ਜੇ ਤੁਸੀਂ ਵੀ ਕਰਦੇ ਹੋ ਬੱਚਿਆਂ ਦੀ ਹਰ ਜਿੱਤ ਪੂਰੀ ਤਾਂ ਹੋ ਜਾਓ ਸਾਵਧਾਨ, ਵਾਲ-ਵਾਲ ਬਚੀ ਬੱਚੇ ਦੀ ਜਾਨ

Wednesday, Oct 02, 2024 - 03:45 PM (IST)

ਫਲੋਰੀਡਾ- ਮਾਪੇ ਅਕਸਰ ਬੱਚਿਆਂ ਦੀ ਜਿੱਦ ਅੱਗੇ ਝੁੱਕ ਜਾਂਦੇ ਹਨ ਅਤੇ ਜੋ ਵੀ ਉਹ ਮੰਗ ਕਰਦੇ ਹਨ ਉਸ ਨੂੰ ਪੂਰਾ ਕਰ ਦਿੰਦੇ ਹਨ ਪਰ ਅਮਰੀਕਾ ਦੇ ਫਲੋਰੀਡਾ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਪਿਆਂ ਲਈ ਆਪਣੇ ਬੱਚੇ ਦੀ ਜਿੱਦ ਨੂੰ ਪੂਰਾ ਕਰਨਾ ਕਾਫ਼ੀ ਖ਼ਤਰਨਾਕ ਸਾਬਤ ਹੋਇਆ। ਦਰਅਸਲ ਇਕ ਜੋੜਾ ਆਪਣੇ 5 ਸਾਲਾ ਬੱਚੇ ਨਾਲ ਵਾਲਟ ਡਿਜ਼ਨੀ ਵਰਲਡ ਘੁੰਮਣ ਲਈ ਗਿਆ ਸੀ। ਉੱਥੇ ਬੱਚੇ ਨੇ ਰੋਲਰ ਕੋਸਟਰ ਦੀ ਸਵਾਰੀ ਕਰਨ ਦੀ ਜਿੱਦ ਕੀਤੀ, ਜਿਸ 'ਤੇ ਬੱਚੇ ਸਣੇ ਪੂਰਾ ਪਰਿਵਾਰ ਰੋਲਰ ਕੋਸਟਰ ਦੀ ਸਵਾਰੀ ਕਰਨ ਚਲਾ ਗਿਆ। 

ਇਹ ਵੀ ਪੜ੍ਹੋ: ਬੁਰਾ ਨਾ ਮੰਨਣ ਅਮਰੀਕੀ, ਭਾਰਤ ਨੂੰ ਵੀ ਜਵਾਬ ਦੇਣ ਦਾ ਅਧਿਕਾਰ; ਜੈਸ਼ੰਕਰ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਪਰ ਜਿਵੇਂ ਹੀ ਰੋਲਰ ਕੋਸਟਰ ਸ਼ੁਰੂ ਹੋਇਆ ਤਾਂ ਉਸ ਦੇ ਠੀਕ 20 ਸਕਿੰਟਾਂ ਬਾਅਦ ਹੀ ਬੱਚੇ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ, ਜਿਸ ਦੇ ਨਤੀਜੇ ਵਜੋਂ ਉਸਦਾ ਸਾਹ ਅਚਾਨਕ ਬੰਦ ਹੋ ਗਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਬੱਚੇ ਦੀ ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਝੂਲੇ ਨੂੰ ਬੰਦ ਕਰਵਾ ਦਿੱਤਾ। ਬੱਚੇ ਦੀ ਮਾਂ ਕ੍ਰਿਸਟੀ ਟੈਗਲੇ ਨੇ ਰੋਲਰ ਕੋਸਟਰ ਰੁਕਦੇ ਹੀ ਆਪਣੇ ਬੱਚੇ ਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਡਿਜ਼ਨੀ ਦੇ ਕਰਮਚਾਰੀਆਂ ਨੇ ਤੁਰੰਤ ਮਦਦ ਕੀਤੀ ਅਤੇ ਬੱਚੇ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ ਅਤੇ ਉਸ ਦਾ ਦਿਲ ਫਿਰ ਤੋਂ ਕੰਮ ਕਰਨ ਲੱਗਾ।

ਇਹ ਵੀ ਪੜ੍ਹੋ: Miss Universe: 81 ਸਾਲਾ ਬੇਬੇ ਨੇ ਕੀਤੀ ਰੈਂਪ ਵਾਕ, ਜਿੱਤਿਆ ਇਹ ਖ਼ਿਤਾਬ

ਇਸ ਮਗਰੋਂ ਬੱਚੇ ਨੂੰ ਤਿੰਨ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਕਈ ਤਰ੍ਹਾਂ ਦੇ ਟੈਸਟ ਕਰਵਾਏ ਗਏ, ਜਿਸ ਤੋਂ ਪਤਾ ਲੱਗਾ ਕਿ ਉਸਨੂੰ Catecholaminergic polymorphic ventricular tachycardia (ਸੀਪੀਵੀਟੀ) ਹੈ, ਜੋ ਇੱਕ ਦੁਰਲੱਭ ਦਿਲ ਦੀ ਬਿਮਾਰੀ ਹੁੰਦੀ ਹੈ। ਇਸ ਵਿਚ ਬਹੁਤ ਜ਼ਿਆਦਾ ਉਤੇਜਨਾ ਜਾਂ ਗਤੀਵਿਧੀ ਦੌਰਾਨ ਦਿਲ ਦਾ ਦੌਰਾ ਪੈ ਸਕਦਾ ਹੈ। ਬੱਚੇ ਦੀ ਉਮਰ ਸਿਰਫ 5 ਸਾਲ ਸੀ ਅਤੇ ਉਹ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੇ ਝੂਲੇ 'ਤੇ ਸਵਾਰ ਸੀ। ਇਸ ਕਾਰਨ ਬੱਚੇ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। 

ਇਹ ਵੀ ਪੜ੍ਹੋ: ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲੇ ਮਗਰੋਂ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ, ਦਿੱਤੀ ਗਈ ਇਹ ਸਲਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News