ਕੋਰੋਨਾਵਾਇਰਸ ਦਾ ਟੀਕਾ ਬਣਾਉਣ ਲਈ ਚੀਨ ਕਰ ਰਿਹੈ ਜਾਨਵਰਾਂ ''ਤੇ ਪ੍ਰਯੋਗ

Tuesday, Feb 11, 2020 - 05:33 PM (IST)

ਕੋਰੋਨਾਵਾਇਰਸ ਦਾ ਟੀਕਾ ਬਣਾਉਣ ਲਈ ਚੀਨ ਕਰ ਰਿਹੈ ਜਾਨਵਰਾਂ ''ਤੇ ਪ੍ਰਯੋਗ

ਬੀਜਿੰਗ (ਬਿਊਰੋ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਕੋਰੋਨਾਵਾਇਰਸ ਨਾਲ ਇੱਥੇ ਹੁਣ ਤੱਕ 1,016 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭਗ 43 ਹਜ਼ਾਰ ਲੋਕ ਇਸ ਦੀ ਚਪੇਟ ਵਿਚ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਦਾ ਕਹਿਣਾ ਹੈਕਿ ਜੇਕਰ ਹੁਣ ਇਸ ਸਥਿਤੀ ਨੂੰ ਕਾਬੂ ਕਰਨ ਲਈ ਜਲਦੀ ਕਦਮ ਨਹੀਂ ਚੁੱਕੇ ਗਏ ਤਾਂ ਗੰਭੀਰ ਨਤੀਜੇ ਸਾਹਮਣੇ ਆਉਣਗੇ। ਇਹ ਵਾਇਰਸ ਇੰਨੀ ਤੇਜ਼ੀ ਨਾਲ ਲੋਕਾਂ ਨੂੰ ਇਨਫੈਕਟਿਡ ਕਰ ਰਿਹਾ ਹੈ ਕਿ ਜਿਹੜੇ ਲੋਕ ਕਦੇ ਚੀਨ ਨਹੀਂ ਗਏ ਉਹ ਵੀ ਇਸ ਦੀ ਚਪੇਟ ਵਿਚ ਆ ਰਹੇ ਹਨ। 

ਹੁਣ ਤੱਕ ਕੋਰੋਨਾਵਾਇਰਸ ਨਾਲ ਇਕ ਦਰਜਨ ਤੋਂ ਵੱਧ ਦੇਸ਼ਾਂ ਦੇ ਲੋਕ ਇਨਫੈਕਟਿਡ ਹਨ। ਕਈ ਦੇਸ਼ਾਂ ਦੇ ਵਿਗਿਆਨੀ ਇਸ ਵਾਇਰਸ ਤੋਂ ਬਚਾਅ ਦਾ ਟੀਕਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਗਲੋਬਲ ਟਾਈਮਜ਼ ਦੀ ਖਬਰ ਦੇ ਮੁਤਾਬਕ ਚੀਨ ਵਿਚ ਵਿਗਿਆਨੀ ਇਸ ਵਾਇਰਸ ਦਾ ਟੀਕਾ ਲੱਭਣ ਵਿਚ ਲੱਗੇ ਹੋਏ ਹਨ। ਇਸ ਲਈ ਉਹ ਚੂਹਿਆਂ 'ਤੇ ਪ੍ਰਯੋਗ ਕਰ ਰਹੇ ਹਨ। ਵਿਗਿਆਨੀ ਤਿਆਰ ਕੀਤੇ ਟੀਕੇ ਦੀ ਵਰਤੋਂ ਚੂਹਿਆਂ 'ਤੇ ਕਰ ਰਹੇ ਹਨ। ਇਸ ਦੇ ਬਾਅਦ ਇਸ ਪਰੀਖਣ ਨੂੰ ਅੱਗੇ ਵਧਾ ਕੇ ਇਸ ਦਾ ਪ੍ਰਯੋਗ ਬਾਂਦਰਾਂ 'ਤੇ ਕੀਤਾ ਜਾਵੇਗਾ। ਜੇਕਰ ਸਫਲਤਾ ਮਿਲੀ ਤਾਂ ਫਿਰ ਲੋਕਾਂ 'ਤੇ ਇਸ ਦਾ ਪ੍ਰਯੋਗ ਕੀਤਾ ਜਾਵੇਗਾ। 

ਰਿਪੋਰਟ ਮੁਤਾਬਕ mRNA ਟੀਕੇ ਨੂੰ CDC, ਸ਼ੰਘਾਈ ਸਥਿਤ ਟੋਂਗਜੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਤੇ Stermirna Therapeutics Co., Ltd ਵੱਲੋਂ ਸਹਿ-ਵਿਕਸਿਤ ਕੀਤਾ ਗਿਆ ਸੀ।ਐਤਵਾਰ ਨੂੰ ਟੀਕੇ ਦੇ ਨਮੂਨਿਆਂ ਨੂੰ 100 ਤੋਂ ਵੱਧ ਚੂਹਿਆਂ ਵਿਚ ਲਗਾਇਆ ਗਿਆ। ਸੀ.ਡੀ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਸ਼ੂ ਪਰੀਖਣ ਟੀਕਾ ਵਿਕਾਸ ਦੇ ਬਹੁਤ ਸ਼ੁਰੂਆਤੀ ਪੜਾਅ ਵਿਚ ਹੈ ਅਤੇ ਮਨੁੱਖਾਂ 'ਤੇ ਟੀਕਾ ਲਗਾਉਣ ਲਈ ਤਿਆਰ ਹੋਣ ਤੋਂ ਪਹਿਲਾਂ ਹਾਲੇ ਵੀ ਕਈ ਮਹੱਤਵਪੂਰਨ ਕਦਮ ਚੁੱਕੇ ਜਾਣੇ ਹਨ। 

ਟੀਕੇ ਦੀ ਖੋਜ ਕਰ ਰਹੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੂਹਿਆਂ 'ਤੇ ਪਰੀਖਣ ਸਿਰਫ ਇਕ ਉਮੀਦਵਾਰ ਦੇ ਟੀਕੇ ਦੀ ਸ਼ੁਰੂਆਤੀ ਜਾਂਚ ਹੈ। ਉਸ ਦੇ ਬਾਅਦ ਬਾਂਦਰਾਂ 'ਤੇ ਇਸ ਦਾ ਪ੍ਰਯੋਗ ਕੀਤਾ ਜਾਵੇਗਾ। ਜੇਕਰ ਇਹ ਪ੍ਰਯੋਗ ਬਾਂਦਰਾਂ 'ਤੇ ਸਫਲ ਰਿਹਾ ਤਾਂ ਉਸ ਨੂੰ ਕੁਝ ਹੋਰ ਜਾਨਵਰਾਂ 'ਤੇ ਟੈਸਟ ਕੀਤਾ ਜਾਵੇਗਾ। ਉਹਨਾਂ 'ਤੇ ਸਫਲਤਾ ਮਿਲਣ ਦੇ ਬਾਅਦ ਹੀ ਇਸ ਨੂੰ ਮਨੁੱਖਾਂ 'ਤੇ ਵਰਤਿਆ ਜਾਣਾ ਸ਼ੁਰੂ ਕੀਤਾ ਜਾਵੇਗਾ। ਅਜਿਹਾ ਨਹੀਂ ਹੈਕਿ ਚੂਹਿਆਂ 'ਤੇ ਇਹਨਾਂ ਦਾ ਪ੍ਰਯੋਗ ਕੀਤੇ ਜਾਣ ਦੇ ਬਾਅਦ ਸਿੱਧੇ ਮਨੁੱਖ 'ਤੇ ਇਸ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕਈ ਹੋਰ ਪੜਾਅ ਹਨ । ਉਹਨਾਂ ਸਾਰਿਆਂ 'ਤੇ ਪ੍ਰਯੋਗ ਕੀਤੇ ਜਾਣ ਦੇ ਬਾਅਦ ਹੀ ਇਸ ਨੂੰ ਫਾਈਨਲ ਕੀਤਾ ਜਾਵੇਗਾ। ਫਿਲਹਾਲ ਦੁਨੀਆ ਭਰ ਵਿਚ ਕਈ ਸ਼ੋਧ ਸੰਸਥਾਵਾਂ ਅਤੇ ਕੰਪਨੀਆਂ ਕੋਰੋਨਾਵਾਇਰਸ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ।


author

Vandana

Content Editor

Related News