ਧੀਆਂ ਦੀ ਸੁਰੱਖਿਆ ਲਈ ਘੁੰਮ ਰਹੇ ਜੋੜੇ ਨੂੰ ਭਾਰਤ ਨਹੀਂ ਸਗੋਂ ਇਹ ਦੇਸ਼ ਲੱਗਾ ਵਧੇਰੇ ਸੁਰੱਖਿਅਤ

06/28/2017 3:42:53 PM

ਓਨਟਾਰੀਓ— ਕੈਨੇਡਾ 'ਚ ਰਹਿ ਰਹੇ ਵਿਦੇਸ਼ੀ ਜੋੜੇ ਡੋਰਿਸ ਅਤੇ ਗੈਬਰੀਲ ਚਾਰਦੇਕਰ ਨੇ ਦੱਸਿਆ ਕਿ ਉਨ੍ਹਾਂ ਨੇ ਸੁਰੱਖਿਆ ਪੱਖੋਂ ਕੈਨੇਡਾ ਵਧੇਰੇ ਚੰਗਾ ਲੱਗਾ। ਉਨ੍ਹਾਂ ਦੱਸਿਆ ਕਿ 8 ਸਾਲ ਪਹਿਲਾਂ ਉਹ ਇਜ਼ਰਾਇਲ ਦੇ ਸ਼ਹਿਰ ਚੇਲ ਅਵੀਵ 'ਚ ਰਹੇ। ਇਸ ਤੋਂ ਪਹਿਲਾਂ ਉਹ ਭਾਰਤ ਦੇ ਸ਼ਹਿਰ ਮੁੰਬਈ 'ਚ ਰਹਿ ਚੁੱਕੇ ਹਨ ਪਰ ਉਨ੍ਹਾਂ ਨੂੰ ਕੈਨੇਡਾ ਵਧੇਰੇ ਸੁਰੱਖਿਅਤ ਦੇਸ਼ ਲੱਗਾ।  ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਦੋ ਧੀਆਂ ਨਾਲ ਘੁੰਮਦੇ ਰਹੇ ਪਰ ਉਨ੍ਹਾਂ ਨੂੰ ਕਿਤੇ ਵੀ ਸੁਰੱਖਿਆ ਨਾ ਮਹਿਸੂਸ ਹੋਈ।  ਇਸ ਮਗਰੋਂ ਉਹ ਕੈਨੇਡਾ ਆ ਗਏ। 1999 'ਚ ਉਨ੍ਹਾਂ ਨੇ ਟੋਰਾਂਟੋ 'ਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਇੱਥੇ ਕੰਮ ਵੀ ਸ਼ੁਰੂ ਕੀਤਾ।

PunjabKesari
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇੱਥੇ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਉਨ੍ਹਾਂ ਨੂੰ ਹੁਣ ਬਹੁਤ ਬਦਲਾਅ ਮਹਿਸੂਸ ਹੋ ਰਿਹਾ ਹੈ ਤੇ ਉਨ੍ਹਾਂ ਨੇ ਹੁਣ ਆਪਣੀ ਦੁਕਾਨ ਵੀ ਪਾ ਲਈ ਹੈ ਜੋ ਕਿ ਇਜ਼ਰਾਇਲ ਤੋਂ ਆਏ ਲੋਕਾਂ ਦੀ ਪਸੰਦ ਬਣ ਗਈ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਪਸੰਦ ਪੂਰੀ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਖਾਸ ਪ੍ਰਬੰਧ ਕਰ ਰਹੇ ਹਨ ਤਾਂ ਕਿ ਉਹ ਇੱਥੋਂ ਦੇ ਲੋਕਾਂ ਦੇ ਪਿਆਰ ਨੂੰ ਉਹ ਮੋੜ ਸਕਣ। ਉਨ੍ਹਾਂ ਕਿਹਾ,'' ਅਸੀਂ ਇੱਥੇ ਸੁਰੱਖਿਅਤ ਰਹਿ ਰਹੇ ਹਾਂ। ਸਾਨੂੰ ਹਰ ਪਾਸੇ ਦੋਸਤ ਹੀ ਦੋਸਤ ਦਿਖਾਈ ਦੇ ਰਹੇ ਹਨ ਤੇ ਅਸੀਂ ਕਦੇ ਖੁਦ ਨੂੰ ਇਕੱਲੇ ਨਹੀਂ ਸਮਝਦੇ।''


Related News