ਨਿਊਜ਼ੀਲੈਂਡ ਦੇ 14 ਫ਼ੀਸਦੀ ਪਾਦਰੀਆਂ ’ਤੇ ਦੁਰਵਿਵਹਾਰ ਦੇ ਦੋਸ਼
Tuesday, Feb 01, 2022 - 06:21 PM (IST)
ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਦੀ ਕੈਥੋਲਿਕ ਚਰਚ ਨੇ ਮੰਨਿਆ ਹੈ ਕਿ 1950 ਤੋਂ ਲੈ ਕੇ ਹੁਣ ਤੱਕ ਉਸ ਦੇ ਖ਼ੇਤਰ ਦੇ 14 ਫ਼ੀਸਦੀ ਪਾਦਰੀਆਂ ’ਤੇ ਬੱਚਿਆਂ ਅਤੇ ਬਾਲਗਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਚਰਚ ਨੇ ਇਹ ਅੰਕੜੇ ਰਾਇਲ ਕਮਿਸ਼ਨ ਆਨ ਐਬਿਊਜ਼ ਇਨ ਕੇਅਰ ਦੀ ਬੇਨਤੀ ’ਤੇ ਜਾਰੀ ਕੀਤੇ, ਜਿਸ ਨੂੰ ਸਾਲ 2018 ਵਿਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਦੇਸ਼ ਆਪਣੇ ਇਤਿਹਾਸ ਵਿਚ ‘ਇਕ ਕਾਲੇ ਅਧਿਆਏ’ ਦਾ ਸਾਹਮਣਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ, ਨੌਜਵਾਨ ਨੇ 16 ਸਕਿੰਟਾਂ ਲਈ ਉਤਾਰਿਆ ਸੀ ਮਾਸਕ, ਹੋਇਆ 2 ਲੱਖ ਰੁਪਏ ਜੁਰਮਾਨਾ
ਦਸੰਬਰ ਵਿਚ ਕਮਿਸ਼ਨ ਦੀ ਇਕ ਅੰਤਰਿਮ ਰਿਪੋਰਟ ਵਿਚ ਪਾਇਆ ਗਿਆ ਕਿ 1960 ਤੋਂ 2000 ਦੇ ਦਹਾਕੇ ਤੱਕ, ਨਿਊਜ਼ੀਲੈਂਡ ਵਿਚ ਵਿਸ਼ਵਾਸ-ਅਧਾਰਤ ਅਤੇ ਰਾਜ ਦੇਖ਼ਭਾਲ ਸੰਸਥਾਵਾਂ ਵਿਚ ਸਵਾ ਲੱਖ ਬੱਚਿਆਂ, ਨੌਜਵਾਨਾਂ ਅਤੇ ਕਮਜ਼ੋਰ ਬਾਲਗਾਂ ਦਾ ਸਰੀਰਕ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਅੰਗਰੇਜ਼ੀ ਅਖ਼ਬਾਰ ਗਾਰਡੀਅਨ ਅਨੁਸਾਰ, ਦੁਰਵਿਵਹਾਰ ਦੇ ਦੋਸ਼ਾਂ ਵਿਚ ਸਰੀਰਕ, ਜਿਨਸੀ ਅਤੇ ਭਾਵਨਾਤਮਕ ਜਾਂ ਮਨੋਵਿਗਿਆਨਕ ਸ਼ੋਸ਼ਣ ਅਤੇ ਅਣਗਹਿਲੀ ਸ਼ਾਮਲ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ
ੰਸਿੱਟਾ ਇਹ ਹੈ ਕਿ 1950 ਦੇ ਬਾਅਦ ਤੋਂ 1,350 ਬੱਚਿਆਂ ਅਤੇ 164 ਬਾਲਗਾਂ ਨੇ ਦੁਰਵਿਵਹਾਰ ਦਾ ਸ਼ਿਕਾਰ ਹੋਣ ਦੀ ਸੂਚਨਾ ਦਿੱਤੀ ਹੈ। ਰਿਪੋਰਟ ਅਨੁਸਾਰ, ‘ਚਰਚ ਨੇ ਸਿਰਫ਼ ਉਹੀ ਜਾਣਕਾਰੀ ਜਾਰੀ ਕੀਤੀ ਹੈ ਜੋ ਉਸਨੇ ਦਰਜ ਕੀਤੀ ਹੈ ਅਤੇ ਇਸ ਨੂੰ ਸਾਰੀਆਂ ਦੁਰਵਿਵਹਾਰਾਂ ਦੀ ਇਕ ਵਿਆਪਕ ਸੂਚੀ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ। ਜਿਨਸੀ ਸ਼ੋਸ਼ਣ ਦੇ ਅਸਲ ਪੈਮਾਨੇ ਨੂੰ ਮਾਪਣਾ ਬਹੁਤ ਮੁਸ਼ਕਲ ਹੈ।’ ਐਨ.ਜ਼ੈਡ. ਕੈਥੋਲਿਕ ਬਿਸ਼ਪ ਕਾਨਫਰੰਸ ਦੇ ਪ੍ਰਧਾਨ ਕਾਰਡੀਨਲ ਜੌਨ ਡਿਊ ਨੇ ਕਿਹਾ, ‘ਅੰਕੜੇ ‘ਭਿਆਨਕ’ ਸਨ ਅਤੇ ਚਰਚ ‘ਬਹੁਤ ਸ਼ਰਮਿੰਦਾ’ ਹੈ।’ ਉਨ੍ਹਾਂ ਕਿਹਾ, ‘ਮੈਂ ਸ਼ੁਕਰਗੁਜ਼ਾਰ ਹਾਂ ਕਿ ਵੇਰਵਿਆਂ ਦੀ ਖੋਜ ਕਰਨ ਅਤੇ ਉਹਨਾਂ ਨੂੰ ਜਨਤਕ ਕਰਨ ਵਿਚ ਬਹੁਤ ਕੰਮ ਕੀਤਾ ਗਿਆ ਹੈ।’
ਇਹ ਵੀ ਪੜ੍ਹੋ: ਅਮਰੀਕੀ ਸੰਸਦ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਵਿਸ਼ਵਵਿਆਪੀ ਯਤਨਾਂ ਲਈ ਭਾਰਤ ਦੀ ਕੀਤੀ ਸ਼ਲਾਘਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।