ਪਿੰਡ ਦਿਆਲਪੁਰ ''ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ, ਹਰਜਿੰਦਰ ਰਾਜਾ ਲਗਾਤਾਰ ਤੀਜੀ ਵਾਰ ਬਣੇ ਸਰਪੰਚ

Monday, Sep 30, 2024 - 10:36 PM (IST)

ਪਿੰਡ ਦਿਆਲਪੁਰ ''ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ, ਹਰਜਿੰਦਰ ਰਾਜਾ ਲਗਾਤਾਰ ਤੀਜੀ ਵਾਰ ਬਣੇ ਸਰਪੰਚ

ਕਰਤਾਰਪੁਰ (ਸਾਹਨੀ)- ਹਲਕੇ ਦੇ ਪਿੰਡ ਦਿਆਲਪੁਰ ਦੇ ਪਿੰਡ ਵਾਸੀਆਂ ਨੇ ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਰਾਜਾ ਨੂੰ ਬਿਨਾਂ ਕਿਸੇ ਵਿਰੋਧ ਦੇ ਲਗਾਤਾਰ ਤੀਜੀ ਵਾਰ ਸਰਪੰਚ ਬਣਾ ਕੇ ਬਾਕੀ ਪੰਚਾਇਤ ਦੀ ਵੀ ਸਰਬ ਸੰਮਤੀ ਨਾਲ ਚੋਣ ਕਰ ਲਈ ਗਈ ਹੈ। ਸਰਪੰਚ ਹਰਜਿੰਦਰ ਸਿੰਘ ਰਾਜਾ ਤੇ ਸਮੂਹ ਪੰਚਾਇਤ ਮੈਂਬਰਾਂ ਤੇ ਨਗਰ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ ਹਲਟੀ ਵਾਲਾ ਵਿਖੇ ਜਾ ਕੇ ਅਰਦਾਸ ਉਪਰੰਤ ਗੁਰੂ ਚਰਨਾਂ ਵਿਚ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ।

PunjabKesari

ਇਸ ਮੌਕੇ ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਬਲਕਾਰ ਸਿੰਘ ਦੇ ਸਹਿਯੋਗ ਨਾਲ ਪਿੰਡ ਵਿਚ ਸ਼ਹਿਰੀ ਸਹੂਲਤਾਂ ਮੁਹਈਆ ਹੋਇਆ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਰਬਸੰਮਤੀ ਨਾਲ ਬਣੀ ਪੰਚਾਇਤ ਵਿਚ 9 ਪੰਚਾਇਤ ਮੈਂਬਰਾਂ ਵਿਚ ਮਨਜੀਤ ਕੌਰ, ਕਸ਼ਮੀਰੀ ਲਾਲ, ਅਸ਼ੋਕ ਕਮਾਰ ਸਹੋਤਾ, ਅਸ਼ਵਨੀ ਕਮਾਰ, ਸੇਵਾ ਸਿੰਘ ਧੂਪੜ, ਪਰਮਜੀਤ ਸਿੰਘ ਖੱਖ, ਸਾਧਨਾ ਸੇਠ, ਇਦਰਜੀਤ ਕੋਰ ਧੂਪੜ, ਲਖਵਿੰਦਰ ਕੌਰ ਖੱਖ ਤੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News