ਚੀਨ ਨੇ ਹੌਟ ਸਪ੍ਰਿੰਗ ਅਤੇ ਗੋਗਰਾ ਤੋਂ ਹਟਣ ਤੋਂ ਕੀਤਾ ਇਨਕਾਰ, ਭਾਰਤ ਨੂੰ ਕਹੀ ਇਹ ਗੱਲ

04/18/2021 11:54:01 AM

ਬੀਜਿੰਗ (ਬਿਊਰੋ): ਚੀਨ ਅਤੇ ਭਾਰਤ ਵਿਚਾਲੇ ਪੂਰਬੀ ਲੱਦਾਖ ਵਿਚ ਜਾਰੀ ਮਿਲਟਰੀ ਗਤੀਰੋਧ ਨੂੰ ਲੱਗਭਗ ਇਕ ਸਾਲ ਹੋ ਗਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਹੁਣ ਤੱਕ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਫਿਰ ਵੀ ਹਾਲੇ ਤੱਕ ਇਹ ਵਿਵਾਦ ਹੱਲ ਨਹੀਂ ਹੋਇਆ ਹੈ। ਇਸ ਦੌਰਾਨ ਤਾਜ਼ਾ ਗੱਲਬਾਤ ਵਿਚ ਚੀਨੀ ਡ੍ਰੈਗਨ ਨੇ ਲੱਦਾਖ ਦੇ ਹੌਟ ਸਪ੍ਰਿੰਗ ਅਤੇ ਗੋਗਰਾ ਇਲਾਕੇ ਤੋਂ ਆਪਣੀ ਸੈਨਾ ਪਿੱਛੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹੀ ਨਹੀਂ ਚੀਨ ਨੇ ਭਾਰਤ ਨੂੰ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਜੋ ਮਿਲਿਆ ਹੈ ਉਸ ਵਿਚ ਹੀ ਉਸ ਨੂੰ ਖੁਸ਼ ਰਹਿਣਾ ਚਾਹੀਦਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ 9 ਅਪ੍ਰੈਲ ਨੂੰ ਹੋਈ ਕੋਰ ਕਮਾਂਡਰ ਪੱਧਰ ਦੀ ਤਾਜ਼ਾ ਗੱਲਬਾਤ ਵਿਚ ਚੀਨ ਨੇ ਹੌਟ ਸਪ੍ਰਿੰਗ, ਦੇਪਸਾਂਗ ਮੈਦਾਨ ਅਤੇ ਗੋਗਰਾ ਪੋਸਟ ਤੋਂ ਆਪਣੇ ਸੈਨਿਕਾਂ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿਚ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਪੈਂਗੋਂਗ ਝੀਲ ਅਤੇ ਕੈਲਾਸ਼ ਰੇਂਜ ਤੋਂ ਪਿੱਛੇ ਹੱਟ ਗਈਆਂ ਸਨ ਅਤੇ ਹੋਰ ਵਿਵਾਦਿਤ ਸ਼ਥਲਾਂ ਨੂੰ ਲੈਕੇ ਗੱਲਬਾਤ ਕਰਨ 'ਤੇ ਸਹਿਮਤੀ ਬਣੀ ਸੀ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਇੰਡੀਆਨਾਪੋਲਿਸ ਗੋਲੀਬਾਰੀ 'ਤੇ ਜਤਾਇਆ ਦੁੱਖ, ਘਟਨਾ ਨੂੰ ਦੱਸਿਆ 'ਕੌਮੀ ਨਮੋਸ਼ੀ'

ਚੀਨ ਨੇ ਕੀਤਾ ਇਨਕਾਰ
ਉੱਚ ਅਹੁਦੇ 'ਤੇ ਨਿਯੁਕਤ ਭਾਰਤੀ ਸੂਤਰਾਂ ਦੇ ਮੁਤਾਬਕ ਚੀਨ ਨੇ ਪਹਿਲਾਂ ਹੌਟ ਸਪ੍ਰਿੰਗ ਦੇ ਪੈਟਰੋਲਿੰਗ ਪੁਆਇੰਟ 15 ਅਤੇ ਪੀ.ਪੀ.-17ਏ ਅਤੇ ਗੋਗਰਾ ਪੋਸਟ ਤੋਂ ਪਿੱਛੇ ਹਟਣ 'ਤੇ ਸਹਿਮਤੀ ਜਤਾਈ ਸੀ ਪਰ ਬਾਅਦ ਵਿਚ ਉਸ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਚੀਨ ਨੇ ਕਿਹਾ ਹੈ ਕਿ ਭਾਰਤ ਨੂੰ ਉਸ ਤੋਂ ਖੁਸ਼ ਹੋਣਾ ਚਾਹੀਦਾ ਹੈ ਜੋ ਉਸ ਨੇ ਹਾਸਲ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਪੈਟਰੋਲਿੰਗ ਪੁਆਇੰਟ 15 ਅਤੇ ਪੀ.ਪੀ.-17ਏ 'ਤੇ ਚੀਨੀ ਸੈਨਾ ਵੱਲੋਂ ਪਲਾਟੂਨ ਪੱਧਰ ਦੀ ਮਿਲਟਰੀ ਤਾਇਨਾਤੀ ਕੀਤੀ ਗਈ ਹੈ ਜੋ ਪਹਿਲਾਂ ਕੰਪਨੀ ਦੇ ਪੱਧਰ ਦੀ ਸੀ। ਭਾਰਤੀ ਸੈਨਾ ਦੇ ਪਲਾਟੂਨ ਵਿਚ 30 ਤੋਂ 32 ਜਵਾਨ ਹੁੰਦੇ ਹਨ। ਉੱਥੇ ਸੈਨਾ ਦੀ ਇਕ ਕੰਪਨੀ ਵਿਚ 100 ਤੋਂ 120 ਜਵਾਨ ਹੁੰਦੇ ਹਨ।

ਨੋਟ- ਚੀਨ ਨੇ ਹੌਟ ਸਪ੍ਰਿੰਗ ਅਤੇ ਗੋਗਰਾ ਤੋਂ ਹਟਣ ਤੋਂ ਕੀਤਾ ਇਨਕਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News