ਕਿਡਨੀ ਟਰਾਂਸਪਲਾਂਟ ਦੇ 6 ਦਿਨ ਮਗਰੋਂ ਹਸਪਤਾਲ ''ਚੋਂ ਮਿਲੀ ਛੁੱਟੀ, ਫਿਰ ਬੱਝੀ ਵਿਆਹ ਦੇ ਬੰਧਨ ''ਚ (ਤਸਵੀਰਾਂ)

04/29/2017 4:06:11 PM

ਟੈਕਸਾਸ— ਅਕਸਰ ਫਿਲਮਾਂ ''ਚ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਜਾਂ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਜੋੜੇ ਵਿਆਹ ਦੇ ਬੰਧਨ ''ਚ ਬੱਝਦੇ ਹਨ ਪਰ ਵਿਦੇਸ਼ਾਂ ਵਿਚ ਇਹ ਆਮ ਗੱਲ ਹੈ। ਤਾਜ਼ਾ ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ, ਜਿੱਥੇ 28 ਸਾਲ ਦੀ ਅਨੂੰ ਫਿਲਿਪ ਆਪਣੇ ਵਿਆਹ ਤੋਂ 7 ਦਿਨ ਪਹਿਲਾਂ ਕਿਡਨੀ ਟਰਾਂਸਪਲਾਂਟ (ਅੰਗ ਤਬਦੀਲੀ) ਲਈ ਹਸਪਤਾਲ ''ਚ ਦਾਖਲ ਹੋਈ ਅਤੇ ਵਿਆਹ ਤੋਂ ਮਹਜ 24 ਘੰਟੇ ਪਹਿਲਾਂ ਹਸਪਤਾਲ ਤੋਂ ਡਿਸਚਾਰਜ ਹੋ ਗਈ। 
ਉਸ ਤੋਂ ਬਾਅਦ ਉਹ ਸਜ-ਸੰਵਰ ਕੇ ਮੈਰਿਜ ਹਾਲ ਵਿਚ ਪਹੁੰਚ ਜਾਂਦੀ ਹੈ। ਦਰਅਸਲ ਅਨੂੰ ਦਾ ਵਿਆਹ 25 ਮਾਰਚ ਨੂੰ ਪਹਿਲਾਂ ਤੋਂ ਹੀ ਤੈਅ ਸੀ ਪਰ ਉਸ ਨੂੰ ਅਚਾਨਕ 19 ਮਾਰਚ ਨੂੰ ਕਿਡਨੀ ਟਰਾਂਸਪਲਾਂਟ ਲਈ ਹਸਪਤਾਲ ''ਚ ਦਾਖਲ ਹੋਣਾ ਪਿਆ। ਅਨੂੰ ਜਦੋਂ 9 ਮਹੀਨੇ ਦੀ ਸੀ ਤਾਂ ਉਸ ਨੂੰ ਕਿਡਨੀ ਦੀ ਸਮੱਸਿਆ ਸੀ। 6 ਦਸੰਬਰ 2011 ਨੂੰ ਉਸ ਦੀ ਕਿਡਨੀ ਫੇਲ ਹੋ ਗਈ ਸੀ। 2012 ਦੇ ਅਖੀਰ ''ਚ ਡਾਕਟਰਾਂ ਨੇ ਉਸ ਦਾ ਨਾਂ ਕਿਡਨੀ ਟਰਾਂਸਪਲਾਂਟ ਕਰਾਉਣ ਵਾਲਿਆਂ ਦੀ ਵੇਟਿੰਗ ਲਿਸਟ ''ਚ ਪਾ ਦਿੱਤਾ। ਅਨੂੰ ਕਿਡਨੀ ਡੋਨਰ (ਦਾਨੀ) ਦੀ ਉਡੀਕ ਕਰ ਰਹੀ ਸੀ।
ਇਸ ਤੋਂ ਤਿੰਨ ਸਾਲ ਪਹਿਲਾਂ ਉਸ ਦੀ ਮੁਲਾਕਾਤ ਜੇਸਵਿਨ ਜੇਮਸ ਨਾਲ ਹੋਈ। ਦੋਹਾਂ ਨੇ 5 ਮਈ 2016 ਨੂੰ ਪ੍ਰੋਪਜ਼ ਕੀਤਾ। ਇਸ ਤੋਂ ਬਾਅਦ ਜੋੜੇ ਨੇ 25 ਮਾਰਚ 2017 ਦਾ ਦਿ ਵਿਆਹ ਲਈ ਤੈਅ ਕਰ ਲਿਆ ਪਰ ਵਿਆਹ ਦੇ ਇਕ ਹਫਤੇ ਪਹਿਲਾਂ ਡਲਾਸ ਦੇ ਮੈਡੀਕਲ ਸਿਟੀ ਹਸਪਤਾਲ ਤੋਂ ਅਨੂੰ ਨੂੰ ਇਕ ਫੋਨ ਕਾਲ ਆਈ, ਜਿਸ ''ਚ ਉਸ ਨੂੰ ਕਿਹਾ ਗਿਆ ਕਿ ਕਿਡਨੀ ਡੋਨਰ ਨਾਲ ਉਸ ਦੀ ਕਿਡਨੀ ਮੈਚ ਕਰ ਗਈ ਹੈ। ਉਸ ਦੇ ਇਕ ਦਿਨ ਬਾਅਦ ਹੀ ਅਨੂੰ ਦੀ ਕਿਡਨੀ ਟਰਾਂਸਪਲਾਂਟ ਕਰ ਦਿੱਤੀ ਗਈ। 
ਹਸਪਤਾਲ ਦੇ ਸਰਜੀਕਲ ਡਾਇਰੈਕਟਰ ਡਾ. ਮੈਥਿਊ ਨੇ ਅਨੂੰ ਦੀ ਸਰਜਰੀ ਨੂੰ ਸਫਲ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੰਦਰੁਸਤ ਹੈ। ਕਿਡਨੀ ਦਾਨ ਕਰਨ ਵਾਲਾ ਵੀ ਤੰਦਰੁਸਤ ਸੀ, ਇਸ ਲਈ ਟਰਾਂਸਪਲਾਂਟੇਸ਼ਨ ''ਚ ਕੋਈ ਪਰੇਸ਼ਾਨੀ ਨਹੀਂ ਆਈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਸਮੇਂ ਨੂੰ ਲੈ ਕੇ ਚੈਲੰਜ ਸੀ, ਜੋ ਕਿ ਬਹੁਤ ਘੱਟ ਸੀ। ਡਾ. ਨੇ ਦੱਸਿਆ ਕਿ ਆਮ ਤੌਰ ''ਤੇ ਮਰੀਜ਼ 3 ਤੋਂ 7 ਦਿਨ ''ਚ ਠੀਕ ਹੋ ਜਾਂਦੇ ਹਨ। ਉਨ੍ਹਾਂ ਨੇ ਅਨੂੰ ਨੂੰ ਆਪਣੇ ਵਿਆਹ ਵਿਚ ਡਾਂਸ ਨਾ ਕਰਨ ਦੀ ਸਲਾਹ ਦਿੱਤੀ। ਅਨੂੰ ਦੇ ਪਤੀ ਜੇਸਵਿਨ ਜੇਮਸ ਨੇ ਕਿਡਨੀ ਦਾਨੀ ਦੇ ਪਰਿਵਾਰ ਦਾ ਸ਼ੁਕਰੀਆ ਕੀਤਾ। ਅਨੂੰ ਨੇ ਵੀ ਕਿਡਨੀ ਦਾਨ ਕਰਨ ਵਾਲੇ ਅਤੇ ਉਸ ਦੇ ਪਰਿਵਾਰ ਦਾ ਧੰਨਵਾਦ ਕੀਤਾ।

Tanu

News Editor

Related News