ਬੱਚੇ ਮਾਸੂਮ ਹੁੰਦੇ ਹਨ, ਬੇਬੀ ਐਲੀਫੈਂਟ ਦਾ ਇਹ ਵੀਡੀਓ ਸਾਬਿਤ ਕਰ ਦੇਵੇਗਾ

10/11/2017 1:58:36 PM

ਬੋਤਸਵਾਨਾ,(ਬਿਊਰੋ)— ਬੱਚੇ ਬਹੁਤ ਮਾਸੂਮ ਹੁੰਦੇ ਹਨ ਚਾਹੇ ਉਹ ਇੰਸਾਨ ਦੇ ਹੋਣ ਜਾਂ ਜਾਨਵਰ ਦੇ। ਇਸ ਵੀਡੀਓ 'ਚ ਹਾਥੀ  ਦੇ ਬੱਚੇ ਨੂੰ ਦੇਖ ਕੇ ਤੁਹਾਡਾ ਭਰੋਸਾ ਅਤੇ ਮਜ਼ਬੂਤ ਹੋ ਜਾਵੇਗਾ ਕਿ ਬੱਚਿਆਂ 'ਚ ਮਾਸੂਮੀਅਤ ਹੁੰਦੀ ਹੈ। ਅਫਰੀਕਾ ਦੇ ਬੋਤਸਵਾਨਾ 'ਚ ਓਕਾਵਾਂਗੋ 'ਚ ਹਾਥੀ ਦਾ ਇਕ ਬੱਚਾ ਦੇਖੋ ਕਿਸ ਤਰ੍ਹਾਂ ਨਾਲ ਜੰਗਲ 'ਚ ਰਸਤੇ 'ਤੇ ਕਰਦਾ ਹੈ। ਆਪਣੇ ਮਾਤਾ-ਪਿਤਾ ਨਾਲ ਜਾ ਰਿਹਾ ਇਹ ਬੇਬੀ ਐਲੀਫੈਂਟ ਆਪਣੇ ਨੱਕ ਦੇ ਜੋਰ ਉੱਤੇ ਚਲਣ ਦੀ ਕੋਸ਼ਿਸ਼ ਕਰਦੇ ਹੋਏ ਸੜਕ ਪਾਰ ਕਰਦਾ ਹੈ। ਉਸਦੀ ਮਾਂ ਉਸ ਗੱਲ ਦਾ ਪੂਰਾ ਖਿਆਲ ਰੱਖਦੀ ਹੈ ਕਿ ਉਸ ਨੂੰ ਕੋਈ ਮੁਸ਼ਕਿਲ ਨਾ ਹੋਵੇ। ਅਫਰੀਕਾ ਦੀ ਇਸ ਵਾਇਲਡ ਲਾਈਫ ਸੈਂਚੁਰੀ 'ਚ ਟੂਰਿਸਟ ਇਹ ਨਜ਼ਾਰਾ ਦੇਖਦੇ ਹਨ ਅਤੇ ਕੈਮਰੇ 'ਚ ਕੈਦ ਕਰ ਲੈਂਦੇ ਹਨ।

 


Related News