ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! ਨਸ਼ਾ ਤਸਕਰਾਂ ਦੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 3 ਨੂੰ ਕੀਤਾ ਢੇਰ
Sunday, Feb 22, 2026 - 09:56 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਵਿਦੇਸ਼ੀ ਨਸ਼ਾ ਤਸਕਰਾਂ ਅਤੇ ਨਸ਼ਾ ਲਿਆਉਣ ਵਾਲੀਆਂ ਕਿਸ਼ਤੀਆਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਇਸੇ ਦੌਰਾਨ ਅਮਰੀਕੀ ਸੈਨਾ ਨੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਸ਼ਾ ਤਸਕਰੀ ਦੇ ਸ਼ੱਕ ਵਿੱਚ ਇੱਕ ਜਹਾਜ਼ 'ਤੇ ਵੱਡਾ ਹਮਲਾ ਕੀਤਾ ਹੈ। ਅਮਰੀਕੀ ਦੱਖਣੀ ਕਮਾਂਡ ਅਨੁਸਾਰ ਇਸ ਕਾਰਵਾਈ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇਸ ਨੂੰ ਨਸ਼ਿਆਂ ਦੀ ਸਪਲਾਈ ਰੋਕਣ ਲਈ ਚੁੱਕਿਆ ਗਿਆ ਜ਼ਰੂਰੀ ਕਦਮ ਦੱਸਿਆ ਹੈ।
ਅਮਰੀਕੀ ਕਮਾਂਡ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਇਹ ਜਹਾਜ਼ ਨਸ਼ਾ ਤਸਕਰੀ ਲਈ ਜਾਣੇ ਜਾਂਦੇ ਰਸਤੇ ਰਾਹੀਂ ਜਾ ਰਿਹਾ ਸੀ। ਸੈਨਾ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਸਮੁੰਦਰ ਵਿੱਚ ਤੈਰਦੀ ਇੱਕ ਕਿਸ਼ਤੀ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ
ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੱਖਣੀ ਅਮਰੀਕਾ ਵਿੱਚ ਨਸ਼ਾ ਤਸਕਰਾਂ ਦੇ ਵਿਰੁੱਧ 'ਜੰਗ' ਲੜ ਰਿਹਾ ਹੈ। ਉਨ੍ਹਾਂ ਅਨੁਸਾਰ ਅਮਰੀਕਾ ਵਿੱਚ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਅਜਿਹੇ ਸਖ਼ਤ ਹਮਲੇ ਲਾਜ਼ਮੀ ਹਨ। ਪਰ ਮਾਹਿਰਾਂ ਅਤੇ ਆਲੋਚਕਾਂ ਨੇ ਇਸ ਕਾਰਵਾਈ ਦੀ ਕਾਨੂੰਨੀ ਮਾਨਤਾ ਅਤੇ ਪ੍ਰਭਾਵਸ਼ੀਲਤਾ 'ਤੇ ਸਵਾਲ ਉਠਾਏ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਮੌਤਾਂ ਦਾ ਮੁੱਖ ਕਾਰਨ 'ਫੈਂਟਾਨਿਲ' ਨਸ਼ਾ ਹੈ, ਜੋ ਕਿ ਸਮੁੰਦਰ ਦੀ ਬਜਾਏ ਮੈਕਸੀਕੋ ਦੇ ਰਸਤੇ ਸੜਕ ਮਾਰਗ ਰਾਹੀਂ ਤਸਕਰੀ ਕਰਕੇ ਲਿਆਂਦਾ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
