ਬੋਕੋਹਰਾਮ ਅੱਤਵਾਦੀਆਂ ਦਾ ਨਾਈਜੀਰੀਆ ਦੇ ਮਾਗੁਮੇਰੀ ਸ਼ਹਿਰ ''ਤੇ ਕਬਜ਼ਾ
Sunday, Nov 26, 2017 - 07:52 AM (IST)

ਮਾਗੁਮੇਰੀ— ਨਾਈਜੀਰੀਆ ਦੇ ਉੱਤਰ-ਪੂਰਬੀ ਮਾਗੁਮੇਰੀ ਸ਼ਹਿਰ 'ਤੇ ਇਸਲਾਮੀ ਅੱਤਵਾਦੀ ਸੰਗਠਨ ਬੋਕੋਹਰਾਮ ਦੇ ਸ਼ੱਕੀ ਅੱਤਵਾਦੀਆਂ ਨੇ ਕਬਜ਼ਾ ਕਰ ਲਿਆ ਹੈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਮਾਗੁਮੇਰੀ ਸ਼ਹਿਰ 'ਤੇ ਸ਼ਨੀਵਾਰ ਨੂੰ ਕਬਜ਼ਾ ਕਰ ਲਿਆ ਗਿਆ। ਕਬਜ਼ੇ ਦੀ ਘਟਨਾ ਮਗਰੋਂ ਸਥਾਨਕ ਲੋਕ ਨੇੜਲੇ ਜੰਗਲਾਂ 'ਚ ਜਾ ਕੇ ਛੁਪ ਗਏ ਹਨ। ਫੌਜ ਦੇ ਇਕ ਸੂਤਰ ਨੇ ਦੱਸਿਆ ਕਿ ਬੋਰਨੋ ਸੂਬੇ 'ਚ ਸਥਿਤ ਸ਼ਹਿਰ 'ਤੇ ਹਮਲਾ ਤਾਂ ਹੋਇਆ ਸੀ। ਹਾਲਾਂਕਿ ਸੂਤਰ ਸ਼ਹਿਰ 'ਤੇ ਕਬਜ਼ੇ ਦੀ ਗੱਲ ਤੋਂ ਫਿਲਹਾਲ ਇਨਕਾਰ ਕਰ ਰਹੇ ਹਨ।