ਦੋਹਾ ਤੋਂ ਸਿਡਨੀ ਜਾ ਰਹੇ ਜਹਾਜ਼ ਦੀਆਂ ਯਾਤਰੀ ਬੀਬੀਆਂ ਦੀ ਕੱਪੜੇ ਲੁਹਾ ਕੇ ਲਈ ਤਲਾਸ਼ੀ,ਆਸਟ੍ਰੇਲੀਆ ਨੇ ਜਤਾਇਆ ਰੋਸ

Monday, Oct 26, 2020 - 01:51 PM (IST)

ਦੋਹਾ ਤੋਂ ਸਿਡਨੀ ਜਾ ਰਹੇ ਜਹਾਜ਼ ਦੀਆਂ ਯਾਤਰੀ ਬੀਬੀਆਂ ਦੀ ਕੱਪੜੇ ਲੁਹਾ ਕੇ ਲਈ ਤਲਾਸ਼ੀ,ਆਸਟ੍ਰੇਲੀਆ ਨੇ ਜਤਾਇਆ ਰੋਸ

ਸਿਡਨੀ (ਬਿਊਰੋ) ਆਸਟ੍ਰੇਲੀਆਈ ਸਰਕਾਰ ਨੇ ਕਤਰ ਅਧਿਕਾਰੀਆਂ ਦੇ ਸਾਹਮਣੇ ਗੰਭੀਰ ਚਿੰਤਾ ਦਰਜ ਕਰਵਾਈ ਹੈ। ਅਜਿਹਾ ਉਸ ਰਿਪੋਰਟ ਦੇ ਕਾਰਨ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਸੀ ਕਿ ਦੋਹਾ-ਸਿਡਨੀ ਫਲਾਈਟ ਵਿਚ ਬੀਬੀਆਂ ਦੇ ਕੱਪੜੇ ਲੁਹਾ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਕਿਉਂਕਿ ਹਵਾਈ ਅੱਡੇ 'ਤੇ ਇਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਸੀ।

2 ਅਕਤੂਬਰ ਨੂੰ ਦੋਹਾ ਤੋਂ ਸਿਡਨੀ ਜਾ ਰਹੀ ਫਲਾਈਟ ਸੰਖਿਆ QR908 ਵਿਚ ਸਵਾਰ ਬੀਬੀਆਂ ਨੂੰ ਹਮਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ ਅਤੇ ਇਕ ਐਂਬੂਲੈਂਸ ਵਿਚ ਉਹਨਾਂ ਦੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ। ਕਤਰ ਦੇ ਅਧਿਕਾਰੀਆਂ ਨੇ ਅਜਿਹਾ ਇਹ ਪਤਾ ਲਗਾਉਣ ਲਈ ਕੀਤਾ ਸੀ ਕਿ ਕਿਤੇ ਉਹਨਾਂ ਵਿਚੋਂ ਕਿਸੇ ਨੇ ਹਵਾਈ ਅੱਡੇ 'ਤੇ ਮਿਲੇ ਨਵਜੰਮੇ ਨੂੰ ਜਨਮ ਤਾਂ ਨਹੀਂ ਦਿੱਤਾ ਸੀ। ਫਲਾਈਟ ਦੇ ਇਕ ਸਾਥੀ ਯਾਤਰੀ ਨੇ ਦੀ ਗਾਰਡੀਅਨ ਨੂੰ ਦੱਸਿਆ ਕਿ ਬੀਬੀਆਂ ਨੂੰ ਇਕ ਲੇਡੀ ਡਾਕਟਰ ਦੇ ਸਾਹਮਣੇ ਲਿਜਾਇਆ ਗਿਆ ਅਤੇ ਉਹਨਾਂ ਦੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਗਈ। ਉਹਨਾਂ ਨੂੰ ਸਭ ਕੁਝ ਲਾਹੁਣ ਲਈ ਕਿਹਾ ਗਿਆ ਸੀ, ਇੱਥੋਂ ਤੱਕ ਕਿ ਅੰਡਰਗਾਰਮੈਂਟਸ ਵੀ। ਇਸ ਦੇ ਬਾਅਦ ਡਾਕਟਰ ਨੇ ਉਹਨਾਂ ਦੀ ਜਾਂਚ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਵਿਚੋਂ ਕਿਸੇ ਨੇ ਹਾਲ ਹੀ ਵਿਚ ਬੱਚੇ ਨੂੰ ਜਨਮ ਦਿੱਤਾ ਹੈ ਜਾਂ ਨਹੀਂ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਟੀਕੇ ਲਈ ਇਜ਼ਰਾਇਲ 1 ਨਵੰਬਰ ਤੋਂ ਸ਼ੁਰੂ ਕਰੇਗਾ ਮਨੁੱਖੀ ਟ੍ਰਾਇਲ

ਅਸਲ ਵਿਚ ਕਿਸੇ ਨੇ ਦੱਸਿਆ ਸੀ ਕਿ ਟਾਇਲਟ ਵਿਚ ਇਕ ਬੱਚਾ ਮਿਲਿਆ ਹੈ। ਇਸ ਲਈ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਬੱਚੇ ਦੀ ਮਾਂ ਕੌਣ ਹੈ। ਇਕ ਬਿਆਨ ਵਿਚ ਆਸਟ੍ਰੇਲੀਆਈ ਵਿਦੇਸ਼ ਅਤੇ ਵਪਾਰ ਵਿਭਾਗ (ਡੀ.ਐੱਫ.ਏ.ਟੀ.) ਨੇ ਕਿਹਾ ਕਿ ਅਸੀਂ ਰਸਮੀ ਤੌਰ 'ਤੇ ਕਤਰ ਅਧਿਕਾਰੀਆਂ ਦੇ ਕੋਲ ਘਟਨਾ ਸਬੰਧੀ ਗੰਭੀਰ ਚਿੰਤਾਵਾਂ ਦਰਜ ਕਰਵਾਈਆਂ ਹਨ। ਡੀ.ਐੱਫ.ਏ.ਟੀ. ਦੇ ਬੁਲਾਰੇ ਨੇ ਦੀ ਸਿਡਨੀ ਮੋਰਨਿੰਗ ਹੇਰਾਲਡ ਨੂੰ ਦੱਸਿਆ,''ਆਸਟ੍ਰੇਲੀਆਈ ਸਰਕਾਰ ਕਤਰ ਦੇ ਦੋਹਾ (ਹਮਾਦ) ਹਵਾਈ ਅੱਡੇ 'ਤੇ ਆਸਟ੍ਰੇਲੀਆਈ ਨਾਗਰਿਕਾਂ ਸਮੇਤ ਬੀਬੀ ਯਾਤਰੀਆਂ ਦੀ ਜਾਂਚ ਸਬੰਧੀ ਰਿਪੋਰਟਾਂ ਤੋਂ ਜਾਣੂ ਹੈ।'' ਬੁਲਾਰੇ ਨੇ ਕਿਹਾ,''ਅਸੀਂ ਕਤਰ ਅਧਿਕਾਰੀਆਂ ਨੂੰ ਘਟਨਾ ਦੇ ਸੰਬੰਧ ਵਿਚ ਰਸਮੀ ਤੌਰ 'ਤੇ ਆਪਣੀ ਗੰਭੀਰ ਚਿੰਤਾਵਾਂ ਦਰਜ ਕਰਵਾਈਆਂ ਹਨ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਘਟਨਾ 'ਤੇ ਵਿਸਤ੍ਰਿਤ ਅਤੇ ਪਾਰਦਰਸ਼ੀ ਜਾਣਕਾਰੀ ਜਲਦੀ ਹੀ ਪ੍ਰਦਾਨ ਕੀਤੀ ਜਾਵੇਗੀ।'' ਭਾਵੇਂਕਿ ਇਸ ਮਾਮਲੇ 'ਤੇ ਕਤਰ ਏਅਰਵੇਜ਼ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


author

Vandana

Content Editor

Related News