ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
Thursday, Oct 03, 2024 - 11:21 AM (IST)
ਐਂਟਰਟੇਨਮੈਂਟ ਡੈਸਕ - MP ਕੰਗਨਾ ਰਣੌਤ ਦਾ ਪੰਜਾਬੀਆਂ ਬਾਰੇ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਇੱਕ ਸੰਬੋਧਨ ਦੌਰਾਨ ਕਿਹਾ ਕਿ ਹਿਮਾਚਲ 'ਚ ਚਿੱਟੇ ਲਈ ਪੰਜਾਬ ਕਸੂਰਵਾਰ ਹੈ। ਕੰਗਨਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆ ਕਿਹਾ ਕਿ, ''ਉਹ ਚਿੱਟਾ ਲਗਾਉਂਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਸ਼ਰਾਬਾਂ ਪੀਂਦੇ ਹਨ। ਗੁਆਂਢੀ ਸੂਬਿਆਂ ਤੋਂ ਆ ਕੇ ਇੱਥੇ ਨਸ਼ਾ ਕਰਦੇ ਹਨ। ਉਹ ਸੁਭਾਅ ਪੱਖੋਂ ਗਰਮ ਤੇ ਹੁੱਲੜਬਾਜ਼ ਹਨ। ਮੇਰੀ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਦੇ ਪ੍ਰਭਾਅ 'ਚ ਨਾ ਆਉਣ। ਅਸੀਂ ਇਨ੍ਹਾਂ ਤੋਂ ਕੁਝ ਨਹੀਂ ਸਿੱਖਣਾ। ਇਨ੍ਹਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।''
ਇਹ ਖ਼ਬਰ ਵੀ ਪੜ੍ਹੋ - ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?
ਗਾਂਧੀ ਜਯੰਤੀ 'ਤੇ ਗਾਂਧੀ 'ਤੇ ਕੰਗਨਾ ਦਾ ਵਿਵਾਦਿਤ ਬਿਆਨ
ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਗਾਂਧੀ ਜਯੰਤੀ ਮੌਕੇ 'ਤੇ ਗਾਂਧੀ 'ਤੇ ਵਿਵਾਦਿਤ ਬਿਆਨ ਦਿੱਤਾ, ਜਿਸ ਕਾਰਨ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਹੁਣ ਭਾਜਪਾ ਆਗੂ ਵੀ ਇਸ ਦਾ ਸਿੱਧਾ ਵਿਰੋਧ ਕਰ ਰਹੇ ਹਨ। ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਸੀ, ''ਦੇਸ਼ ਦਾ ਬੇਟਾ ਦੇਸ਼ ਦਾ ਪਿਤਾ ਨਹੀਂ ਹੈ। ਧੰਨ ਹਨ ਭਾਰਤ ਮਾਤਾ ਦੇ ਇਹ ਪੁੱਤਰ।'' ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਤਸਵੀਰ ਲਗਾਈ ਹੈ। ਕੰਗਨਾ ਨੇ ਆਪਣੀ ਪੋਸਟ ਦੇ ਜ਼ਰੀਏ ਮਹਾਤਮਾ ਗਾਂਧੀ 'ਤੇ ਚੁਟਕੀ ਲਈ ਹੈ। ਹੁਣ ਵੇਖਣਾ ਹੋਵੇਗਾ ਕਿ ਭਾਜਪਾ ਇਸ 'ਤੇ ਕੋਈ ਕਾਰਵਾਈ ਕਰੇਗੀ ਜਾਂ ਨਹੀਂ। ਇਹ ਦੇਖਣਾ ਵੀ ਅਹਿਮ ਰਹੇਗਾ ਕਿ ਕੰਗਨਾ ਇਸ ਪੋਸਟ ਬਾਰੇ ਕੋਈ ਸਫ਼ਾਈ ਦੇਵੇਗੀ ਜਾਂ ਯੂ-ਟਰਨ ਲਵੇਗੀ।
ਇਹ ਖ਼ਬਰ ਵੀ ਪੜ੍ਹੋ - ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ
ਸਫ਼ਾਈ ਵੀ ਓਨੀ ਹੀ ਜ਼ਰੂਰੀ ਹੈ, ਜਿੰਨੀ ਆਜ਼ਾਦੀ : ਕੰਗਨਾ
ਇਸ ਦੇ ਨਾਲ ਹੀ ਕੰਗਨਾ ਨੇ ਐਕਸ ‘ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਵੀਡੀਓ ਸੰਦੇਸ਼ ‘ਚ ਕੰਗਨਾ ਨੇ ਕਿਹਾ ਕਿ ਸਫ਼ਾਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਆਜ਼ਾਦੀ। ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਜਾ ਰਹੇ ਹਨ। ਇਸ ਗਾਂਧੀ ਜਯੰਤੀ ‘ਤੇ ਸਵੱਛਤਾ ਮੁਹਿੰਮ ਦਾ ਥੀਮ ਕੁਦਰਤ ਦੁਆਰਾ ਸਵੱਛਤਾ ਹੈ। ਇਹ ਸਾਡੇ ਭਾਰਤ ਦੀ ਅਸਲ ਦੌਲਤ ਅਤੇ ਵਿਰਾਸਤ ਹੈ। ਸਾਡਾ ਦੇਸ਼ ਸਿਰਫ਼ ਰੱਖਿਆ ਅਤੇ ਆਰਥਿਕਤਾ ਵਿੱਚ ਹੀ ਨਹੀਂ ਸਗੋਂ ਸੱਭਿਆਚਾਰ ਅਤੇ ਕੁਦਰਤ ਵਿੱਚ ਵੀ ਸਰਵੋਤਮ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਆਉਣ ਵਾਲੀ ਪੀੜ੍ਹੀ ਬਜ਼ੁਰਗਾਂ, ਬੱਚਿਆਂ, ਔਰਤਾਂ ਅਤੇ ਸਵੈ-ਮਾਣ ਪ੍ਰਤੀ ਸੰਵੇਦਨਸ਼ੀਲ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ
ਕੀ ਕੰਗਨਾ ਮੁੜ ਲਵੇਗੀ ਯੂ-ਟਰਨ ਤੇ ਮੰਗੇਗੀ ਮੁਆਫ਼ੀ?
ਪਿਛਲੇ ਹਫ਼ਤੇ ਵੀ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਕਿਸਾਨਾਂ ਨਾਲ ਜੁੜਿਆ ਅਜਿਹਾ ਬਿਆਨ ਦਿੱਤਾ ਸੀ, ਜਿਸ ਕਾਰਨ ਉਹ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਈ ਸੀ। ਉਸ ਨੇ ਕਿਹਾ ਸੀ ਕਿ ਕਿਸਾਨਾਂ ਨਾਲ ਸਬੰਧਤ ਤਿੰਨ ਕਾਨੂੰਨ ਵਾਪਸ ਲਿਆਂਦੇ ਜਾਣ। ਇੰਨਾ ਹੀ ਨਹੀਂ ਉਸ ਨੇ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ। ਜਿਵੇਂ ਹੀ ਕੰਗਨਾ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਪੰਜਾਬ 'ਚ ਹਰ ਪਾਸੇ ਮੁੱਦਾ ਭਖ ਗਿਆ। ਲਗਾਤਾਰ ਵੱਧ ਰਹੇ ਵਿਵਾਦ ਨੂੰ ਵੇਖਦਿਆਂ ਕੰਗਨਾ ਨੇ ਖੇਤੀ ਕਾਨੂੰਨਾਂ ਵਾਲਾ ਆਪਣਾ ਬਿਆਨ ਵਾਪਸ ਲੈ ਲਿਆ। ਕੰਗਨਾ ਨੇ ਆਪਣੇ ਐਕਸ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਖ ਰਹੀ ਹੈ ਕਿ, 'ਜੇ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਨੂੰ ਖੇਦ ਹੈ।' ਹੁਣ ਇਹ ਦੇਖਣਾ ਵੀ ਅਹਿਮ ਰਹੇਗਾ ਕਿ ਕੰਗਨਾ ਇਸ ਪੋਸਟ ਬਾਰੇ ਕੋਈ ਸਫ਼ਾਈ ਦੇਵੇਗੀ ਜਾਂ ਯੂ-ਟਰਨ ਲਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।