ਬੀ.ਸੀ. ''ਚ ਇਕ ਵਾਰ ਫਿਰ ਲਿਬਰਲਾਂ ਨੂੰ ਦੇਖਣਾ ਪਿਆ ਹਾਰ ਦਾ ਮੂੰਹ

Friday, Jun 30, 2017 - 08:02 AM (IST)

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ 9 ਮਈ ਨੂੰ ਚੋਣਾਂ ਹੋਣ ਮਗਰੋਂ ਐੱਨ.ਡੀ.ਪੀ. ਤੇ ਗ੍ਰੀਨ ਪਾਰਟੀ ਨੇ ਮਿਲ ਕੇ ਸਰਕਾਰ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਸੀ ਪਰ ਇਹ ਲਿਬਰਲ ਪਾਰਟੀ ਨੂੰ ਹਜ਼ਮ ਨਹੀਂ ਹੋ ਰਹੀ ਸੀ। ਇਸ ਲਈ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਦੋਬਾਰਾ ਵੋਟਾਂ ਦੀ ਮੰਗ ਕੀਤੀ ਸੀ ਪਰ ਘੱਟ ਗਿਣਤੀ ਲਿਬਰਲ ਸਰਕਾਰ ਵਿਧਾਨਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੀ। ਇਸ ਨਾਲ ਐਨ.ਡੀ.ਪੀ. ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਤੇ ਜਾਂ ਫਿਰ ਇੱਥੇ ਮੁੜ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਪ੍ਰੀਮੀਅਰ ਕ੍ਰਿਸਟੀ ਕਲਾਰਕ ਦੀ ਸਰਕਾਰ ਨੂੰ ਹਰਾਉਣ ਲਈ ਗ੍ਰੀਨਜ਼ ਨੇ ਵਾਅਦੇ ਮੁਤਾਬਕ ਐਨਡੀਪੀ ਵੱਲੋਂ ਲਿਆਂਦੇ ਬੇਭਰੋਸਗੀ ਮਤੇ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਲਿਬਰਲਾਂ ਨੂੰ 42 ਦੇ ਮੁਕਾਬਲੇ 44 ਵੋਟਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ।
ਹੁਣ ਅੱਗੇ ਕੀ ਫੈਸਲਾ ਲੈਣਾ ਹੈ ਇਹ ਲੈਫਟੀਨੈਂਟ ਗਵਰਨਰ ਜੂਡਿਥ ਗੁਈਚੌਨ ਉੱਤੇ ਹੈ। ਕਲਾਰਕ, ਜਿਨ੍ਹਾਂ ਦੀ ਲਿਬਰਲ ਪਾਰਟੀ ਨੇ 16 ਸਾਲਾਂ ਤੱਕ ਸੱਤਾ ਉੱਤੇ ਕਬਜ਼ਾ ਜਮਾਈ ਰੱਖਿਆ ਸੀ, ਨੇ ਵੋਟ ਤੋਂ ਪਹਿਲਾਂ ਵਿਧਾਨਸਭਾ ਦੇ ਮੈਂਬਰਾਂ ਨੂੰ ਭਾਵਪੂਰਨ ਅਪੀਲ ਵੀ ਕੀਤੀ ਸੀ।


Related News