ਭਿਆਨਕ ਗਰਮੀ ਦਾ ਕਹਿਰ, ਸਕੂਲ 'ਚ 16 ਬੱਚੇ ਹੋਏ ਬੇਹੋਸ਼

05/29/2024 3:00:18 PM

ਸ਼ੇਖਪੁਰਾ- ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਇਸ ਵਿਚ ਗਰਮੀ ਕਾਰਨ ਸਕੂਲੀ ਵਿਦਿਆਰਥੀ ਬੇਹੋਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਿਹਾਰ 'ਚ ਕਈ ਥਾਵਾਂ 'ਤੇ ਪਾਰਾ 44 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਉੱਥੇ ਹੀ ਸ਼ੇਖਪੁਰਾ ਜ਼ਿਲ੍ਹੇ ਦੇ ਅਰਿਅਰੀ ਥਾਣਾ ਖੇਤਰ ਦੇ ਅਧੀਨ ਮੱਧ ਸਕੂਲ ਮਨਕੌਲ 'ਚ ਬੁੱਧਵਾਰ ਸਵੇਰੇ ਭਿਆਨਕ ਗਰਮੀ ਕਾਰਨ 16 ਵਿਦਿਆਰਥੀ-ਵਿਦਿਆਰਥਣਾਂ ਬੇਹੋਸ਼ ਹੋ ਗਈਆਂ। 

ਬੇਹੋਸ਼ੀ ਦੀ ਹਾਲਤ 'ਚ 16 ਵਿਦਿਆਰਥੀਆਂ ਨੂੰ ਬਾਈਕ ਰਾਹੀਂ ਸਦਰ ਹਸਪਤਾਲ ਸ਼ੇਖਪੁਰਾ 'ਚ ਦਾਖ਼ਲ ਕਰਵਾਇਆ ਗਿਆ। 2 ਵਿਦਿਆਰਥੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਬੇਹੋਸ਼ ਬੱਚਿਆਂ ਨੂੰ ਹਸਪਤਾਲ ਲਿਜਾਉਣ ਲਈ ਐਂਬੂਲੈਂਸ ਦੀ ਸਹੂਲਤ ਵੀ ਮੁਹੱਈਆ ਨਹੀਂ ਹੋ ਸਕੀ। ਘਟਨਾਕ੍ਰਮ ਤੋਂ ਬਾਅਦ ਨਾਰਾਜ਼ ਪਿੰਡ ਵਾਸੀਆਂ ਨੇ ਸ਼ੇਖਪੁਰਾ-ਸਸਬਹਨਾ ਸੜਕ ਮਾਰਗ ਨੂੰ ਜਾਮ ਕਰ ਦਿੱਤਾ। ਉੱਥੇ ਹੀ ਸ਼ੇਖਪੁਰਾ ਸਦਰ ਹਸਪਤਾਲ ਦੇ ਡਾ. ਰਜਨੀਕਾਂਤ ਕੁਮਾਰ ਨੇ ਦੱਸਿਆ ਕਿ ਵਧਦੇ ਤਾਪਮਾਨ ਕਾਰਨ ਵਿਦਿਆਰਥੀਆਂ ਨੂੰ ਸਾਹਮਣੇ ਕਰਨਾ ਪੈ ਰਿਹਾ ਹੈ। ਇੱਥੇ ਭਰਤੀ ਵਿਦਿਆਰਥੀਆਂ ਦੀ ਹਾਲਤ ਸਥਿਰ ਹੈ। ਡਾ. ਸਤੇਂਦਰ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਹਮੇਸ਼ਾ ਹਾਈਡ੍ਰੇਟੇਡ ਰਹਿਣਾ ਚਾਹੀਦਾ। ਉਨ੍ਹਾਂ ਨੂੰ ਜਿੰਨਾ ਹੋ ਸਕੇ, ਓਨਾ ਪਾਣੀ ਪੀਣਾ ਚਾਹੀਦਾ। ਗਰਮੀ 'ਚ ਬਾਹਰ ਨਹੀਂ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਰੇ ਵਿਦਿਆਰਥੀਆਂ ਨੂੰ ਪਾਣੀ ਦੀ ਬੋਤਲ ਰੱਖਣੀ ਚਾਹੀਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News