ਜੋਅ ਬਾਈਡੇਨ ਰਾਸ਼ਟਰਪਤੀ ਦੀ ਅਗਲੀ ਚੋਣ ਲੜਨ ਲਈ ਤਿਆਰ, ਪਤਨੀ ਜਿਲ ਨੇ ਦਿੱਤਾ ਸੰਕੇਤ

Saturday, Feb 25, 2023 - 04:32 AM (IST)

ਜੋਅ ਬਾਈਡੇਨ ਰਾਸ਼ਟਰਪਤੀ ਦੀ ਅਗਲੀ ਚੋਣ ਲੜਨ ਲਈ ਤਿਆਰ, ਪਤਨੀ ਜਿਲ ਨੇ ਦਿੱਤਾ ਸੰਕੇਤ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੀ ਪਹਿਲੀ ਮਹਿਲਾ ਨਾਗਰਿਕ (ਰਾਸ਼ਟਰਪਤੀ ਦੀ ਪਤਨੀ) ਜਿਲ ਬਾਈਡੇਨ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਦੂਜੇ ਕਾਰਜਕਾਲ ਲਈ ਚੋਣ ਲੜਨਗੇ। ਉਨ੍ਹਾਂ ਨੇ ਐਸੋਸੀਏਟਡ ਪ੍ਰੈੱਸ ਨੂੰ ਇਕ ਵਿਸ਼ੇਸ਼ ਇੰਟਰਵਿਊ ਵਿੱਚ ਇਹ ਸੰਕੇਤ ਦਿੱਤਾ। ਵੈਸੇ, ਜੋਅ ਬਾਈਡੇਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਦੁਬਾਰਾ ਰਾਸ਼ਟਰਪਤੀ ਚੋਣ ਲੜਨ ਦਾ ਇਰਾਦਾ ਰੱਖਦੇ ਹਨ ਪਰ ਉਨ੍ਹਾਂ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਕਰਜ਼ੇ 'ਚ ਡੁੱਬਾ ਪਾਕਿਸਤਾਨ, ਕਾਰੋਬਾਰੀ ਨੇ ਬੇਟੀ ਨੂੰ ਵਿਆਹ 'ਚ ਸੋਨੇ ਦੀਆਂ ਇੱਟਾਂ ਨਾਲ ਤੋਲਿਆ

ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਸਵਾਲਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਕੀ ਉਹ ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਬਹੁਤ ਬਜ਼ੁਰਗ ਹੋ ਗਏ ਹਨ। ਉਹ ਆਪਣੇ ਦੂਜੇ ਕਾਰਜਕਾਲ ਦੇ ਅੰਤ ਤੱਕ 86 ਸਾਲ ਦੇ ਹੋ ਜਾਣਗੇ। ਜਿਲ ਬਾਈਡੇਨ ਨੇ ਕਿਹਾ, “ਉਹ (ਜੋਅ ਬਾਈਡੇਨ) ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਯਾਤਰਾ ਪੂਰੀ ਨਹੀਂ ਕੀਤੀ।” ਜਿਲ ਬਾਈਡੇਨ ਅਫਰੀਕਾ ਦੀ 5 ਦਿਨਾ ਯਾਤਰਾ ਦੇ ਦੂਜੇ ਅਤੇ ਆਖਰੀ ਪੜਾਅ 'ਤੇ ਨੈਰੋਬੀ ਵਿੱਚ ਸੀ। ਜਿਲ ਬਾਈਡੇਨ ਨੇ ਕਿਹਾ, "ਤੁਹਾਡੇ ਵਿਸ਼ਵਾਸ ਕਰਨ ਲਈ ਉਨ੍ਹਾਂ ਨੂੰ ਕਿੰਨੀ ਵਾਰ ਕਹਿਣਾ ਪਏਗਾ।"

ਇਹ ਵੀ ਪੜ੍ਹੋ : FATF ਦੇ ਮੈਂਬਰ ਦੇਸ਼ਾਂ ਦੀ ਸੂਚੀ 'ਚੋਂ ਬਾਹਰ ਹੋਇਆ ਰੂਸ, ਅਮਰੀਕਾ ਨੇ ਲਾਈਆਂ ਹੋਰ ਪਾਬੰਦੀਆਂ

ਬਾਈਡੇਨ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਪਹਿਲੇ ਫੰਡਰੇਜਿੰਗ ਦੌਰ ਦੀ ਸਮਾਪਤੀ ਤੋਂ ਬਾਅਦ ਅਪ੍ਰੈਲ ਵਿੱਚ ਐਲਾਨ ਕੀਤਾ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ ਬਾਈਡੇਨ ਦੇ ਭਵਿੱਖ ਦੇ ਪ੍ਰੋਗਰਾਮ ਦੇ ਸੰਦਰਭ ਵਿੱਚ ਪਹਿਲੀ ਮਹਿਲਾ ਦੀ ਮਹੱਤਵਪੂਰਨ ਭੂਮਿਕਾ ਹੈ। ਜਿਲ ਬਾਈਡੇਨ ਨੇ ਹੱਸਦਿਆਂ ਕਿਹਾ, "(ਇਸੇ ਲਈ) ਕਿਉਂਕਿ ਮੈਂ ਉਨ੍ਹਾਂ ਦੀ ਪਤਨੀ ਹਾਂ।" ਹਾਲਾਂਕਿ ਉਨ੍ਹਾਂ ਨੇ ਇਸ ਸਵਾਲ ਤੋਂ ਕਿਨਾਰਾ ਕਰ ਲਿਆ ਕਿ ਕੀ ਦੁਬਾਰਾ ਚੋਣ ਲੜਨੀ ਹੈ, ਉਸ ਦਾ ਫ਼ੈਸਲਾ ਮਹੱਤਵਪੂਰਨ ਹੋਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News