ ਵੱਲੋਂ ਕਈ ਅੜੰਗੇ ਲਾਏ ਜਾਂਦੇ ਹਨ। ਡਿਊਟੀ ਫ੍ਰੀ ਅਤੇ ਕੋਟਾ ਫ੍ਰੀ ਇੰਪੋਰਟ ਦਾ ਵਾਅਦਾ ਕੀਤਾ ਗਿਆ ਸੀ। ਹੁਣ ਹੈਵੀ ਡਿਊਟੀ ਲਗਾਈ ਜਾ ਰਹੀ ਹੈ।

ਖਤਮ ਹੋ ਗਈ ਇੰਪੋਰਟ ਲਿਸਟ
ਰਿਪੋਰਟ ਮੁਤਾਬਕ, 2018 ਵਿਚ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਚੀਨ ਗਏ ਸਨ। ਉਦੋਂ ਦੋਹਾਂ ਦੇਸ਼ਾਂ ਦੀ ਟ੍ਰੇਡ ਡੀਲ ਹੋਈ ਸੀ। ਚੀਨ ਨੇ 8030 ਵਸਤਾਂ ਦੇ ਆਯਾਤ ਦਾ ਭਰੋਸਾ ਦਿੱਤਾ ਸੀ। ਇਨ੍ਹਾਂ ਵਿਚ ਕੱਪੜੇ, ਭਾਂਡੇ, ਫੁਟਵੇਅਰ, ਟੂਥਪੇਸਟ ਅਤੇ ਬਰੱਸ਼, ਬਿਊਟੀ ਪ੍ਰਾਡੱਕਟਸ, ਪ੍ਰਿਟਿੰਗ ਪੇਪਰ ਅਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਬਣੇ ਬਟਨ ਆਦਿ ਸ਼ਾਮਲ ਸਨ। ਬਾਅਦ ਵਿਚ ਮੈਡੀਕਲ ਆਇਲ, ਰੋਜ਼ਾਨਾ ਦੇ ਇਸਤੇਮਾਲ ਦੀਆਂ ਕੁਝ ਚੀਜ਼ਾਂ ਅਤੇ ਪਲਾਸਟਿਕ ਪ੍ਰਾਡੱਕਟਸ ਨੂੰ ਇਸ ਵਿਚ ਜੋੜਿਆ ਗਿਆ।

ਨੇਪਾਲ ਨੂੰ ਫਾਇਦਾ ਨਹੀਂ ਹੋਇਆ
ਡੀਨ ਨਾਲ ਨੇਪਾਲ ਨੂੰ ਕੋਈ ਫਾਇਦਾ ਨਹੀਂ ਹੋਇਆ। ਕਿਉਂਕਿ, ਜ਼ਿਆਦਾਤਰ ਸਮਾਨ ਮੰਗਾਇਆ ਹੀ ਨਹੀਂ ਗਿਆ। ਇਸ ਤੋਂ ਬਾਅਦ ਨੇਪਾਲ ਨੇ ਚੀਨ ਨੂੰ ਸਿਰਫ 512 ਐਕਸਪੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਲਿਸਟ ਭੇਜੀ। ਇਨ੍ਹਾਂ ਨੂੰ ਕੋਟਾ ਅਤੇ ਡਿਊਟੀ ਫ੍ਰੀ ਕਰਨ ਨੂੰ ਕਿਹਾ। ਨੇਪਾਲ ਦੇ ਸਾਬਕਾ ਇੰਡਸਟ੍ਰੀ ਸੈਕੇਟਰੀ ਨੇ ਕਿਹਾ ਕਿ ਅਸੀਂ ਕਈ ਵਾਰ ਚੀਨ ਤੋਂ ਅਪੀਲ ਕੀਤੀ। ਪਰ ਕੋਈ ਫਾਇਦਾ ਨਹੀਂ ਹੋਇਆ। ਮੰਗਲਵਾਰ ਨੂੰ ਦੋਹਾਂ ਦੇਸ਼ਾਂ ਵਿਚਾਲੇ ਇਸ ਬਾਰੇ ਵਿਚ ਗੱਲਬਾਤ ਹੋਈ। ਚੀਨ ਨੇ 512 ਪ੍ਰਾਡੱਕਟਸ ਦੀ ਲਿਸਟ ਵਿਚੋਂ 188 ਪ੍ਰਾਡੱਕਟਸ ਨੂੰ ਹੀ ਇੰਪੋਰਟ ਕਰਨ ਦੀ ਮਨਜ਼ੂਰੀ ਦਿੱਤੀ। ਹਾਲਾਂਕਿ, ਇਹ ਵੀ ਡਿਊਟੀ ਫ੍ਰੀ ਨਹੀਂ ਹੋਣਗੇ। ਨੇਪਾਲ ਟ੍ਰਾਂਸ ਹਿਮਾਲਿਆ ਬਾਰਡਰ ਕਾਮਰਸ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਨੇ ਆਖਿਆ ਕਿ ਅਸੀਂ ਆਪਣੇ ਕਾਰੋਬਾਰੀ ਦੇ ਹਿੱਤਾਂ ਦੀ ਰੱਖਿਆ ਲਈ ਚੀਨ 'ਤੇ ਦਬਾਅ ਨਹੀਂ ਬਣਾ ਪਾਏ।


author

Khushdeep Jassi

Content Editor

Related News