ਸੜਕ ''ਤੇ ਖੇਡ ਰਹੀ 2 ਸਾਲਾ ਮਾਸੂਮ ਬੱਚੀ ''ਤੇ ਆਵਾਰਾ ਕੁੱਤਿਆਂ ਦਾ ਹਮਲਾ, ਬੁਰੀ ਤਰ੍ਹਾਂ ਨੋਚਿਆ, ਹੋਈ ਮੌਤ

06/25/2024 11:12:47 AM

ਨੈਸ਼ਨਲ ਡੈਸਕ (ਭਾਸ਼ਾ) - ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਇੱਕ ਉਸਾਰੀ ਵਾਲੀ ਥਾਂ 'ਤੇ ਖੇਡ ਰਹੀ ਦੋ ਸਾਲਾ ਬੱਚੀ ਦੀ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਕੋਤਵਾਲੀ ਥਾਣਾ ਇੰਚਾਰਜ ਬੀਐੱਲ ਮੰਡਲੋਈ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਮੰਗਰੂਲ ਰੋਡ 'ਤੇ ਵਾਪਰੀ ਹੈ। ਉਸ ਨੇ ਦੱਸਿਆ ਕਿ ਮਾਸੂਮ ਬੱਚੀ ਦਾ ਪਿਤਾ ਸੰਜੇ ਉਸ ਉਸਾਰੀ ਵਾਲੀ ਥਾਂ 'ਤੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਨਾਲ ਉੱਥੇ ਰਹਿੰਦਾ ਹੈ। 

ਇਹ ਵੀ ਪੜ੍ਹੋ - ਹਰਿਆਣਾ ਸਰਕਾਰ ਨੂੰ ਸੁਪਰੀਮ ਕੋਰਟ ਦਾ ਵੀ ਝਟਕਾ, ਨੌਕਰੀਆਂ ’ਚ 5 ਅੰਕ ਬੋਨਸ ਦੇਣ ਦਾ ਫ਼ੈਸਲਾ ਰੱਦ

ਉਹਨਾਂ ਨੇ ਦੱਸਿਆ ਕਿ ਸੋਮਵਾਰ ਰਾਤ ਸੰਜੇ ਖਾਣਾ ਬਣਾ ਰਿਹਾ ਸੀ ਅਤੇ ਉਸ ਦੀ ਪਤਨੀ ਨਹਾ ਰਹੀ ਸੀ, ਜਦੋਂ ਉਨ੍ਹਾਂ ਦੀ ਬੇਟੀ ਖੇਡਦੀ ਹੋਈ ਬਾਹਰ ਚਲੀ ਗਈ। ਮੰਡਲੋਈ ਨੇ ਦੱਸਿਆ ਕਿ ਕੁਝ ਆਵਾਰਾ ਕੁੱਤਿਆਂ ਨੇ ਉਹਨਾਂ ਦੀ ਬੱਚੀ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ 100-150 ਮੀਟਰ ਤੱਕ ਘਸੀਟ ਕੇ ਲੈ ਗਏ। ਬੱਚੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਹਨਾਂ ਨੇ ਦੱਸਿਆ ਕਿ ਬਾਅਦ ਵਿੱਚ ਦੋਵੇਂ ਪਤੀ-ਪਤਨੀ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਅਮਰ ਸਿੰਘ ਚੌਹਾਨ ਨੇ ਦੱਸਿਆ ਕਿ ਕੁੱਤੇ ਦੇ ਕੱਟਣ ਕਾਰਨ ਬੱਚੀ ਦੀ ਛਾਤੀ ਅਤੇ ਕਮਰ 'ਤੇ ਡੂੰਘੇ ਜ਼ਖ਼ਮ ਸਨ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News