ਮਾਣ ਵਾਲੀ ਗੱਲ, ਅਮਰੀਕੀ ਏਅਰ ਫੋਰਸ 'ਚ ਭਰਤੀ ਹੋਇਆ ਬੇਗੋਵਾਲ ਦਾ ਨੌਜਵਾਨ

Tuesday, Jun 21, 2022 - 01:27 PM (IST)

ਮਾਣ ਵਾਲੀ ਗੱਲ, ਅਮਰੀਕੀ ਏਅਰ ਫੋਰਸ 'ਚ ਭਰਤੀ ਹੋਇਆ ਬੇਗੋਵਾਲ ਦਾ ਨੌਜਵਾਨ

ਬੇਗੋਵਾਲ (ਰਜਿੰਦਰ)- ਦੇਸ਼-ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਦਰਅਸਲ ਅਮਰੀਕਾ ਵਿਚ ਰਹਿੰਦਾ ਪੰਜਾਬੀ ਨੌਜਵਾਨ ਚਮਨਪ੍ਰੀਤ ਸਿੰਘ ਮੰਡਾ ਹਾਲ ਹੀ ਵਿਚ ਅਮਰੀਕਾ ਦੀ ਏਅਰ ਫੋਰਸ ਵਿਚ ਭਰਤੀ ਹੋਇਆ ਹੈ। ਦੱਸ ਦੇਈਏ ਕਿ ਪਿਤਾ ਹਰਜਿੰਦਰ ਸਿੰਘ ਪਿੰਕਾ ਮੰਡਾ ਅਤੇ ਮਾਤਾ ਹਰਵਿੰਦਰ ਕੌਰ ਮੰਡਾ ਦੇ ਘਰ ਪੈਦਾ ਹੋਏ ਚਮਨਪ੍ਰੀਤ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਦੀ ਏਅਰ ਫੋਰਸ ਵਿੱਚ ਜਾਣ ਲਈ ਰੁਖ ਕੀਤਾ ਸੀ, ਜਿਸ ਲਈ ਉਸ ਨੇ ਸੰਯੁਕਤ ਰਾਜ ਦੀ ਏਅਰ ਫੋਰਸ ਅਕੈਡਮੀ ਵਿੱਚ ਸਿਸਟਮ ਇੰਜੀਨੀਅਰਿੰਗ ਵਿੱਚ ਵਿਗਿਆਨ ਦੀ ਬੈਚੂਲਰ ਡਿਗਰੀ ਪ੍ਰਾਪਤ ਕੀਤੀ। ਇਸ ਵੇਲੇ ਉਹ ਟੈਕਸਾਸ ਵਿਚ ਸੈਕਿੰਡ ਲੈਫਟੀਨੈਂਟ ਵਜੋਂ ਪਾਇਲਟ ਦੀ ਸਿਖਲਾਈ ਸ਼ੁਰੂ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲਾਪਰਵਾਹੀ ਦੀ ਹੱਦ ! ਪਾਕਿ 'ਚ ਧੜ ਨਾਲੋਂ ਵੱਖ ਕੀਤਾ ਹਿੰਦੂ ਔਰਤ ਦੇ ਨਵਜਨਮੇ ਬੱਚੇ ਦਾ ਸਿਰ, ਫਿਰ ਕੁੱਖ 'ਚ ਹੀ ਛੱਡਿਆ

ਪਰਿਵਾਰਕ ਮੈਂਬਰ ਦਲਜੀਤਮ ਸਿੰਘ ਮੰਡਾ ਨੇ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇਹ ਪਰਿਵਾਰ 25 ਸਾਲ ਪਹਿਲਾਂ ਅਮਰੀਕਾ ਦੇ ਮੁੱਖ ਸ਼ਹਿਰ ਨਿਊਯਾਰਕ ਵਿਚ ਜਾ ਵਸਿਆ ਸੀ। ਹਰਜਿੰਦਰ ਸਿੰਘ ਪਿੰਕਾ ਆਪ ਵੀ ਮਿਹਨਤ ਕਰਨ ਵਾਲੇ ਇਨਸਾਨ ਸਨ, ਜਿਸ ਨੇ ਅਮਰੀਕਾ ਵਿਚ ਜਨਮੇ ਆਪਣੇ 2 ਪੁੱਤਰਾਂ ਦਾ ਵਧੀਆ ਪਾਲਣ ਪੋਸ਼ਣ ਕੀਤਾ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਰੀਬ ਪੰਜ ਕੁ ਮਹੀਨੇ ਪਹਿਲਾਂ ਉਸ  (ਪਿੰਕਾ ਮੰਡਾ) ਦੀ ਨਿਊਯਾਰਕ ਵਿਚ ਮੌਤ ਹੋ ਗਈ‌ ਪਰ ਉਨ੍ਹਾਂ ਦੇ ਦੋਵੇਂ ਪੁੱਤਰ ਉਨ੍ਹਾਂ ਦੇ ਹੀ ਨਕਸ਼ੇ ਕਦਮ 'ਤੇ ਚਲ ਰਹੇ ਹਨ। ਵੱਡੇ ਪੁੱਤਰ ਚਮਨਪ੍ਰੀਤ ਸਿੰਘ ਮੰਡਾ ਦੇ ਏਅਰ ਫੋਰਸ ਜੁਆਇੰਨ ਕਰਨ ਦੇ ਬਾਅਦ ਛੋਟਾ ਭਰਾ ਵੀ ਏਅਰ ਫੋਰਸ ਦਾ ਚਾਹਵਾਨ ਹੈ ਤੇ ਉਹ ਇਸ ਲਈ ਪੜ੍ਹਾਈ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਨਿਊਯਾਰਕ ਤੋਂ ਦੁਖਦਾਇਕ ਖ਼ਬਰ : ਇਕ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News