ਕੈਨਬਰਾ ਵਿਚ ਵਿਦਿਆਰਥੀ ਨੇ ਬੈਟ ਨਾਲ ਅਧਿਆਪਕਾ ਨੂੰ ਚਾੜਿਆ ਕੁਟਾਪਾ

08/25/2017 2:07:40 PM

ਮੈਲਬੋਰਨ/ਕੈਨਬਰਾ (ਜੁਗਿੰਦਰ ਸੰਧੂ )— ਆਸਟੇ੍ਲੀਅਨ ਨੈਸ਼ਨਲ ਯੂਨੀਵਰਸਿਟੀ ਕੈਨਬਰਾ ਵਿਚ ਵਾਪਰੇ ਇਕ ਦੁਖਦਾਈ ਘਟਨਾਚੱਕਰ ਦੌਰਾਨ ਇਕ ਵਿਦਿਆਰਥੀ ਨੇ ਬੇਸਬੈਟ ਨਾਲ ਕਲਾਸ ਰੂਮ ਦੇ ਅੰਦਰ ਹੀ ਅਧਿਆਪਕਾ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ। ਅਧਿਆਪਕਾ ਨੂੰ ਛੁਡਾਉਣ ਦੇ ਚੱਕਰ ਵਿਚ ਕੁਝ ਹੋਰ ਵਿਦਿਆਰਥੀ ਵੀ ਜ਼ਖਮੀ ਹੋ ਗਏ।|ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਕਲਾਸ ਸ਼ੁਰੂ ਹੋਈ ਤਾਂ ਇਕ 18 ਸਾਲਾ ਵਿਦਿਆਰਥੀ ਆਪਣੀ ਸੀਟ ਤੋਂ ਉਠਿਆ ਅਤੇ ਉਸ ਨੇ ਬੈਟ ਨਾਲ ਅਧਿਆਪਕਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁਝ ਵਿਦਿਆਰਥੀ ਅਧਿਆਪਕਾ ਦੇ ਬਚਾਅ ਲਈ ਅੱਗੇ ਆਏ ਪਰ ਹਮਲਾਵਰ ਨੇ ਉਨਾਂ 'ਤੇ ਵੀ ਹਮਲਾ ਕਰ ਦਿੱਤਾ। ਪੁਲਸ ਨੇ ਹਮਲਾਵਰ ਵਿਦਿਆਰਥੀ ਨੂੰ ਮੌਕੇ 'ਤੇ ਪਹੁੰਚ ਕੇ ਗ੍ਰਿਫਤਾਰ ਕਰ ਲਿਆ|ਹੈ। ਅਜੇ ਤੱਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


Related News