ਪਾਬੰਦੀਸ਼ੁਦਾ ਪੱਤਰਕਾਰ ਹਾਮਿਦ ਮੀਰ ਨੇ ਇਮਰਾਨ ਨੂੰ ਦੱਸਿਆ ‘ਮਜਬੂਰ’ PM, ਕਿਹਾ-ਖੌਫ਼ ’ਚ ਜੀਅ ਰਹੇ ਪੱਤਰਕਾਰ

Wednesday, Aug 11, 2021 - 11:25 PM (IST)

ਪਾਬੰਦੀਸ਼ੁਦਾ ਪੱਤਰਕਾਰ ਹਾਮਿਦ ਮੀਰ ਨੇ ਇਮਰਾਨ ਨੂੰ ਦੱਸਿਆ ‘ਮਜਬੂਰ’ PM, ਕਿਹਾ-ਖੌਫ਼ ’ਚ ਜੀਅ ਰਹੇ ਪੱਤਰਕਾਰ

ਇਸਲਾਮਾਬਾਦ : ਪਾਕਿਸਤਾਨ ਦੇ ਇਕ ਪੱਤਰਕਾਰ ਹਾਮਿਦ ਮੀਰ ਨੇ ਕਿਹਾ ਹੈ ਕਿ ਇਮਰਾਨ ਖਾਨ ਇਕ ‘ਮਜਬੂਰ’ ਪ੍ਰਧਾਨ ਮੰਤਰੀ ਹਨ ਅਤੇ ਦੇਸ਼ ’ਚ ਮੀਡੀਆ ਕਰਮਚਾਰੀਆਂ ਲਈ ‘ਡਰ ਦਾ ਮਾਹੌਲ’ ਬਣਾਇਆ ਜਾ ਰਿਹਾ ਹੈ। ਮੀਰ ਦੇ ਪ੍ਰੋਗਰਾਮ ’ਤੇ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜੀ ਸਥਾਪਨਾ ਵਿਰੁੱਧ ਸਖਤ ਟਿੱਪਣੀ ਕਰਨ ਕਰਕੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਉਹ ਜਿਓ ਨਿਊਜ਼ ਚੈਨਲ ’ਤੇ ਪ੍ਰਾਈਮ ਟਾਈਮ ਸਿਆਸੀ ਚਰਚਾ ਸ਼ੋਅ ‘ਕੈਪੀਟਲ ਟਾਕ’ ਦੇ ਮੇਜ਼ਬਾਨ ਸਨ, ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। 28 ਮਈ ਨੂੰ ਪੱਤਰਕਾਰਾਂ ਅਤੇ ਯੂਟਿਊਬਰ ਅਸਦ ਅਲੀ ਤੂਰ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਵਿਰੁੱਧ ਪੱਤਰਕਾਰਾਂ ਨੇ ਇਸਲਾਮਾਬਾਦ ’ਚ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ’ਚ ਮੀਰ ਨੇ ਰੋਹ ਭਰਪੂਰ ਭਾਸ਼ਣ ਦਿੱਤਾ। ਮੀਰ ਨੇ ਹਮਲੇ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ 30 ਮਈ ਨੂੰ ਉਨ੍ਹਾਂ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਸੀ। ਦੇਸ਼ ਦੀ ਫੌਜ ਖਿਲਾਫ ਬੋਲਣ ਵਾਲੇ ਪੱਤਰਕਾਰਾਂ ’ਤੇ ਅਜਿਹੇ ਹਮਲੇ ਹੁੰਦੇ ਰਹੇ ਹਨ।

ਇਹ ਵੀ ਪੜ੍ਹੋ : ਓਲੰਪਿਕ ਐਥਲੈਟਿਕਸ ਦੇ 10 ਜਾਦੂਈ ਪਲਾਂ ’ਚ ਸ਼ਾਮਲ ਹੋਈ ਨੀਰਜ ਚੋਪੜਾ ਦੀ ‘ਗੋਲਡਨ’ ਉਪਲੱਬਧੀ

ਡਾਨ ਅਖ਼ਬਾਰ ’ਚ ਮੰਗਲਵਾਰ ਨੂੰ ਪ੍ਰਕਾਸ਼ਿਤ ਖਬਰ ਅਨੁਸਾਰ ਇਸਲਾਮਾਬਾਦ ਤੋਂ ਬੀ. ਬੀ. ਸੀ. ਵਰਲਡ ਸਰਵਿਸ ਨੂੰ ਦਿੱਤੀ ਇੰਟਰਵਿਊ ’ਚ ਮੀਰ ਨੇ ਪਾਕਿਸਤਾਨ ’ਚ ਪ੍ਰੈੱਸ ਦੀ ਆਜ਼ਾਦੀ ਦੇ ਘਟਦੇ ਦਾਇਰੇ ਅਤੇ ਪੱਤਰਕਾਰਾਂ ਪ੍ਰਤੀ ਵਧ ਰਹੇ “ਡਰ ਦੇ ਮਾਹੌਲ” ਦੀ ਆਲੋਚਨਾ ਕੀਤੀ। ਮੀਰ ਨੇ ਬੀ. ਬੀ. ਸੀ. ਸ਼ੋਅ ‘ਹਾਰਡ ਟਾਕ’ ਵਿੱਚ ਸਟੀਫਨ ਸਾਕਰ ਨੂੰ ਕਿਹਾ, ‘‘ਪਾਕਿਸਤਾਨ ’ਚ ਲੋਕਤੰਤਰ ਨਹੀਂ ਹੈ। ਪਾਕਿਸਤਾਨ ’ਚ ਕੋਈ ਸੰਵਿਧਾਨ ਨਹੀਂ ਹੈ ਅਤੇ ਮੈਂ ਪਾਕਿਸਤਾਨ ’ਚ ਸੈਂਸਰਸ਼ਿਪ ਦੀ ਜਿਊਂਦੀ-ਜਾਗਦੀ ਉਦਾਹਰਣ ਹਾਂ।” ਇਹ ਪੁੱਛੇ ਜਾਣ ’ਤੇ ਕਿ ਕੀ ਪ੍ਰਧਾਨ ਮੰਤਰੀ ਖਾਨ ਉਨ੍ਹਾਂ ’ਤੇ ਨਿੱਜੀ ਤੌਰ ’ਤੇ ਪਾਬੰਦੀਆਂ ਲਗਾਉਣਾ ਚਾਹੁੰਦੇ ਹਨ, ਮੀਰ ਨੇ ਕਿਹਾ, ‘‘ਇਮਰਾਨ ਖਾਨ ਮੇਰੇ ’ਤੇ ਲਗਾਈਆਂ ਗਈਆਂ ਪਾਬੰਦੀਆਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਨਹੀਂ ਹਨ। ਮੈਨੂੰ ਨਹੀਂ ਲਗਦਾ ਕਿ ਉਹ ਮੈਨੂੰ (ਟੀ. ਵੀ. ਤੋਂ) ਹਟਾਉਣਾ ਚਾਹੁੰਦੇ ਹਨ ਪਰ ਉਹ ਪਿਛਲੇ ਪ੍ਰਧਾਨ ਮੰਤਰੀਆਂ ਵਾਂਗ ਬਹੁਤ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਨਹੀਂ ਹਨ। ਉਹ ਮਜਬੂਰ ਹਨ ਅਤੇ ਮੇਰੀ ਮਦਦ ਨਹੀਂ ਕਰ ਸਕਦੇ।”

ਇਹ ਵੀ ਪੜ੍ਹੋ : ਵਿਰੋਧੀ ਧਿਰ ਦੇ ਸਾਥ ਨਾਲ ਓ. ਬੀ. ਸੀ. ਰਾਖਵਾਂਕਰਨ ਸੋਧ ਬਿੱਲ ਰਾਜ ਸਭਾ ’ਚ ਪਾਸ


author

Manoj

Content Editor

Related News