ਚੀਨ ''ਤੇ ਪਾਬੰਦੀਆਂ ਲਾ ਅਮਰੀਕਾ ਨੇ UN ਦੇ ਪ੍ਰਸਤਾਵ ਦਾ ਕੀਤਾ ਉਲੰਘਣ : ਈਰਾਨ

Friday, Sep 27, 2019 - 11:51 PM (IST)

ਤਹਿਰਾਨ - ਈਰਾਨ ਨੇ ਅਮਰੀਕਾ ਵੱਲੋਂ ਚੀਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 2231 ਦਾ ਉਲੰਘਣ ਕਰਾਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮਾਓਸਾਵੀ ਨੇ ਇਸ ਦੀ ਜਾਣਕਾਰੀ ਦਿੱਤੀ। ਅਮਰੀਕਾ ਨੇ ਵਿੱਤ ਮੰਤਰਾਲੇ ਨੇ ਪਿਛਲੇ ਬੁੱਧਵਾਰ ਨੂੰ ਚੀਨ ਦੇ 5 ਨਾਗਰਿਕ ਅਤੇ 6 ਕੰਪਨੀਆਂ 'ਤੇ ਅਮਰੀਕਾ ਵੱਲੋਂ ਈਰਾਨ 'ਤੇ ਲਾਈਆਂ ਗਈਆਂ ਪਾਬੰਦੀਆਂ ਦੇ ਉਲੰਘਣ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ 'ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ।

ਮਾਓਸਾਵੀ ਨੇ ਆਖਿਆ ਕਿ ਅਮਰੀਕਾ ਵੱਲੋਂ ਚੀਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 2231 ਖਿਲਾਫ ਹੈ, ਜੋ ਈਰਾਨ ਦੇ ਨਾਲ ਸਹਿਯੋਗ ਨੂੰ ਪ੍ਰਸਤਾਵਿਤ ਕਰਦਾ ਹੈ। ਅਮਰੀਕੀ ਸਰਕਾਰ ਦੂਜੇ ਦੇਸ਼ਾਂ ਨੂੰ ਇਸ ਪ੍ਰਸਤਾਵ ਨੂੰ ਮੰਨਣ ਲਈ ਸਜ਼ਾ ਦੇ ਰਹੀ ਹੈ, ਜਿਸ ਦੇ ਲਈ ਉਨ੍ਹਾਂ ਨੇ ਵੋਟ ਕੀਤਾ ਸੀ। ਬੁਲਾਰੇ ਨੇ ਇਸ ਦੇ ਨਾਲ ਹੀ ਵੀਰਵਾਰ ਨੂੰ ਅਮਰੀਕਾ ਵੱਲੋਂ ਰੂਸ ਦੀਆਂ ਵੱਖ-ਵੱਖ ਸੰਸਥਾਵਾਂ, ਨਾਗਰਿਕਾਂ ਅਤੇ ਜਹਾਜ਼ ਜੋ ਸੀਰੀਆ 'ਚ ਕਾਰਜ ਕਰ ਰਹੀ ਰੂਸੀ ਫੌਜ ਤੱਕ ਜੈੱਟ ਤੇਲ ਪਹੁੰਚਾਉਂਦੇ ਹਨ, ਉਨ੍ਹਾਂ 'ਤੇ ਪਾਬੰਦੀਆਂ ਲਗਾਉਣ ਦੀ ਵੀ ਨਿੰਦਾ ਕੀਤੀ। ਈਰਾਨ ਪ੍ਰਮਾਣੂ ਸਮਝੌਤੇ 'ਤੇ 2015 'ਚ ਈਰਾਨ, ਯੂਰਪੀ ਸੰਘ, ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਨੇ ਹਸਤਾਖਰ ਕੀਤੇ ਸਨ। ਪਿਛਲੇ ਸਾਲ 8 ਮਈ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਬਾਹਰ ਹੋਣ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਹੋਰ ਦੇਸ਼ਾਂ ਨੇ ਹਾਲਾਂਕਿ ਇਸ ਸਮਝੌਤੇ ਤੋਂ ਬਾਹਰ ਨਿਕਲਣ ਦਾ ਵਿਰੋਧ ਕੀਤਾ ਸੀ।


Khushdeep Jassi

Content Editor

Related News