ਇੰਦਰਜੀਤ ਸਿੰਘ ਉੱਭੀ ਦੇ ਅਕਾਲ ਚਲਾਣੇ ''ਤੇ ਪੱਤਰਕਾਰ ਕੁਲਵੰਤ ਧਾਲੀਆਂ ਨੂੰ ਸਦਮਾ, 5 ਮਾਰਚ ਨੂੰ ਹੋਵੇਗੀ ਅੰਤਿਮ ਅਰਦਾਸ

Saturday, Feb 28, 2026 - 01:22 AM (IST)

ਇੰਦਰਜੀਤ ਸਿੰਘ ਉੱਭੀ ਦੇ ਅਕਾਲ ਚਲਾਣੇ ''ਤੇ ਪੱਤਰਕਾਰ ਕੁਲਵੰਤ ਧਾਲੀਆਂ ਨੂੰ ਸਦਮਾ, 5 ਮਾਰਚ ਨੂੰ ਹੋਵੇਗੀ ਅੰਤਿਮ ਅਰਦਾਸ

ਫਰਿਜ਼ਨੋ, ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੇ ਪੰਜਾਬੀ ਭਾਈਚਾਰੇ ਅੰਦਰ ਪੱਤਰਕਾਰੀ, ਸਮਾਜਿਕ ਅਤੇ ਸੱਭਿਆਚਾਰਕ ਸੇਵਾਵਾਂ ਨਿਭਾਅ ਰਹੇ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਸਮੂਹ ਉੱਭੀ ਪਰਿਵਾਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਬੀਤੇ ਦਿਨੀਂ ਉਨ੍ਹਾਂ ਦੇ ਪਿਤਾ ਸ. ਇੰਦਰਜੀਤ ਸਿੰਘ ਉੱਭੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਚਾਨਕ ਆਪਣੇ ਸੁਆਸਾਂ ਦੀ ਪੂੰਜੀ ਤਿਆਗਦੇ ਹੋਏ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਆਪਣੇ ਭਰਾਵਾਂ ਦੇ ਸਾਂਝੇ ਪਰਿਵਾਰ ਤੋਂ ਇਲਾਵਾ ਪਤਨੀ, ਦੋ ਪੁੱਤਰਾਂ ਅਤੇ ਇੱਕ ਧੀ ਦੀ ਹੱਸਦੀ-ਖੇਡਦੀ ਫੁਲਵਾੜੀ ਛੱਡ ਗਏ ਹਨ।

ਇਹ ਵੀ ਪੜ੍ਹੋ : ਸਾਵਧਾਨ! ਜੇ Instagram 'ਤੇ ਸਰਚ ਕੀਤੇ ਇਹ ਸ਼ਬਦ ਤਾਂ ਸਿੱਧਾ ਮਾਪਿਆਂ ਕੋਲ ਪੁੱਜੇਗੀ ਸ਼ਿਕਾਇਤ

ਉਹ ਕਈ ਸਾਲ ਤੱਕ ਆਪਣੀ ਪਤਨੀ ਜੋਗਿੰਦਰ ਕੌਰ ਉੱਭੀ ਸਮੇਤ ਪੱਕੇ ਵਸਨੀਕ ਦੇ ਤੌਰ ‘ਤੇ ਆਪਣੇ ਪੁੱਤਰ ਕੁਲਵੰਤ ਧਾਲੀਆਂ ਕੋਲ ਕੈਲੇਫੋਰਨੀਆ, ਅਮਰੀਕਾ ਵੀ ਰਹੇ। ਪਰ ਪਿਛੋਕੜ ਜਨਮਭੂਮੀ ਅਤੇ ਆਪਣੇ ਪਰਿਵਾਰ ਨਾਲ ਪਿਆਰ ਸਦਕਾ ਪੱਕੇ ਰਹਿਣ ਲਈ ਆਪਣੇ ਜੱਦੀ ਪਿੰਡ ਧਾਲੀਆਂ ਨੂੰ ਤਰਜੀਹ ਦਿੱਤੀ, ਜਿੱਥੇ ਆਪਣੀ ਜ਼ਿੰਦਗੀ ਦਾ ਅੰਤਲਾ ਸਮਾਂ ਗੁਜ਼ਾਰਿਆ। ਇਸ ਸਮੇਂ ਉਨ੍ਹਾਂ ਦੀ ਉਮਰ ਲਗਭਗ 79 ਸਾਲ ਦੀ ਸੀ। ਉਹ ਨੇਕ ਸਾਫ ਦਿਲ ਸੇਵਾ ਭਾਵਨਾ ਵਾਲੇ ਸਮਾਜ ਸੇਵੀ ਇਨਸਾਨ ਸਨ। ਜਿਨ੍ਹਾਂ ਨੇ ਆਪਣੇ ਹੱਕਾਂ ਜਾਂ ਲੋੜਾਂ ਦੀ ਪੂਰਤੀ ਤੋਂ ਪਹਿਲਾਂ ਦੂਜਿਆਂ ਦਾ ਹਮੇਸ਼ਾ ਖਿਆਲ ਰੱਖਿਆ। ਜੋ ਇੱਕ ਚਾਰ ਭਰਾਵਾਂ ਦੇ ਸੰਯੁਕਤ ਪਰਿਵਾਰ ਵਿੱਚ ਜਨਮੇ ਅਤੇ ਪਲੇ ਸਨ। ਜਿਨ੍ਹਾਂ ਹਮੇਸ਼ਾ ਪਿਤਾ ਸਮਾਜਸੇਵੀ ਅਤੇ ਗੁਰਸਿੱਖ ਆਗੂ ਸਵ. ਸ. ਹਰਨਾਮ ਸਿੰਘ ਉੱਭੀ ਦੀ ਪ੍ਰੇਰਨਾ ਸਦਕਾ ਆਪਣੇ ਪਰਿਵਾਰ ਨੂੰ ਅੰਤਲੇ ਸਮੇਂ ਤੱਕ ਜੋੜੀ ਰੱਖਿਆ। ਹਮੇਸ਼ਾ ਇਹੀ ਪ੍ਰੇਰਨਾ ਆਪਣੇ ਬੱਚਿਆਂ ਨੂੰ ਵੀ ਦਿੱਤੀ ਕਿ ਆਪਣੇ ਪਰਿਵਾਰ ਦੀ ਏਕਤਾ ਅਤੇ ਸਮਾਜ ਭਲਾਈ ਲਈ ਬਹੁਤ ਕੁਝ ਨਿਰਸਵਾਰਥ ਕਰਨਾ ਪੈਂਦਾ ਹੈ ਜਿਸ ਨੂੰ ਆਪਣੇ ਅੰਤਲੇ ਸਮੇਂ ਤੱਕ ਬੜੀ ਇਮਾਨਦਾਰੀ ਨਾਲ ਕਰਕੇ ਵੀ ਦਿਖਾਇਆ।

ਇਹ ਵੀ ਪੜ੍ਹੋ : ਭਾਰਤ 'ਚ ਪਹਿਲੀ ਵਾਰ ਡਰੋਨ ਤੇ ਰੋਬੋਟ ਨਾਲ ਡਿਲੀਵਰੀ; ਗੁਰੂਗ੍ਰਾਮ 'ਚ ਸ਼ੁਰੂ ਹੋਈ ਹਾਈਟੈੱਕ ਸੇਵਾ

ਉੁਨ੍ਹਾਂ ਦਾ ਅੰਤਿਮ ਸੰਸਕਾਰ ਬੀਤੇ ਦਿਨੀਂ 26 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਧਾਲੀਆਂ ਵਿਖੇ ਕਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅਤੇ ਸ਼ਰਧਾਂਜਲੀਆਂ ਦੀ ਰਸਮ 5 ਮਾਰਚ, 2026, ਦਿਨ ਵੀਰਵਾਰ ਨੂੰ “ਗੁਰਦੁਆਰਾ ਕੈਂਬਾਂ ਸਾਹਿਬ” ਪਾਤਸ਼ਾਹੀ ਛੇਵੀਂ ਪਿੰਡ ਧਾਲੀਆਂ, ਜਿਲ੍ਹਾ ਲੁਧਿਆਣਾ, ਪੰਜਾਬ ਵਿਖੇ 11 ਵਜੇ ਤੋਂ ਹੋਵੇਗੀ। ਪਰਿਵਾਰ ਵੱਲੋਂ ਸਮੂਹ ਸੁਨੇਹੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ। ਜਿੱਥੇ ਇਕੱਠੇ ਹੋ ਸਵ. ਇੰਦਰਜੀਤ ਸਿੰਘ ਦੀ ਵਿਛੜੀ ਰੂਹ ਦੇ ਪਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਲਈ ਨਿਵਾਸ ਦੀ ਅਰਦਾਸ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਾਮਲ ਹੋਣ ਜਾਂ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰਾਂ ਵਿੱਚ ਕੁਲਵੰਤ ਧਾਲੀਆਂ ਨੂੰ ਫੋਨ ਨੰਬਰ +1 (559) 473-9264, ਕੁਲਦੀਪ ਉੱਭੀ +1 (559) 755-8038 ਜਾਂ ਭਤੀਜੇ ਤੇਜਿੰਦਰ ਸਿੰਘ ਨੂੰ ਫੋਨ ਨੰਬਰ +91 94172 64577 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News