ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ 7ਵੀਂ ਵਾਰ ਬਣਨਗੇ ਪਿਤਾ, ਪਤਨੀ ਕੈਰੀ ਨੇ ਦਿੱਤੀ ਖੁਸ਼ਖ਼ਬਰੀ

Sunday, Aug 01, 2021 - 10:57 AM (IST)

ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ 7ਵੀਂ ਵਾਰ ਬਣਨਗੇ ਪਿਤਾ, ਪਤਨੀ ਕੈਰੀ ਨੇ ਦਿੱਤੀ ਖੁਸ਼ਖ਼ਬਰੀ

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਸਾਲ ਫਿਰ ਤੋਂ ਪਿਤਾ ਬਣਨ ਦੀ ਆਸ ਵਿਚ ਹਨ। ਉਹਨਾਂ ਦੀ ਪਤਨੀ ਕੈਰੀ ਗਰਭਵਤੀ ਹੈ ਅਤੇ ਦਸੰਬਰ ਵਿਚ ਉਹਨਾਂ ਦੇ ਦੂਜੇ ਬੱਚੇ ਦਾ ਜਨਮ ਹੋ ਸਕਦਾ ਹੈ। ਕੈਰੀ ਨੇ ਇੰਸਟ੍ਰਗਾਮ 'ਤੇ ਗਰਭਵਤੀ ਹੋਣ ਬਾਰੇ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਸਾਲ ਉਹਨਾਂ ਦਾ ਮਿਸਕੈਰੇਜ ਵੀ ਹੋਇਆ ਸੀ। ਇਸ ਲਈ ਉਹਨਾਂ ਨੇ ਆਪਣੇ ਹੋਣ ਵਾਲੇ ਬੱਚੇ ਨੂੰ 'ਰੈਨਬੋ ਬੇਬੀ' ਨਾਮ ਦਿੱਤਾ ਹੈ। ਪਿਛਲੇ ਸਾਲ ਅਪ੍ਰੈਲ ਵਿਚ ਜੋੜੇ ਦਾ ਪਹਿਲਾ ਬੱਚਾ ਹੋਇਆ ਸੀ।

ਜਾਨਸਨ ਅਤੇ ਉਸ ਦੀ ਪਤਨੀ ਨੇ ਇਸ ਸਾਲ ਮਈ ਵਿਚ ਲੰਡਨ ਸਥਿਤ ਵੈਸਟਮਿੰਸਟਰ ਕੈਥੇਡ੍ਰਲ ਵਿਚ ਆਯੋਜਿਤ ਇਕ ਛੋਟੇ ਸਮਾਰੋਹ ਵਿਚ ਵਿਆਹ ਕੀਤਾ ਸੀ। ਗਰਭਵਤੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਕੈਰੀ ਨੇ ਪੋਸਟ ਵਿਚ ਲਿਖਿਆ,''ਆਸ ਕਰ ਰਹੇ ਹਾਂ ਕਿ ਇਸ ਕ੍ਰਿਸਸਮ 'ਤੇ ਸਾਡਾ ਰੈਨਬੋ ਬੇਬੀ ਆਵੇਗਾ।'' ਉਹਨਾਂ ਨੇ ਲਿਖਿਆ,''ਇਸ ਸਾਲ ਦੇ ਸ਼ੁਰੂਆਤ ਵਿਚ ਮੇਰਾ ਗਰਭਪਾਤ ਹੋਇਆ ਸੀ ਜਿਸ ਨਾਲ ਮੇਰਾ ਦਿਲ ਟੁੱਟ ਗਿਆ ਸੀ। ਹੁਣ ਦੁਬਾਰਾ ਗਰਭਵਤੀ ਹੋਣ ਨਾਲ ਮੈਂ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ।'' ਰੈਨਬੋ ਬੇਬੀ ਅਜਿਹੇ ਬੱਚੇ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਪਹਿਲਾਂ ਪਰਿਵਾਰ ਵਿਚ ਮਿਸਕੈਰੇਜ ਹੋਇਆ ਹੋਵੇ ਜਾਂ ਪਹਿਲਾਂ ਹੋਏ ਬੱਚੇ ਦੀ ਘੱਟ ਉਮਰ ਵਿਚ ਜਾਨ ਚਲੀ ਗਈ ਹੋਵੇ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਨਸ਼ੇ ਅਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਦੋ ਜਣੇ ਗ੍ਰਿਫ਼ਤਾਰ

ਕੈਰੀ ਨੇ ਦੱਸਿਆ ਕਿ ਕਿਵੇਂ ਮਿਸਕੈਰੇਜ ਹੋਣ 'ਤੇ ਉਹ ਟੁੱਟ ਗਈ ਸੀ ਪਰ ਜਦੋਂ ਉਹਨਾਂ ਨੇ ਅਜਿਹੇ ਦੂਜੇ ਲੋਕਾਂ ਨਾਲ ਗੱਲ ਕੀਤੀ ਸੀ ਜੋ ਉਹ ਸਦਮਾ ਝੱਲ ਚੁੱਕੇ ਸਨ ਤਾਂ ਉਸ ਦਾ ਮਨ ਕਾਫੀ ਹਲਕਾ ਹੋਇਆ। ਉਹਨਾਂ ਨੇ ਦੱਸਿਆ ਕਿ ਇਸ ਲਈ ਉਹ ਇਹ ਖ਼ਬਰ ਸ਼ੇਅਰ ਕਰ ਰਹੀ ਹੈ ਤਾਂ ਜੋ ਉਹਨਾਂ ਵਰਗੇ ਦੂਜੇ ਮਾਤਾ-ਪਿਤਾ ਬਿਹਤਰ ਮਹਿਸੂਸ ਕਰ ਸਕਣ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਹ ਸੱਤਵੀਂ ਔਲਾਦ ਦੱਸੀ ਜਾ ਰਹੀ ਹੈ। 57 ਸਾਲ ਦੇ ਪੀ.ਐੱਮ. ਪਹਿਲਾਂ ਦੋ ਵਾਰ ਵਿਆਹ ਕਰ ਚੁੱਕੇ ਹਨ ਅਤੇ ਬੱਚਿਆਂ ਦੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦੇ। ਉਹਨਾਂ ਦੀ ਦੂਜੀ ਪਤਨੀ ਮਰੀਨਾ ਵੀਲਰ ਤੋਂ ਚਾਰ ਬੱਚੇ ਹਨ। ਮੰਨਿਆ ਜਾ ਰਿਹਾ ਹੈਕਿ ਇਸ ਸਾਲ ਮਈ ਵਿਚ ਜਦੋਂ ਉਹਨਾਂ ਦਾ ਕੈਰੀ ਨਾਲ ਵਿਆਹ ਹੋਇਆ ਸੀ ਤਾਂ ਉਹ ਦੋ ਮਹੀਨੇ ਦੀ ਗਰਭਵਤੀ ਸੀ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


author

Vandana

Content Editor

Related News