ਦੂਜੇ ਵਿਸ਼ਵ ਯੁੱਧ ਦੇ 99 ਸਾਲਾ ਫੌਜੀ ਨੇ ਜਿੱਤੀ ਕੋਰੋਨਾ ਤੋਂ ਜੰਗ

04/15/2020 6:07:38 PM

ਬ੍ਰਾਸੀਲੀਆ (ਬਿਊਰੋ): ਬ੍ਰਾਜ਼ੀਲ ਵਿਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਫੌਜੀ ਰਹੇ 99 ਸਾਲਾ ਸ਼ਖਸ ਨੇ ਜਾਨਲੇਵਾ ਮਹਾਮਾਰੀ ਕੋਵਿਡ-19 ਨੂੰ ਮਾਤ ਦਿੱਤੀ ਹੈ। ਮੰਗਲਵਾਰ ਨੂੰ ਕੋਰੋਨਾਵਾਇਰਸ ਬੀਮਾਰੀ ਤੋਂ ਉਭਰਨ ਦੇ ਬਾਅਦ ਹਸਪਤਾਲ ਤੋਂ ਪੂਰੇ ਮਿਲਟਰੀ ਸਨਮਾਨ ਦੇ ਨਾਲ ਉਹਨਾਂ ਨੂੰ ਛੁੱਟੀ ਦਿੱਤੀ ਗਈ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਫਰੀਕਾ ਵਿਚ ਬ੍ਰਾਜ਼ੀਲੀਆਈ ਤੋਪਖਾਨਾ ਫੌਜ ਵਿਚ ਸੇਵਾ ਦੇਣ ਵਾਲੇ ਦੂਜੇ ਲੈਫਟੀਨੈਂਟ ਪਿਵੇਟਾ ਨੂੰ ਬਿਗੁਲ ਵਜਾਉਂਦੇ ਹੋਏ ਅਤੇ ਤਾੜੀਆਂ ਦੀ ਗੂੰਜ ਵਿਚ ਬ੍ਰਾਸੀਲੀਆ ਵਿਚ ਆਰਮਡ ਫੋਰਸਿਜ ਹਸਪਤਾਲ ਤੋਂ ਬਾਹਰ ਲਿਆਂਦਾ ਗਿਆ।

PunjabKesari

ਬ੍ਰਾਜ਼ੀਲ ਦਾ ਇਹ ਸ਼ਖਸ ਹਸਪਤਾਲ ਵਿਚ 8 ਦਿਨਾਂ ਤੱਕ ਭਰਤੀ ਰਹਿਣ ਦੇ ਬਾਅਦ ਜਦੋਂ ਫੌਜ ਦੀ ਹਰੇ ਰੰਗ ਦੀ ਟੋਪੀ ਪਹਿਨੇ ਹੋਏ ਬਾਹਰ ਨਿਕਲਿਆ ਤਾਂ ਉਹਨਾਂ ਨੇ ਹਵਾ ਵਿਚ ਹੱਥ ਉਠਾ ਕੇ ਨਮਸਤੇ ਕੀਤੀ। ਇਸ ਦੇ ਬਾਅਦ ਫੌਜੀ ਨੇ ਇਕ ਬਿਆਨ ਵਿਚ ਕਿਹਾ,''ਉਹ ਇਕ ਹੋਰ ਯੁੱਧ ਜਿੱਤ ਗਏ, ਇਸ ਵਾਰ ਕੋਰੋਨਾਵਾਇਰਸ ਦੇ ਵਿਰੁੱਧ।'' ਉਹਨਾਂ ਨੂੰ ਹਸਪਤਾਲ ਤੋਂ ਉਸੇ ਦਿਨ ਛੁੱਟੀ ਦਿੱਤੀ ਗਈ ਜਦੋਂ ਬ੍ਰਾਜ਼ੀਲ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇਟਲੀ ਵਿਚ ਮੋਂਟੀਜ ਦੀ ਲੜਾਈ ਦੀ ਆਪਣੀ ਸਫਲ ਮੁਹਿੰਮ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਹੈ ਜਿੱਥੇ ਹੁਣ ਤੱਕ ਇਸ ਛੂਤ ਦੀ ਬੀਮਾਰੀ ਨਾਲ 1,532 ਲੋਕ ਜਾਨ ਗਵਾ ਚੁੱਕੇ ਹਨ।

PunjabKesari


Vandana

Content Editor

Related News