ਬ੍ਰਿਟੇਨ ਦੇ ਪੀ.ਐੱਮ. ਬੋਰਿਸ ਨੇ ਆਪਣੀ ਗਰਲਫ੍ਰੈਂਡ ਨਾਲ ਮੰਗਣੀ ਦਾ ਕੀਤਾ ਐਲਾਨ

Sunday, Mar 01, 2020 - 10:26 AM (IST)

ਬ੍ਰਿਟੇਨ ਦੇ ਪੀ.ਐੱਮ. ਬੋਰਿਸ ਨੇ ਆਪਣੀ ਗਰਲਫ੍ਰੈਂਡ ਨਾਲ ਮੰਗਣੀ ਦਾ ਕੀਤਾ ਐਲਾਨ

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਹਨਾਂ ਦੀ ਗਰਲਫ੍ਰੈਂਡ ਕੈਰੀ ਸਾਈਮੰਡਸ ਨੇ ਸ਼ਨੀਵਾਰ ਸ਼ਾਮ ਆਪਣੀ ਮੰਗਣੀ ਦਾ ਐਲਾਨ ਕੀਤਾ। ਉਹਨਾਂ ਨੇ ਦੱਸਿਆ ਕਿ ਉਹ ਇਸ ਸਾਲ ਗਰਮੀਆਂ ਵਿਚ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਦੇ ਨਾਲ ਹੀ ਜਾਨਸਨ ਬ੍ਰਿਟੇਨ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਤਲਾਕ ਲਿਆ ਅਤੇ ਹੁਣ ਵਿਆਹ ਕਰਨਗੇ।

ਜਾਨਸਨ ਦੀ ਦੂਜੀ ਪਤਨੀ ਭਾਰਤੀ ਮੂਲ ਦੀ ਮਾਰਿਨਾ ਵ੍ਹੀਲਰ ਸੀ। ਦੋਵੇਂ ਤਲਾਕ ਦੇ ਆਖਰੀ ਪੜਾਅ ਵਿਚ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਦੋਵੇਂ ਤਲਾਕ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਦਿਆਂ ਇਕ ਵਿੱਤੀ ਸਮਝੌਤੋ 'ਤੇ ਪਹੁੰਚੇ। 55 ਸਾਲ ਦੇ ਜਾਨਸਨ ਅਤੇ 31 ਸਾਲ ਦੀ ਸਾਈਮੰਡਸ ਜੁਲਾਈ 2019 ਵਿਚ ਡਾਊਨਿੰਗ ਸਟ੍ਰੀਟ ਵਿਚ ਰਹਿਣ ਆ ਗਏ ਸਨ ਜਦੋਂ ਜਾਨਸਨ ਪ੍ਰਧਾਨ ਮੰਤਰੀ ਬਣੇ ਸਨ।

PunjabKesari

ਸਾਈਮੰਡਸ ਜਾਨਸਨ ਦੀ ਤੀਜੀ ਪਤਨੀ ਹੋਵੇਗੀ। ਉਹਨਾਂ ਨੇ ਸਭ ਤੋਂ ਪਹਿਲਾਂ ਅਲੇਗਰਾ ਮੋਸਟਿਨ-ਓਵੇਨ ਨਾਲ 1987 ਵਿਚ ਵਿਆਹ ਕੀਤਾ ਸੀ। 1993 ਵਿਚ ਇਹ ਰਿਸ਼ਤਾ ਖਤਮ ਹੋ ਗਿਆ ਅਤੇ ਜਾਨਸਨ ਨੇ 1993 ਵਿਚ ਵ੍ਹੀਲਰ ਨਾਲ ਵਿਆਹ ਕਰ ਲਿਆ, ਜਿਸ ਨਾਲ ਉਹਨਾਂ ਦੇ 4 ਬੱਚੇ ਹਨ। ਜਾਨਸਨ ਅਤੇ ਸਾਈਮੰਡਸ ਨੇ ਇੰਸਟਾਗ੍ਰਾਮ ਪੋਸਟ ਜ਼ਰੀਏ ਸਾਰਿਆਂ ਨੂੰ ਇਸ ਮੰਗਣੀ ਦੀ ਸੂਚਨਾ ਦਿੱਤੀ।

ਸਾਈਮੰਡਸ ਨੇ ਲਿਖਿਆ,''ਤੁਹਾਡੇ ਵਿਚੋਂ ਬਹੁਤ ਸਾਰੇ ਲੋਕ ਪਹਿਲਾਂ ਤੋਂ ਜਾਣਦੇ ਹਨ ਪਰ ਮੇਰੇ ਉਹ ਦੋਸਤ ਜੋ ਹੁਣ ਤੱਕ ਨਹੀਂ ਜਾਣਦੇ ਸੀ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਪਿਛਲੇ ਸਾਲ ਦੇ ਅਖੀਰ ਵਿਚ ਮੰਗਣੀ ਕਰ ਲਈ ਸੀ। ਇਸ ਸਾਲ ਗਰਮੀਆਂ ਦੀ ਸ਼ੁਰੂਆਤ ਵਿਚ ਸਾਡੇ ਬੱਚੇ ਦਾ ਜਨਮ ਹੋਣ ਵਾਲਾ ਹੈ। ਅਸੀਂ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹਾਂ।''


author

Vandana

Content Editor

Related News