ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, ਮਾਸੂਮ ਬੱਚੀ ਸਮੇਤ 3 ਲੋਕਾਂ ਦੀ ਮੌਤ

06/13/2024 12:08:12 PM

ਜੈਪੁਰ- ਜੈਪੁਰ ਦੇ ਰਾਏਸਰ ਥਾਣਾ ਖੇਤਰ ਵਿਚ ਬੁੱਧਵਾਰ ਦੇਰ ਰਾਤ ਇਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ ਸਵਾਰ 3 ਸਾਲ ਦੀ ਇਕ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਾਰ ਵਿਚ ਸਵਾਰ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਸੀਕਰ ਜ਼ਿਲ੍ਹੇ ਦੇ ਖਾਟੂ ਸ਼ਿਆਮ ਜੀ ਮੰਦਰ ਵਿਚ ਦਰਸ਼ਨ ਕਰ ਕੇ ਪਰਤ ਰਹੇ ਸਨ। 

ਰਾਏਸਨ ਥਾਣਾ ਅਧਿਕਾਰੀ ਮਹਿੰਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਟਰੱਕ ਨਾਲ ਟੱਕਰ ਮਗਰੋਂ ਕਾਰ ਸੜਕ ਦੇ ਕਿਨਾਰੇ ਖੱਡ ਵਿਚ ਡਿੱਗ ਗਈ ਅਤੇ ਟਰੱਕ ਵੀ ਕਾਰ 'ਤੇ ਜਾ ਡਿੱਗਿਆ। ਉਨ੍ਹਾਂ ਨੇ ਦੱਸਿਆ ਕਿ ਕਾਰ ਵਿਚ ਰਵੀ (28), ਉਸ ਦੀ ਭੈਣ ਰਿੰਕੀ (24), ਉਸ ਦਾ ਪਤੀ ਅੰਕਿਤ (30) ਅਤੇ ਉਨ੍ਹਾਂ ਦੀ 3 ਸਾਲ ਦੀ ਧੀ ਦੇਵਕੀ ਸਵਾਰ ਸਨ। ਹਾਦਸੇ ਵਿਚ ਰਵੀ, ਅੰਕਿਤ ਅਤੇ ਦੇਵਕੀ ਦੀ ਮੌਤ ਹੋ ਗਈ, ਜਦਕਿ ਰਿੰਕੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਮਗਰੋਂ ਟਰੱਕ ਡਰਾਈਵਰ ਫ਼ਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News