ਬਿਨਾਂ ਸਿਰ ਦੇ ਇਕ ਹਫਤੇ ਤੋਂ ਜ਼ਿੰਦਾ ਹੈ ਇਹ ਮੁਰਗਾ, ਡਾਕਟਰ ਵੀ ਹੈਰਾਨ

Friday, Mar 30, 2018 - 07:17 PM (IST)

ਬੈਂਕਾਕ— ਸੋਸ਼ਲ ਮੀਡੀਆ 'ਤੇ ਇੰਨੀ ਦਿਨੀਂ ਬਿਨਾਂ ਸਿਰ ਦਾ ਇਕ ਮੁਰਗਾ ਵਾਇਰਲ ਹੋ ਰਿਹਾ ਹੈ। ਇਹ ਮੁਰਗਾ ਪਿਛਲੇ ਸੱਤ ਦਿਨਾਂ ਤੋਂ ਬਿਨਾਂ ਸਿਰ ਦੇ ਜ਼ਿੰਦਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਮੁਰਗੇ ਨੂੰ ਸੱਚਾ ਯੋਧਾ ਦੱਸ ਰਹੇ ਹਨ। ਫਿਲਹਾਲ ਇਹ ਮੁਰਗਾ ਬੋਧ ਭਿਖਸ਼ੂਆਂ ਦੇ ਕੋਲ ਹੈ। ਜਾਣਕਾਰੀ ਮੁਤਾਬਕ ਕਿਸੇ ਘਟਨਾ 'ਚ ਮੁਰਗੇ ਦੀ ਸਿਰ ਕੱਟ ਗਿਆ ਸੀ ਤੇ ਉਹ ਇਸੇ ਹਾਲਤ 'ਚ ਘੁੰਮ ਰਿਹਾ ਸੀ। ਕਿਸੇ ਨੂੰ ਇਹ ਉਮੀਦ ਵੀ ਨਹੀਂ ਸੀ ਕਿ ਮੁਰਗਾ ਜ਼ਿੰਦਾ ਬਚੇਗਾ। ਪਰ ਇਕ ਵੇਟੇਨਰੀ ਡਾਕਟਰ ਨੇ ਇਸ ਨੂੰ ਦੇਖਿਆ ਤੇ ਇਸ ਦਾ ਇਲਾਜ ਕੀਤਾ।
ਸਥਾਨਕ ਮੀਡੀਆ ਰਿਪੋਰਟਸ ਦੇ ਮੁਤਾਬਕ ਮੁਰਗੇ ਨੂੰ ਸਭ ਤੋਂ ਪਹਿਲਾਂ ਜਿਥੇ ਦੇਖਿਆ ਗਿਆ ਸੀ ਉਸ ਦੇ ਨੇੜੇ ਇਕ ਇਕ ਮੰਦਰ 'ਚ ਬੋਧ ਭਿਖਸ਼ੂ ਉਸ ਦੀ ਦੇਖਭਾਲ ਕਰ ਰਹੇ ਹਨ। ਇਲਾਜ ਤੋਂ ਬਾਅਦ ਮੁਰਗਾ ਸਿਹਤਮੰਦ ਹੈ ਤੇ ਇਸ ਘਟਨਾ ਨੂੰ ਹਫਤੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ।
ਬੋਧ ਬਿਖਸ਼ੂਆਂ ਨੂੰ ਇਸ ਮੁਰਗੇ ਦੇ ਬਾਰੇ 'ਚ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਆਪਣੇ ਮੱਠ 'ਚ ਰੱਖ ਲਿਆ ਤੇ ਇਸ ਨੂੰ ਸਰਿੰਜ ਦੀ ਮਦਦ ਨਾਲ ਖਾਣਾ ਖੁਆਇਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਮੁਰਗੇ ਦਾ ਇਹ ਹਾਲ ਹੋਇਆ ਕਿਵੇਂ? ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਜਾਨਵਰ ਜਾਂ ਕਿਸੇ ਪਰਿੰਦੇ ਦੇ ਹਮਲੇ 'ਚ ਇਹ ਮੁਰਗਾ ਜ਼ਖਮੀ ਹੋਇਆ ਹੋਵੇਗਾ।


Related News