ਲੱਖਾਂ ਲੋਕਾਂ ਨੇ ਬ੍ਰਿਟੇਨ ਦੇ EU ਤੋਂ ਵੱਖ ਹੋਣ ਦਾ ਮਨਾਇਆ ਜਸ਼ਨ (ਤਸਵੀਰਾਂ)

02/02/2020 5:35:36 PM

ਲੰਡਨ- ਬ੍ਰਿਟੇਨ ਸ਼ੁੱਕਰਵਾਰ ਰਾਤ (ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਸਾਢੇ ਚਾਰ ਵਜੇ) ਯੂਰਪੀ ਸੰਘ ਤੋਂ ਵੱਖ ਹੋ ਗਿਆ। ਇਸ ਤਰ੍ਹਾਂ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਬ੍ਰਿਟੇਨ ਯੂਰਪੀ ਯੂਨੀਅਨ ਦੇ ਨਾਲ ਕਰੀਬ 47 ਸਾਲ ਤੱਕ ਰਿਹਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ।

PunjabKesari

ਬ੍ਰੈਗਜ਼ਿਟ ਨੂੰ ਲੈ ਕੇ ਰਾਇਸ਼ੁਮਾਰੀ ਤੋਂ ਕਰੀਬ ਚਾਰ ਸਾਲ ਬਾਅਦ ਬ੍ਰਿਟੇਨ ਯੂਰਪੀ ਯੂਨੀਅਨ ਤੋਂ ਵੱਖ ਹੋਇਆ। ਇਸ ਇਤਿਹਾਸਿਕ ਮੌਕੇ 'ਤੇ ਲੰਡਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬ੍ਰੈਗਜ਼ਿਟ ਸਮਰਥਕਾਂ ਨੇ ਸੰਸਦ ਦੇ ਕੋਲ ਜਮਾਂ ਹੋ ਕੇ ਜਸ਼ਨ ਮਨਾਇਆ।

PunjabKesari

ਪੂਰੇ ਬ੍ਰਿਟੇਨ ਵਿਚ ਕਰੀਬ 36 ਲੱਖ ਲੋਕ ਰੈਲੀਆਂ ਤੇ ਕੈਂਡਲ ਮਾਰਚ ਵਿਚ ਸ਼ਾਮਲ ਹੋਏ। ਉਥੇ ਹੀ ਸਕਾਟਲੈਂਡ ਵਿਚ ਇਸ ਦੇ ਵਿਰੋਧ ਵਿਚ ਕੈਂਡਲ ਮਾਰਚ ਕੱਢਿਆ ਗਿਆ। ਸਕਾਟਲੈਂਡ ਦੇ ਵੋਟਰਾਂ ਨੇ ਯੂਰਪੀ ਯੂਨੀਅਨ ਵਿਚ ਬਣੇ ਰਹਿਣ ਦੇ ਲਈ ਵੋਟਿੰਗ ਕੀਤੀ ਸੀ ਪਰ ਪੂਰੇ ਦੇਸ਼ ਦੀ ਰਾਇ ਇਸ ਤੋਂ ਵੱਖਰੀ ਸੀ।

PunjabKesari

ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਬਹੁਤ ਸਾਰੇ ਲੋਕਾਂ ਦੇ ਲਈ ਇਹ ਉਮੀਦ ਦੀ ਘੜੀ ਹੈ, ਜੋ ਉਹਨਾਂ ਨੂੰ ਲੱਗਿਆ ਸੀ ਕਿ ਕਦੇ ਨਹੀਂ ਆਵੇਗੀ। ਬਹੁਤ ਸਾਰੇ ਲੋਕ ਨੁਕਸਾਨ ਜਿਹਾ ਮਹਿਸੂਸ ਕਰ ਰਹੇ ਹਨ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਿਆਸੀ ਵਿਰੋਧ ਕਦੇ ਵੀ ਖਤਮ ਨਹੀਂ ਹੋਵੇਗਾ। ਮੈਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ ਤੇ ਬਤੌਰ ਸਰਕਾਰ ਇਹ ਸਾਡੀ, ਖਾਸਕਰਕੇ ਮੇਰੀ ਜ਼ਿੰਮੇਦਾਰੀ ਹੈ ਕਿ ਮੈਂ ਦੇਸ਼ ਨੂੰ ਨਾਲ ਲੈ ਕੇ ਚਲਾ ਤੇ ਅੱਗੇ ਵਧਾਂ।

PunjabKesari

PunjabKesari

PunjabKesari

PunjabKesari


Baljit Singh

Content Editor

Related News