ਕੈਲੀਫੋਰਨੀਆ ਦੇ ਗਵਰਨਰ ਨੇ 1.5 ਮਿਲੀਅਨ ਡਾਲਰ ਇਨਾਮ ਵਾਲੀ ਕੋਰੋਨਾ ਲਾਟਰੀ ਦਾ ਕੀਤਾ ਐਲਾਨ

Saturday, May 29, 2021 - 11:55 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਕਈ ਸੂਬਿਆਂ ਵੱਲੋਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ ਕੋਰੋਨਾ ਲਾਟਰੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਲੜੀ ’ਚ ਹੁਣ ਕੈਲੀਫੋਰਨੀਆ ਵੀ ਸ਼ਾਮਿਲ ਹੋ ਗਿਆ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵੀਰਵਾਰ ਐਲਾਨ ਕੀਤਾ ਕਿ ਸੂਬੇ ’ਚ ਕੋਰੋਨਾ ਵਾਇਰਸ ਦੀ ਘੱਟੋ-ਘੱਟ ਇੱਕ ਖੁਰਾਕ ਲੈਣ ਵਾਲੇ 10 ਨਿਵਾਸੀਆਂ ’ਚੋਂ ਨੂੰ ਹਰੇਕ ਨੂੰ 1.5 ਮਿਲੀਅਨ ਡਾਲਰ ਜਿੱਤਣ ਦਾ ਮੌਕਾ ਮਿਲੇਗਾ। 15 ਮਿਲੀਅਨ ਡਾਲਰ ਦੇ ਨਕਦ ਇਨਾਮਾਂ ਦੇ ਜੇਤੂਆਂ ਦੀ ਚੋਣ 15 ਜੂਨ ਨੂੰ ਕੀਤੀ ਜਾਵੇਗੀ, ਇਸ ਲਈ 15 ਜੂਨ ਤੋਂ ਪਹਿਲਾਂ ਟੀਕਾ ਲਗਵਾਉਣ ਵਾਲੇ ਇਨਾਮੀ ਰਾਸ਼ੀ ਜਿੱਤਣ ਦੇ ਯੋਗ ਹੋਣਗੇ। ਇਹ ਇਨਾਮ ਵੈਕਸੀਨ ਇਨਸੈਂਟਿਵ ਪ੍ਰੋਗਰਾਮ ਤਹਿਤ 116.5 ਮਿਲੀਅਨ ਡਾਲਰ ਦਾ ਹਿੱਸਾ ਹਨ।

ਇਨ੍ਹਾਂ 10 ਇਨਾਮਾਂ ਤੋਂ ਇਲਾਵਾ 30 ਹੋਰ ਵਸਨੀਕਾਂ ਨੂੰ 50,000 ਡਾਲਰ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ, ਜੋ 4 ਅਤੇ 11 ਜੂਨ ਨੂੰ ਹੋਵੇਗਾ।  ਕੋਰੋਨਾ ਲਾਟਰੀ ਦੇ ਇਹ ਦੋਵੇਂ ਪ੍ਰੋਗਰਾਮ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਸਨੀਕਾਂ ਲਈ ਖੁੱਲ੍ਹੇ ਹਨ, ਜਿਨ੍ਹਾਂ ਨੇ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲਈ ਹੈ। ਜੇਕਰ ਇਸ ’ਚ ਨਾਬਾਲਗ  ਜਿੱਤਦੇ ਹਨ, ਉਨ੍ਹਾਂ ਲਈ ਨਕਦ ਰਾਸ਼ੀ ਬੱਚਤ ਖਾਤੇ ’ਚ ਪਾ ਦਿੱਤੀ ਜਾਵੇਗੀ, ਜਦੋਂ ਤੱਕ ਉਹ 18 ਸਾਲ ਦੇ ਨਹੀਂ ਹੋ ਜਾਂਦੇ। ਰਾਜ ਦੇ ਸਾਰੇ ਇੱਕ ਕੋਵਿਡ-19 ਖੁਰਾਕ ਲੈਣ ਵਾਲੇ ਲੋਕ ਆਪਣੇ ਆਪ ਦੋਵੇਂ ਮੁਕਾਬਲੇ ਜਿੱਤਣ ਲਈ ਯੋਗ ਹੋ ਜਾਣਗੇ ਅਤੇ ਇੱਕ ਵਾਰ ਜੇਤੂ ਆਪਣੀ ਟੀਕਾਕਰਨ ਖੁਰਾਕਾਂ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ । ਇਸ ਦੇ ਇਲਾਵਾ 2 ਮਿਲੀਅਨ ਨਵੇਂ ਟੀਕੇ ਦੀ ਖੁਰਾਕ ਲਗਵਾਉਣ ਅਤੇ ਖਤਮ ਕਰਨ ਭਾਵ ਪੂਰਾ ਟੀਕਾ ਲਗਵਾਉਣ ਵਾਲਿਆਂ ਲਈ ਵੀ 50 ਡਾਲਰ ਦਾ ਵਰਚੁਅਲ ਪ੍ਰੀਪੇਡ ਕਾਰਡ ਜਾਂ ਇੱਕ 50 ਡਾਲਰ ਦਾ ਗਰੌਸਰੀ ਕਾਰਡ ਦਿੱਤਾ ਜਾਵੇਗਾ। ਕੈਲੀਫੋਰਨੀਆ ਦੇ ਕੋਰੋਨਾ ਟੀਕਾਕਰਨ ਸੰਬੰਧੀ ਅੰਕੜਿਆਂ ਅਨੁਸਾਰ ਵੀਰਵਾਰ ਤੱਕ ਸੂਬੇ ਦੇ 63 ਫੀਸਦੀ ਜਾਂ 21 ਮਿਲੀਅਨ ਤੋਂ ਵੱਧ ਲੋਕਾਂ ਨੂੰ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ।


Manoj

Content Editor

Related News