ਕਰੋੜਪਤੀ ਜੋੜੇ ਅਤੇ 11 ਸਾਲਾ ਸਕੂਲੀ ਵਿਦਿਆਰਥੀ ਸਮੇਤ 35 ਲੋਕ ਬਣਨਗੇ ਜੈਨ ਸੰਨਿਆਸੀ

Saturday, Apr 20, 2024 - 02:25 PM (IST)

ਕਰੋੜਪਤੀ ਜੋੜੇ ਅਤੇ 11 ਸਾਲਾ ਸਕੂਲੀ ਵਿਦਿਆਰਥੀ ਸਮੇਤ 35 ਲੋਕ ਬਣਨਗੇ ਜੈਨ ਸੰਨਿਆਸੀ

ਅਹਿਮਦਾਬਾਦ- ਗੁਜਰਾਤ 'ਚ 200 ਕਰੋੜ ਰੁਪਏ ਦੀ ਜਾਇਦਾਦ ਦਾਨ ਕਰਨ ਵਾਲੇ ਜੋੜੇ ਅਤੇ 11 ਸਾਲਾ ਸਕੂਲੀ ਵਿਦਿਆਰਥੀ ਸਮੇਤ 35 ਜੈਨ ਮੁੰਨੀ ਬਣਨ ਜਾ ਰਹੇ ਹਨ। ਇਹ ਸਾਰੇ ਲੋਕ 22 ਅਪ੍ਰੈਲ ਨੂੰ ਅਹਿਮਦਾਬਾਦ 'ਚ ਸੰਨਿਆਸ ਲੈ ਕੇ ਦੀਕਸ਼ਾ ਗ੍ਰਹਿਣ ਕਰਨਗੇ। ਟਰੱਸਟ ਸ਼੍ਰੀ ਅਧਿਆਤਮ ਪਰਿਵਾਰ ਅਨੁਸਾਰ ਗੁਜਰਾਤ ਅਤੇ ਮਹਾਰਾਸ਼ਟਰ ਦੇ ਜੈਨ ਭਾਈਚਾਰੇ ਦੇ ਮੈਂਬਰਾਂ ਲਈ ਦੀਕਸ਼ਾ ਸਮਾਰੋਹ ਵੀਰਵਾਰ ਨੂੰ ਸਾਬਰਮਤੀ ਰਿਵਰਫਰੰਟ 'ਤੇ ਅਧਿਆਤਮ ਨਗਰੀ 'ਚ ਸ਼ੁਰੂ ਹੋਇਆ। ਇਸ ਦਾ ਸਮਾਪਨ 22 ਅਪ੍ਰੈਲ ਨੂੰ ਹੋਵੇਗਾ। 

ਜੈਨ ਭਿਖਸ਼ੂ ਆਚਾਰੀਆ ਵਿਜੇ ਯੋਗਤਿਲਕ ਸੁਰੀਸ਼ਰਵਰਜੀ ਮਹਾਰਾਜ ਤੋਂ 35 ਵਿਅਕਤੀ ਦੀਕਸ਼ਾ ਲੈਣਗੇ। ਇਨ੍ਹਾਂ 'ਚ 10 ਦੀ ਉਮਰ 18 ਸਾਲ ਤੋਂ ਘੱਟ ਹੈ। ਸਭ ਤੋਂ ਛੋਟੇ ਬੱਚੇ ਦੀ ਉਮਰ 11 ਸਾਲ ਹੈ। ਸੂਰਤ ਦੇ 13 ਸਾਲਾ ਹੇਤ ਸ਼ਾਹ ਵੀ ਸੰਨਿਆਸੀ ਬਣਨ ਜਾ ਰਹੇ ਹਨ। ਹੇਤ ਨੇ ਉਪਧਾਨ ਤਪ ਲਈ 2 ਸਾਲ ਪਹਿਲੇ ਪੜ੍ਹਾਈ ਛੱਡ ਦਿੱਤੀ ਸੀ। ਇਸ 'ਚ 47 ਦਿਨ ਘਰੋਂ ਦੂਰ ਸਾਧੂ ਦੀ ਤਰ੍ਹਾਂ ਰਹੇ। ਮਾਂ ਰਿਮਪਲ ਸ਼ਾਹ ਨੇ ਦੱਸਿਆ, ਹੇਤ ਲਈ ਸਕੂਲ ਅਤੇ ਅਧਿਆਤਮਿਕ ਗਤੀਵਿਧੀਆਂ 'ਚ ਸੰਤੁਲਨ ਬਣਾਉਣਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਪੜ੍ਹਾਈ ਛੱਡ ਦਿੱਤੀ ਸੀ। ਫਿਰ ਸੰਸਾਰਿਕ ਜੀਵਨ ਤਿਆਗਣ ਦੀ ਇੱਛਾ ਜਤਾਈ। ਹੇਤ ਸਾਡਾ ਇਕਲੌਤਾ ਬੱਚਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News