ਬਾਲਟੀਮੋਰ ਪੁਲ ਹਾਦਸਾ : 8 ਭਾਰਤੀ ਚਾਲਕ ਦਲ ਦੇ ਮੈਂਬਰ ਰਵਾਨਾ
Sunday, Jun 23, 2024 - 05:23 PM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ’ਚ ਮਾਰਚ ਵਿਚ ਇਕ ਪੁਲ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਏ ਕਾਰਗੋ ਜਹਾਜ਼ ‘ਡਾਲੀ’ ਦੇ ਭਾਰਤੀ ਚਾਲਕ ਦਲ ਦੇ ਅੱਠ ਮੈਂਬਰ ਤਿੰਨ ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ ਭਾਰਤ ਲਈ ਰਵਾਨਾ ਹੋਏ।
‘ਬਾਲਟੀਮੋਰ ਮੈਰੀਟਾਈਮ ਐਕਸਚੇਂਜ’ ਅਨੁਸਾਰ, 21 ਮੈਂਬਰੀ ਅਮਲੇ ’ਚੋਂ ਚਾਰ ਅਜੇ ਵੀ ਕਾਰਗੋ ਜਹਾਜ਼ ’ਤੇ ਹੀ ਹਨ, ਸ਼ਾਮ ਨੂੰ ਨਾਰਫੋਕ, ਵਰਜੀਨੀਆ ਲਈ ਰਵਾਨਾ ਹੋਣਗੇ।
ਬਾਕੀ ਚਾਲਕ ਦਲ ਦੇ ਮੈਂਬਰਾਂ ਨੂੰ ਬਾਲਟੀਮੋਰ ’ਚ ਇਕ ਸਰਕਾਰੀ ਨਿਵਾਸ ’ਚ ਲਿਜਾਇਆ ਗਿਆ ਹੈ ਅਤੇ ਜਾਂਚ ਪੂਰੀ ਹੋਣ ਤੱਕ ਉਹ ਉੱਥੇ ਹੀ ਰਹਿਣਗੇ। ਜਹਾਜ਼ ਵਿਚ ਸਵਾਰ 20 ਕਰੂ ਮੈਂਬਰ ਭਾਰਤੀ ਨਾਗਰਿਕ ਸਨ। ਇਸ ਹਾਦਸੇ ਵਿਚ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਸ ਕਾਰਗੋ ਜਹਾਜ਼ ਦੀ ਮੁਰੰਮਤ ਨਾਰਫੋਕ ਵਿਚ ਕੀਤੀ ਜਾਵੇਗੀ।
ਜੱਜ ਦੀ ਮਨਜ਼ੂਰੀ ਤੋਂ ਬਾਅਦ 8 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕੋਈ ਵੀ ਅਧਿਕਾਰੀ ਪੱਧਰ ਦਾ ਨਹੀਂ ਹੈ। ਬਾਕੀ 13 ਲੋਕ ਜਾਂਚ ਪੂਰੀ ਹੋਣ ਤੱਕ ਅਮਰੀਕਾ ਵਿਚ ਹੀ ਰਹਿਣਗੇ।