ਕੈਨੇਡੀਅਨ ਜਾਸੂਸੀ ਏਜੰਸੀ ਦਾ ਦਾਅਵਾ; ਭਾਰਤ ਨੇ ਨਹੀਂ ਸਗੋਂ ਇਸ ਦੇਸ਼ ਨੇ ਕੀਤੀ ਸੀ ਚੋਣਾਂ ''ਚ ਦਖ਼ਲਅੰਦਾਜ਼ੀ
Wednesday, Apr 10, 2024 - 07:48 PM (IST)
ਓਟਾਵਾ (ਏਜੰਸੀ) - ਭਾਰਤ 'ਤੇ ਕੈਨੇਡਾ ਦੀਆਂ ਚੋਣਾਂ 'ਚ ਦਖ਼ਲਅੰਦਾਜ਼ੀ ਦਾ ਦੋਸ਼ ਲਗਾਉਣ ਵਾਲੀ ਜਸਟਿਨ ਟਰੂਡੋ ਸਰਕਾਰ ਨੇ ਹੁਣ ਆਪਣੇ ਹੀ ਦਾਅਵਿਆਂ ਅਤੇ ਦੋਸ਼ਾਂ 'ਤੇ ਯੂ-ਟਰਨ ਲੈ ਲਿਆ ਹੈ। ਕੈਨੇਡਾ ਦੀ ਖੁਫੀਆ ਏਜੰਸੀ ਸੀ.ਐੱਸ.ਆਈ.ਐੱਸ. ਨੇ ਪ੍ਰਧਾਨ ਮੰਤਰੀ ਟਰੂਡੋ ਦੇ ਦਫ਼ਤਰ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ ਵਿੱਚ ਅਧਿਕਾਰਤ ਤੌਰ ’ਤੇ ਦਾਅਵਾ ਕੀਤਾ ਹੈ ਕਿ ਪਿਛਲੀਆਂ ਦੋ ਸੰਸਦੀ ਚੋਣਾਂ ਵਿੱਚ ਚੀਨ ਨੇ ਦਖ਼ਲਅੰਦਾਜ਼ੀ ਕੀਤੀ ਸੀ। ਕੈਨੇਡੀਅਨ ਏਜੰਸੀ ਨੇ ਇਸ ਦੇ ਸਮਰਥਨ ਵਿੱਚ ਕਈ ਠੋਸ ਸਬੂਤ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪੇ ਹਨ।
ਇਹ ਵੀ ਪੜ੍ਹੋ: ਜੋਅ ਬਾਈਡੇਨ ਅਤੇ ਜਿਲ ਨੇ ਵ੍ਹਾਈਟ ਹਾਊਸ 'ਚ ਜਾਪਾਨ ਦੇ PM ਅਤੇ ਉਨ੍ਹਾਂ ਦੀ ਪਤਨੀ ਦਾ ਕੀਤਾ ਸਵਾਗਤ
ਕੈਨੇਡਾ ਦੇ ਸੀ.ਟੀ.ਵੀ. ਨਿਊਜ਼ ਦੀ ਰਿਪੋਰਟ ਅਨੁਸਾਰ, ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਵੱਲੋਂ ਤਿਆਰ ਇੱਕ ਦਸਤਾਵੇਜ਼, ਜਿਸ ਦਾ ਸਿਰਲੇਖ ਕੈਨੇਡਾ ਦੇ ਡੈਮੋਕ੍ਰੇਟਿਕ ਅਦਾਰਿਆਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਖਤਰਿਆਂ 'ਤੇ ਪ੍ਰਧਾਨ ਮੰਤਰੀ ਦਫਤਰ ਨੂੰ ਬ੍ਰੀਫਿੰਗ ਹੈ, ਵਿਚ ਕਿਹਾ ਗਿਆ ਹੈ, 'ਅਸੀਂ ਜਾਣਦੇ ਹਾਂ ਕਿ ਪੀ.ਆਰ.ਸੀ. 2019 ਅਤੇ 2021 ਦੀਆਂ ਆਮ ਚੋਣਾਂ ਵਿੱਚ ਗੁਪਤ ਅਤੇ ਧੋਖੇ ਨਾਲ ਦਖ਼ਲਅੰਦਾਜ਼ੀ ਕੀਤੀ ਸੀ।' ਇੱਥੇ ਪੀ.ਆਰ.ਸੀ. ਦਾ ਅਰਥ ਹੈ ਪੀਪਲਜ਼ ਰੀਪਬਲਿਕ ਆਫ ਚਾਈਨਾ।
ਇਹ ਵੀ ਪੜ੍ਹੋ: ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਆਪਣਾ ਸੰਚਾਲਨ ਬੰਦ ਕਰੇਗੀ ਓਲਾ
ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਹੀ ਕੈਨੇਡੀਅਨ ਏਜੰਸੀ ਨੇ ਭਾਰਤ ਅਤੇ ਪਾਕਿਸਤਾਨ 'ਤੇ ਦੋ ਸੰਘੀ ਚੋਣਾਂ 2019 ਅਤੇ 2021 'ਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਲਗਾਏ ਸਨ। ਓਟਾਵਾ ਦੇ ਇਨ੍ਹਾਂ ਦੋਸ਼ਾਂ 'ਤੇ ਭਾਰਤ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ ਅਤੇ ਕੈਨੇਡਾ ਦੇ ਖੁਫੀਆ ਵਿਭਾਗ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਭਾਰਤੀ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਕੇ ਅਜਿਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਕਿਹਾ ਸੀ ਕਿ ਭਾਰਤ ਸਿਹਤਮੰਦ ਲੋਕਤੰਤਰ ਦਾ ਸਮਰਥਕ ਰਿਹਾ ਹੈ ਅਤੇ ਕਿਸੇ ਵੀ ਵਿਦੇਸ਼ੀ ਮਾਮਲੇ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ: ਜਿਮ 'ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
ਕੈਨੇਡੀਅਨ ਚੋਣਾਂ ਵਿੱਚ ਭਾਰਤ ਦੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਨ ਦੀ ਰਿਪੋਰਟ ਕੈਨੇਡੀਅਨ ਨਿਊਜ਼ ਆਉਟਲੈਟ ਗਲੋਬ ਐਂਡ ਮੇਲ ਦੇ ਸੀਨੀਅਰ ਪਾਰਲੀਮਾਨੀ ਰਿਪੋਰਟਰ ਸਟੀਵਨ ਚੇਜ਼ ਨੇ ਵੀ ਦਿੱਤੀ ਸੀ। ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਸੀ, "2021 ਦੀਆਂ ਚੋਣਾਂ ਦੀ ਨਿਗਰਾਨੀ ਕਰਨ ਵਾਲੇ ਨੌਕਰਸ਼ਾਹਾਂ ਦੇ ਪੈਨਲ ਨੇ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਬਾਰੇ ਦੱਸਿਆ ਹੈ ਕਿ ਉਨ੍ਹਾਂ ਨੂੰ 2021 ਦੀਆਂ ਚੋਣਾਂ ਵਿੱਚ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਚੋਣ ਦਖਲ ਜਾਂ ਇਸ ਨਾਲ ਸਬੰਧਤ ਗਤੀਵਿਧੀ ਦੀ ਸੂਚਨਾ ਨਹੀਂ ਦਿੱਤੀ ਹੈ।"
ਦੱਸ ਦੇਈਏ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 2019 ਅਤੇ 2021 ਦੀਆਂ ਸੰਘੀ ਚੋਣਾਂ ਜਿੱਤੀਆਂ ਸਨ ਅਤੇ ਉਹ ਪ੍ਰਧਾਨ ਮੰਤਰੀ ਬਣੇ ਸਨ। ਤਾਜ਼ਾ ਖੁਫ਼ੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦੋਵਾਂ ਚੋਣਾਂ ਵਿੱਚ ਭਾਰਤੀ ਦਖ਼ਲਅੰਦਾਜ਼ੀ ਦੇ ਕੋਈ ਸਬੂਤ ਨਹੀਂ ਹਨ। ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਪਿਛਲੇ ਸਾਲ ਸਤੰਬਰ ਤੋਂ ਤਣਾਅ ਬਣਿਆ ਹੋਇਆ ਹੈ। ਪਿਛਲੇ ਸਾਲ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ ਪਰ ਜਦੋਂ ਭਾਰਤ ਨੇ ਸਬੂਤ ਮੰਗੇ ਤਾਂ ਕੈਨੇਡਾ ਨੇ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ। ਅੱਜ ਤੱਕ ਕੈਨੇਡਾ ਉਸ ਮਾਮਲੇ ਵਿੱਚ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।