ਦੋਸਤ ਨੂੰ 'ਅਪ੍ਰੈਲ ਫੂਲ' ਬਣਾਉਣ ਦੇ ਚੱਕਰ 'ਚ ਗਈ 18 ਸਾਲਾ ਵਿਦਿਆਰਥੀ ਦੀ ਜਾਨ

04/02/2024 5:02:22 PM

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ  ਆਪਣੇ ਦੋਸਤ ਨੂੰ  'ਅਪ੍ਰੈਲ ਫੂਲ' ਬਣਾਉਣ ਦੌਰਾਨ ਗਲਤੀ ਨਾਲ ਫਾਹਾ ਲਾਉਣ ਕਾਰਨ 18 ਸਾਲਾ ਵਿਦਿਆਰਥੀ ਦੀ ਜਾਨ ਚੱਲੀ ਗਈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਦੰਡੋਤੀਆ ਨੇ ਦੱਸਿਆ ਕਿ ਮਲਹਾਰਗੰਜ ਥਾਣਾ ਖੇਤਰ ਵਿਚ ਅਭਿਸ਼ੇਕ ਰਘੂਵੰਸ਼ੀ (18) ਨੇ ਸੋਮਵਾਰ 1 ਅਪ੍ਰੈਲ ਨੂੰ ਆਪਣੇ ਇਕ ਦੋਸਤ ਨੂੰ ਵੀਡੀਓ ਕਾਲ ਕਰਕੇ ਉਸ ਨੂੰ 'ਅਪ੍ਰੈਲ ਫੂਲ' ਬਣਾਉਣ ਲਈ ਵੀਡੀਓ ਕਾਲ ਕੀਤੀ ਅਤੇ ਗਲੇ 'ਚ ਫੰਦਾ ਪਾ ਕੇ ਖ਼ੁਦਕੁਸ਼ੀ ਦਾ ਦਿਖਾਵਾ ਕਰਨ ਲੱਗਾ।

ਇਹ ਵੀ ਪੜ੍ਹੋ- 'ਆਪ' ਨੇਤਾ ਆਤਿਸ਼ੀ ਦਾ ਵੱਡਾ ਖ਼ੁਲਾਸਾ, ਮੈਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ

ਪੁਲਸ ਮੁਤਾਬਕ ਇਸ ਦੌਰਾਨ ਰਘੂਵੰਸ਼ੀ ਜਿਸ ਸਟੂਲ 'ਤੇ ਖੜ੍ਹਾ ਸੀ, ਉਹ ਅਚਾਨਕ ਤਿਲਕ ਗਿਆ। ਉਸ ਦੇ ਹਵਾ 'ਚ ਲਟਕਦੇ ਹੀ ਗਲ਼ 'ਚ ਫੰਦਾ ਕੱਸੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਰਾਜੇਸ਼ ਦੰਡੋਤੀਆ ਨੇ ਕਿਹਾ ਕਿ ਰਘੂਵੰਸ਼ੀ ਪ੍ਰਸ਼ਾਸਨ ਦੇ ਇਕ ਸਬ ਡਿਵੀਜ਼ਨ ਮੈਜਿਸਟ੍ਰੇਟ (SDM) ਦੇ ਡਰਾਈਵਰ ਦਾ ਪੁੱਤਰ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਨੇ ਕਿਹਾ ਕਿ ਰਘੂਵੰਸ਼ੀ ਦੀ ਮੌਤ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮਾਂ-ਧੀ ਤੇ ਪੁੱਤਰ ਨੇ ਨਿਗਲਿਆ ਜ਼ਹਿਰ, ਬਜ਼ਾਰ ਗਈ ਸੱਸ ਨੇ ਜਦੋਂ ਘਰ ਆ ਕੇ ਵੇਖਿਆ ਤਾਂ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News