ਪੰਜਾਬ ’ਚ ਭਾਜਪਾ ਦੀ ਬਿਨਾਂ ਲਾੜੇ ਤੋਂ ਜੰਝ ਤਿਆਰ!

Sunday, Oct 06, 2024 - 02:48 PM (IST)

ਲੁਧਿਆਣਾ (ਮੁੱਲਾਂਪੁਰੀ)- ਦੇਸ਼ ’ਚ ਰਾਜ ਕਰਦੀ ਭਾਜਪਾ ਦੇ ਪੰਜਾਬ ਰਾਜ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਿਛਲੇ ਦਿਨੀਂ ਅਸਤੀਫਾ ਦੇ ਕੇ ਭਾਜਪਾ ’ਚ ਵੱਡਾ ਖਲਾਅ ਪੈਦਾ ਕਰ ਗਏ ਕਿਉਂਕਿ ਗੁਆਂਢੀ ਸੂਬੇ ਹਰਿਆਣਾ ’ਚ ਅਤੇ ਪੰਜਾਬ ’ਚ ਪੰਚਾਇਤੀ ਚੋਣਾਂ ਦੌਰਾਨ ਜਾਖੜ ਦਾ ਅਸਤੀਫਾ ਭਾਜਪਾ ਨੂੰ ਹਾਸ਼ੀਏ ’ਤੇ ਪਹੁੰਚਾ ਗਿਆ, ਜਿਸ ਦੀ ਭਰਪਾਈ ਲਈ ਭਾਜਪਾ ਦੇ ਸੂਬਾ ਇੰਚਾਰਜ ਨੇ ਕਿਹਾ ਕਿ ਭਾਵੇਂ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਜਪਾ ’ਚ ਬੈਠੇ ਨੇਤਾਵਾਂ ਨੇ ਹੁਣ ਜਾਖੜ ’ਤੇ ਸ਼ਬਦੀ ਹੱਲੇ ਬੋਲ ਕੇ ਸਥਿਤੀ ਨੂੰ ਹੋਰ ਹੀ ਰੰਗ ਦੇ ਦਿੱਤਾ।

ਹੁਣ ਜਦੋਂ ਪੰਜਾਬ ’ਚ ਬਿਨਾਂ ਲਾੜੇ ਤੋਂ ਬੈਠੀ ਭਾਜਪਾ ਨੇ ਕੁਝ ਸੰਭਾਲਣ ਦੀ ਤਿਆਰੀ ਲਈ ਅੱਗੇ ਆਉਂਦੀਆਂ ਚਾਰ ਜ਼ਿਮਨੀ ਚੋਣਾਂ ਡੇਰਾ ਬਾਬਾ ਨਾਨਕ, ਬਰਨਾਲੇ, ਚੱਬੇਵਾਲ, ਗਿੱਦੜਬਾਹਾ ਲਈ ਭਾਵੇਂ ਭਾਜਪਾ ਦੇ ਪੁਰਾਣੇ ਵੱਡੇ ਨੇਤਾਵਾਂ ਨੂੰ ਇੰਚਾਰਜ ਲਾ ਕੇ ਚੋਣ ਮੈਦਾਨ ’ਚ ਜੰਝ ਤਾਂ ਖੜ੍ਹੀ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਪਾਰਟੀ ਦਾ ਮੁਖੀ ਲਾੜਾ ਕੌਣ ਹੈ? ਇਸ ਬਾਰੇ ਭਾਜਪਾ ਦੇ ਛੋਟੇ-ਵੱਡੇ ਨੇਤਾ ਇਕ-ਦੂਜੇ ਦੇ ਮੂੰਹ ਵੱਲ ਵੇਖ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਜਥੇਦਾਰਾਂ ਵੱਲੋਂ ਸੁਖਬੀਰ ਬਾਰੇ ਫ਼ੈਸਲਾ ਦੀਵਾਲੀ ਤੋਂ ਬਾਅਦ?

ਬਾਕੀ ਪਾਰਟੀ ਅੰਦਰ ਹੁਣ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਜੋ ਹਾਈ ਕਮਾਂਡ ਨੇ ਕਾਂਗਰਸ ’ਚੋਂ ਨੇਤਾ ਲਿਆ ਕੇ ਤਜ਼ਰਬਾ ਕਰ ਕੇ ਵੇਖ ਲਿਆ। ਹੁਣ ਕਿਸੇ ਟਕਸਾਲੀ ਭਾਜਪਾ ਨੂੰ ਹੀ ਭਾਜਪਾ ਦਾ ਲਾੜਾ ਬਣਾਉਣ, ਨਹੀਂ ਤਾਂ ਹੋਰ ਤਮਾਸ਼ਾ ਹੋ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News