ਪੱਛਮੀ ਆਸਟ੍ਰੇਲੀਆ 'ਚ 224 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ, ਤਿੰਨ ਵਿਅਕਤੀਆਂ 'ਤੇ ਲੱਗੇ ਦੋਸ਼

Friday, Aug 18, 2023 - 01:41 PM (IST)

ਪੱਛਮੀ ਆਸਟ੍ਰੇਲੀਆ 'ਚ 224 ਮਿਲੀਅਨ ਡਾਲਰ ਦੀ ਕੋਕੀਨ ਜ਼ਬਤ, ਤਿੰਨ ਵਿਅਕਤੀਆਂ 'ਤੇ ਲੱਗੇ ਦੋਸ਼

ਸਿਡਨੀ- ਪੱਛਮੀ ਆਸਟ੍ਰੇਲੀਆ (WA) ਦੇ ਤੱਟ 'ਤੇ ਇਕ ਜਹਾਜ਼ ਦੁਆਰਾ ਸੁੱਟੀ ਗਈ 560 ਕਿਲੋਗ੍ਰਾਮ ਦੀ ਕੋਕੀਨ ਖੇਪ ਨੂੰ ਚੁੱਕਣ ਲਈ ਕਥਿਤ ਤੌਰ 'ਤੇ ਤਿੰਨ ਵਿਅਕਤੀਆਂ ਨੂੰ ਫੜਿਆ ਗਿਆ। ਇਹਨਾਂ ਤਿੰਨ ਵਿਅਕਤੀਆਂ 'ਤੇ ਬੋਟਿੰਗ ਜ਼ਰੀਏ 224 ਮਿਲੀਅਨ ਡਾਲਰ ਦੀ ਕੋਕੀਨ ਦੀ ਢੋਆ-ਢੁਆਈ ਦਾ ਦੋਸ਼ ਲਗਾਇਆ ਗਿਆ। ਕੁਈਨਜ਼ਲੈਂਡ ਦੇ ਰਹਿਣ ਵਾਲੇ 49, 32 ਅਤੇ 29 ਸਾਲ ਦੀ ਉਮਰ ਦੇ ਤਿੰਨੇ ਵਿਅਕਤੀਆਂ ਨੂੰ 11 ਅਗਸਤ ਨੂੰ ਦੋਵਾਂ ਰਾਜਾਂ ਵਿੱਚ ਛਾਪੇਮਾਰੀ ਤੋਂ ਬਾਅਦ ਚਾਰਜ ਕੀਤੇ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

ਪੁਲਸ ਦਾ ਦਾਅਵਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਖੇਪ 2.8 ਮਿਲੀਅਨ ਸਟ੍ਰੀਟ ਡੀਲਜ਼ ਲਈ ਵਰਤੀ ਜਾ ਸਕਦੀ ਸੀ - ਕਥਿਤ ਤੌਰ 'ਤੇ ਪਰਥ ਤੋਂ ਲਗਭਗ 570 ਕਿਲੋਮੀਟਰ ਦੂਰ, ਛੋਟੇ ਤੱਟਵਰਤੀ ਕਸਬੇ ਕਾਲਬਾਰੀ ਵਿੱਚ ਇਹ ਇੱਕ ਘਰ ਵਿੱਚ ਪਲਾਸਟਿਕ ਵਿੱਚ ਲਪੇਟੀ ਹੋਈ ਸੀ। ਆਸਟ੍ਰੇਲੀਅਨ ਫੈਡਰਲ ਪੁਲਸ (ਏਐਫਪੀ) ਨੇ ਕਿਹਾ ਕਿ "ਅਦਾਲਤ ਵਿੱਚ ਇਹ ਦੋਸ਼ ਲਗਾਇਆ ਜਾਵੇਗਾ ਕਿ ਤਿੰਨ ਵਿਅਕਤੀ ਇੱਕ ਕਿਸ਼ਤੀ ਖਰੀਦਣ ਅਤੇ ਕੋਕੀਨ ਨੂੰ ਇਕੱਠਾ ਕਰਨ ਲਈ ਜ਼ਿੰਮੇਵਾਰ ਸਨ, ਜਦੋਂ ਇੱਕ ਬਲਕ ਕੈਰੀਅਰ ਜਹਾਜ਼ ਨੇ ਇਸ ਖੇਪ ਨੂੰ ਪੱਛਮੀ ਆਸਟ੍ਰੇਲੀਆ ਦੇ ਤੱਟ ਤੋਂ ਸਮੁੰਦਰ ਵਿੱਚ ਸੁੱਟ ਦਿੱਤਾ ਸੀ,"।

ਪੜ੍ਹੋ ਇਹ ਅਹਿਮ ਖ਼ਬਰ-ਹਾਈਵੇਅ 'ਤੇ ਚੱਲਦੀਆਂ ਕਾਰਾਂ ਨਾਲ ਟਕਰਾਇਆ ਜਹਾਜ਼, 10 ਲੋਕਾਂ ਦੀ ਦਰਦਨਾਕ ਮੌਤ

ਪੁਲਸ ਨੇ ਦੱਸਿਆ ਕਿ ਡਬਲਯੂਏ ਦੀ ਜਾਇਦਾਦ ਤੋਂ ਇੱਕ ਕਿਸ਼ਤੀ, ਦੋ ਵਾਹਨ ਅਤੇ 30,000 ਡਾਲਰ ਦੀ ਨਕਦੀ ਵੀ ਜ਼ਬਤ ਕੀਤੀ ਗਈ। ਪੁਲਸ ਨੇ ਟੂਗੂਲਾਵਾਹ, ਤਾਇਗੁਮ ਅਤੇ ਰੈੱਡਕਲਿਫ ਵਿੱਚ ਵਿਅਕਤੀਆਂ ਨਾਲ ਜੁੜੀਆਂ ਕੁਈਨਜ਼ਲੈਂਡ ਦੀਆਂ ਜਾਇਦਾਦਾਂ ਦੀ ਵੀ ਤਲਾਸ਼ੀ ਲਈ। ਪੁਲਸ ਨੇ ਇੱਕ ਸ਼ੱਕੀ ਜਹਾਜ ਬਾਰੇ ਸੂਚਨਾ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ। ਸਾਂਝੀ ਕਾਰਵਾਈ ਵਿੱਚ AFP, ਆਸਟ੍ਰੇਲੀਅਨ ਬਾਰਡਰ ਫੋਰਸ (ABF), ਪੱਛਮੀ ਆਸਟ੍ਰੇਲੀਆ ਪੁਲਸ ਫੋਰਸ ਅਤੇ ਗ੍ਰਹਿ ਮਾਮਲਿਆਂ ਦਾ ਵਿਭਾਗ ਸ਼ਾਮਲ ਸੀ। ਅਧਿਕਾਰੀਆਂ ਨੇ ਕਿਹਾ ਕਿ 2020 ਅਤੇ 2021 ਦਰਮਿਆਨ 1800 ਕੋਕੀਨ-ਸਬੰਧਤ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ। ABF ਕਮਾਂਡਰ ਰੰਜੀਵ ਮਹਾਰਾਜ ਅਨੁਸਾਰ "ਬਹੁਤ ਜ਼ਿਆਦਾ ਨਸ਼ੀਲੀ" ਡਰੱਗ ਨੂੰ ਆਸਟ੍ਰੇਲੀਆ ਦੀਆਂ ਸਰਹੱਦਾਂ 'ਤੇ ਰਿਕਾਰਡ ਮਾਤਰਾ ਵਿੱਚ ਰੋਕਿਆ ਅਤੇ ਜ਼ਬਤ ਕੀਤਾ ਜਾ ਰਿਹਾ ਹੈ।

ਟੂਗੂਲਾਵਾ ਦੇ ਰਹਿਣ ਵਾਲੇ 49 ਸਾਲਾ ਵਿਅਕਤੀ ਅਤੇ ਤਾਈਗੁਮ ਦੇ 32 ਸਾਲਾ ਨੌਜਵਾਨ 'ਤੇ ਆਸਟ੍ਰੇਲੀਆ ਵਿਚ ਕੋਕੀਨ ਦੀ ਵਪਾਰਕ ਮਾਤਰਾ ਦਰਾਮਦ ਕਰਨ ਅਤੇ ਇਸ ਨੂੰ ਆਪਣੇ ਕੋਲ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। 29 ਸਾਲਾ ਰੈੱਡਕਲਿਫ ਵਿਅਕਤੀ 'ਤੇ ਕੋਕੀਨ ਦੀ ਵਪਾਰਕ ਮਾਤਰਾ ਰੱਖਣ ਦਾ ਵੀ ਦੋਸ਼ ਲਗਾਇਆ ਗਿਆ। ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਉਹ ਅਗਲੀ ਵਾਰ 22 ਸਤੰਬਰ ਨੂੰ ਪਰਥ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News